ਪੰਜਾਬ ''ਚ ਮਾਰਚ ਮਹੀਨੇ ਔਸਤ ਤੋਂ ਕਿਤੇ ਵੱਧ ਪਿਆ ਮੀਂਹ, 8 ਫ਼ੀਸਦੀ ਘਟੀ ਬਿਜਲੀ ਦੀ ਖ਼ਪਤ
Tuesday, Apr 11, 2023 - 05:49 PM (IST)

ਪਟਿਆਲਾ : ਜਨਵਰੀ 'ਚ ਪਈ ਠੰਡ ਅਤੇ ਫਰਵਰੀ 'ਚ ਨਿੱਘ ਵਧਣ ਤੋਂ ਬਾਅਦ ਬਰਸਾਤੀ ਅਤੇ ਠੰਡੇ ਮਾਰਚ ਨੇ ਪਜਾਬ 'ਚ ਬਿਜਲੀ ਦੀ ਖ਼ਪਤ ਨੂੰ ਪਿਛਲੇ ਸਾਲ ਨਾਲੋਂ 8 ਫ਼ੀਸਦੀ ਘਟਾ ਕੇ 4,617 ਤੋਂ 4,252 ਮਿਲੀਅਨ ਯੂਨਿਟ ਕਰ ਦਿੱਤਾ ਹੈ। ਦੱਸ ਦੇਈਏ ਕਿ ਮਾਰਚ 'ਚ ਬਿਜਲੀ ਦੀ ਮੰਗ ਵੱਧ ਤੋਂ ਵੱਧ 8,880 ਮੈਗਾਵਾਟ ਰਹੀ, ਜੋ ਕਿ 2022 ਦੀ ਸਮਾਨ ਮਿਆਦ ਨਾਲੋਂ ਸਿਰਫ਼ 5 ਫ਼ੀਸਦੀ ਹੈ। ਪੰਜਾਬ ਵਿੱਚ ਇਸ ਮਾਰਚ ਔਸਤ ਨਾਲੋਂ ਕਿਤੇ ਵੱਧ ਮੀਂਹ ਪਿਆ ਹੈ। ਪਟਿਆਲਾ ਨੇ ਇਸ ਵਾਰ 107.5 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਜੋ ਕੀ ਮਾਰਚ 2022 'ਚ ਦਰਜ ਕੀਤੇ ਜ਼ੀਰੋ ਤੋਂ ਬਿਲਕੁਲ ਉਲਟ ਹੈ। ਜਦਕਿ ਲੁਧਿਆਣਾ 'ਚ 76.6 ਮਿਲੀਮੀਟਰ ਤੇ ਅੰਮ੍ਰਿਤਸਰ 'ਚ 41.6 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ। ਦੱਸ ਦੇਈਏ ਕਿ ਇਸ ਸਾਲ ਮਾਰਚ 'ਚ ਵੱਧ ਤੋਂ ਵੱਧ ਤਾਪਮਾਨ ਪਿਛਲੇ ਸਾਲ ਦੇ ਅੰਕੜਿਆਂ ਦੇ ਮੁਕਾਬਲੇ 2-3 ਡਿਗਰੀ ਘੱਟ ਸੀ।
ਇਹ ਵੀ ਪੜ੍ਹੋ- ਸ਼੍ਰੋਮਣੀ ਅਕਾਲੀ ਦਲ-ਬਸਪਾ ਨੇ ਐਲਾਨਿਆ ਜਲੰਧਰ ਜ਼ਿਮਨੀ ਚੋਣ ਲਈ ਉਮੀਦਵਾਰ
ਪੰਜਾਬ 'ਚ ਬਿਜਲੀ ਦੀ ਮੰਗ ਜਨਵਰੀ ਅਤੇ ਫਰਵਰੀ ਵਿਚ ਪਿਛਲੇ ਸਾਲ ਦੇ ਸਮਾਨ ਅੰਕੜਿਆਂ ਨਾਲੋਂ ਲਗਭਗ 1 ਹਜ਼ਾਰ ਮੈਗਾਵਾਟ ਵਧੀ ਸੀ, ਜੋ ਕਿ 23 ਅਤੇ 19 ਫ਼ੀਸਦੀ ਦਾ ਕ੍ਰਮਵਾਰ ਉਛਾਲ ਹੈ ਜਦਕਿ ਇਸ ਜਨਵਰੀ ਅਤੇ ਫਰਵਰੀ ਵਿਚ ਸਬੰਧਿਤ ਬਿਜਲੀ ਦੀ ਮੰਗ ਪਿਛਲੇ ਸਾਲ ਦੇ ਮੁਕਾਬਲੇ 28 ਅਤੇ 25 ਫ਼ੀਸਦੀ ਵਧੀ ਸੀ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ. ਐੱਸ. ਪੀ. ਸੀ. ਐੱਲ.) ਨੇ ਅਪ੍ਰੈਲ 2022 ਤੋਂ ਮਾਰਚ 2023 ਤੱਕ 69,204 ਮਿ.ਯੂ. ਦੀ ਖ਼ਪਤ ਕੀਤੀ ਜਦਕਿ ਅਪ੍ਰੈਲ 2021 ਤੋਂ ਮਾਰਚ 2022 ਤੱਕ 62,386 ਐਮ.ਯੂ. ਦੀ ਵਰਤੋਂ ਕੀਤੀ ਗਈ ਸੀ। ਮਾਰਚ ਮਹੀਨੇ 'ਚ ਪੰਜਾਬ ਦੇ ਕੁਝ ਹਿੱਸਿਆਂ 'ਚ ਪਾਏ ਭਾਰੀ ਮੀਂਹ ਅਤੇ ਗੜੇਮਾਰੀ ਬਿਜਲੀ ਦੀ ਖ਼ਪਤ ਦੀ ਘਾਟ ਦਾ ਮੁੱਖ ਕਾਰਨ ਰਹੇ ਹਨ ਪਰ ਝੋਨੇ ਦੇ ਸੀਜ਼ਨ ਤੋਂ ਇਸ ਦੀ ਮੰਗ 1,000 ਮੈਗਾਵਾਟ ਤੱਕ ਵਧ ਸਕਦੀ ਹੈ। ਇਸ ਤੋਂ ਇਲਾਵਾ ਇਹ ਮੰਗ 15,000 ਤੋਂ 16,000 ਮੈਗਾਵਾਟ ਵੀ ਹੋ ਸਕਦੀ ਹੈ ਜਦਕਿ ਸੁਤੰਤਰ ਬਿਜਲੀ ਉਤਪਾਦਕਾਂ ਸਮੇਤ ਸੂਬੇ ਦੀ ਕੁੱਲ ਸਥਾਪਿਤ ਸਮਰੱਥਾ 8.146 ਮੈਗਾਵਾਟ ਹੈ।
ਇਹ ਵੀ ਪੜ੍ਹੋ- ਹਵਸ ਦੀ ਹੱਦ! 3 ਧੀਆਂ ਦੇ ਪਿਓ ਨੇ ਆਪਣੇ 7 ਸਾਲਾ ਧੀ ਨਾਲ ਕੀਤਾ ਜਬਰ-ਜ਼ਿਨਾਹ
ਨੋਟ-ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।