ਪੰਜਾਬ ਦਾ ਮੋਸਟ ਵਾਂਟਿਡ ਅਪਰਾਧੀ ਪਹੁੰਚਿਆ ਅਮਰੀਕਾ, ਸਿਆਸੀ ਸ਼ਰਨ ਦੇ ਨਾਂ ’ਤੇ ਫਿਰ ਤਿਰੰਗੇ ਦਾ ਅਪਮਾਨ
Monday, Jul 31, 2023 - 09:41 AM (IST)
ਜਲੰਧਰ (ਇੰਟ.)- ਭਾਰਤ ਵੱਲੋਂ ਪਾਬੰਦੀਸ਼ੁਦਾ ਖਾਲਿਸਤਾਨੀ ਜਥੇਬੰਦੀਆਂ ਰਾਹੀਂ ਦਹਿਸ਼ਤਗਰਦ ਸੁਭਾਅ ਦੇ ਲੋਕ ਅੱਜ ਵੀ ਵਿਦੇਸ਼ਾਂ ਵਿੱਚ ਸ਼ਰਨ ਲੈ ਰਹੇ ਹਨ। ਇਸੇ ਲੜੀ ਤਹਿਤ ਪੰਜਾਬ ਦੇ ਕਈ ਅਪਰਾਧਿਕ ਮਾਮਲਿਆਂ ਵਿੱਚ ਲੋੜੀਂਦੇ ਜੱਥਾ ਲੱਖਰੀਵਾਲ ਦਾ ਸਵੈ-ਘੋਸ਼ਿਤ ਮੁਖੀ ਸੁਰਿੰਦਰ ਸਿੰਘ ਲੱਖਰੀਵਾਲ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਦੀ ਜਥੇਬੰਦੀ ‘ਸਿੱਖਸ ਫਾਰ ਜਸਟਿਸ’ (ਐੱਸ. ਐੱਫ. ਜੇ.) ਰਾਹੀਂ ਅਮਰੀਕਾ ਪਹੁੰਚ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਨੇ ਉੱਥੇ ਸਿਆਸੀ ਸ਼ਰਨ ਲਈ ਅਰਜ਼ੀ ਦਿੱਤੀ ਹੈ। ਉਹ ਸਿਆਸੀ ਸ਼ਰਨ ਦੇ ਨਾਂ ’ਤੇ ਭਾਰਤ ਵਿਰੋਧੀ ਗਤੀਵਿਧੀਆਂ ਵਿੱਚ ਰੁੱਝਿਆ ਹੋਇਆ ਹੈ ਅਤੇ ਉਸ ਦੇਸ਼ ਦੇ ਤਿਰੰਗੇ ਦਾ ਅਪਮਾਨ ਕਰਨ ਤੋਂ ਵੀ ਨਹੀਂ ਖੁੰਝ ਰਿਹਾ, ਜਿਸ ਦਾ ਖਾਣਾ ਖਾ ਕੇ ਉਹ ਵੱਡਾ ਹੋਇਆ ਹੈ।
ਇਹ ਵੀ ਪੜ੍ਹੋ: ਦੁਬਈ 'ਚ ਭਾਰਤੀ ਨਾਗਰਿਕ ਦਾ ਲੱਗਾ ਜੈਕਪਾਟ, 25 ਸਾਲਾਂ ਤੱਕ ਹਰ ਮਹੀਨੇ ਮਿਲਣਗੇ 5.5 ਲੱਖ ਰੁਪਏ
ਜਰਮਨੀ, ਹਾਲੈਂਡ ਦੇ ਰਸਤੇ ਅਮਰੀਕਾ ਪਹੁੰਚਿਆ
ਜਾਣਕਾਰੀ ਅਨੁਸਾਰ ਸੁਰਿੰਦਰ ਸਿੰਘ ਲੱਖਰੀਵਾਲ ਭਾਰਤੀ ਏਜੰਸੀਆਂ ਨੂੰ ਚਕਮਾ ਦੇ ਕੇ ਜਰਮਨੀ, ਹਾਲੈਂਡ ਦੇ ਰਸਤੇ ਅਮਰੀਕਾ ਪਹੁੰਚਣ ਵਿਚ ਕਾਮਯਾਬ ਹੋ ਗਿਆ ਹੈ। ਉਸ ਨੇ ਪਹਿਲਾਂ ਜਰਮਨੀ ਵਿੱਚ ਬੱਬਰ ਖਾਲਸਾ ਅਤੇ ਯੂਰਪ ਵਿੱਚ ਐੱਸ. ਐੱਫ. ਜੇ. ਦੇ ਨਾਂ ’ਤੇ ਸਿਆਸੀ ਸ਼ਰਨ ਲਈ ਅਰਜ਼ੀ ਦਿੱਤੀ ਸੀ ਪਰ ਉਹ ਹਾਲੈਂਡ ਰਾਹੀਂ ਅਮਰੀਕਾ ਪਹੁੰਚਣ ਵਿਚ ਕਾਮਯਾਬ ਹੋ ਗਿਆ। ਲੱਖਰੀਵਾਲ ’ਤੇ ਪੰਜਾਬ ਦੇ ਵੱਖ-ਵੱਖ ਥਾਣਿਆਂ ’ਚ ਦਰਜਨਾਂ ਮਾਮਲੇ ਦਰਜ ਹਨ ਅਤੇ ਕਈ ਮਾਮਲਿਆਂ ’ਚ ਉਹ ਜ਼ਮਾਨਤ ’ਤੇ ਰਿਹਾਅ ਹੋ ਚੁੱਕਾ ਹੈ। ਲੱਖਰੀਵਾਲ ਨੇ ਖਾਲਿਸਤਾਨ ਰੈਫਰੈਂਡਮ ਪ੍ਰੋਗਰਾਮ ਦੌਰਾਨ ਭਾਰਤੀ ਤਿਰੰਗੇ ਦਾ ਅਪਮਾਨ ਕੀਤਾ ਹੈ। ਸੂਤਰਾਂ ਮੁਤਾਬਕ ਲੱਖਰੀਵਾਲ ਦੇ ਲੋਕ ਸਾਨ ਫਰਾਂਸਿਸਕੋ ਸਥਿਤ ਭਾਰਤੀ ਦੂਤਘਰ ’ਤੇ ਹਮਲੇ ’ਚ ਸ਼ਾਮਲ ਦੱਸੇ ਜਾਂਦੇ ਹਨ, ਤਾਂ ਜੋ ਉਹ ਅਮਰੀਕਾ ’ਚ ਸਿਆਸੀ ਸ਼ਰਨ ਲੈ ਸਕਣ। ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਐੱਸ. ਐੱਫ. ਜੇ. ਦੇ ਲੋਕ ਵਿਦੇਸ਼ਾਂ ਵਿੱਚ ਉੱਜਵਲ ਭਵਿੱਖ ਲਈ ਆਉਣ ਵਾਲੇ ਵਿਦਿਆਰਥੀਆਂ ਨੂੰ ਪੈਸੇ ਅਤੇ ਪੱਕੀ ਨਾਗਰਿਕਤਾ ਦਾ ਲਾਲਚ ਦੇ ਰਹੇ ਹਨ। ਲੱਖਰੀਵਾਲ ਦੇ ਪੰਜਾਬ ਤੋਂ ਵਿਦੇਸ਼ ਭੱਜਣ ਦੇ ਸਬੂਤ ਮਿਲਣ ਤੋਂ ਬਾਅਦ ਸਰਕਾਰ ਨੇ ਉਸ ਨੂੰ ਭਾਰਤ ਲਿਆਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਕੈਨੇਡੀਅਨ ਅਦਾਲਤ 'ਚ ਭਾਰਤੀ ਦਾ ਵੱਡਾ ਕਬੂਲਨਾਮਾ, ਗ਼ੈਰ-ਕਾਨੂੰਨੀ ਢੰਗ ਨਾਲ US ਭੇਜੇ ਹਜ਼ਾਰਾਂ ਲੋਕ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।