ਪੰਜਾਬ ਦੇ ਸਭ ਤੋਂ ਵੱਡੇ ‘ਆਈ. ਟੀ. ਸੀ.’ ਫਰਾਡ ’ਚ ਇਕ ਹੋਰ ਮੁਲਜ਼ਮ ਗ੍ਰਿਫ਼ਤਾਰ

09/23/2022 5:26:48 AM

ਲੁਧਿਆਣਾ (ਸੇਠੀ)-ਪੰਜਾਬ ਦੇ ਸਭ ਤੋਂ ਵੱਡੇ ਇਨਪੁੱਟ ਟੈਕਸ ਕ੍ਰੈਡਿਟ ਘਪਲੇ ’ਚ ਇਕ ਹੋਰ ਮੁਲਜ਼ਮ ਸ਼ਿਕੰਜੇ ’ਚ ਆਇਆ ਹੈ। ਦੱਸ ਦਿੱਤਾ ਜਾਵੇ ਕਿ ਪੰਜਾਬ ਦੇ ਹੈਪੀ ਨਾਗਪਾਲ ਉਰਫ ਗੁਰਬਖਸ਼ ਲਾਲ, ਜੋ ਜੀ. ਐੱਸ. ਟੀ. ਧੋਖਾਦੇਹੀ 100 ਕਰੋੜ ਰੁਪਏ ਤੋਂ ਜ਼ਿਆਦਾ ’ਚ ਸ਼ਾਮਲ ਹੈ। ਉਕਤ ਮਾਮਲੇ ’ਚ ਸ਼ਾਮਲ ਇਕ ਹੋਰ ਮੁਲਜ਼ਮ ਯਸ਼ਪਾਲ ਮਹਿਤਾ ਦੀ ਤਲਾਸ਼ੀ ਮੁਹਿੰਮ ਦੌਰਾਨ 21 ਸਤੰਬਰ ਨੂੰ ਵਿਭਾਗ ਨੇ ਇਕ ਹੋਰ ਮੁੱਖ ਮੁਲਜ਼ਮ ਰਾਮ ਉਰਫ ਰਮਨ ਛੱਗੜ ਨੂੰ ਗ੍ਰਿਫ਼ਤਾਰ ਕੀਤਾ ਹੈ। ਵਿਭਾਗੀ ਅਧਿਕਾਰੀਆਂ ਨੇ ਦੱਸਿਆ ਕਿ ਰਾਮ ਉਰਫ ਰਮਨ ਛੱਗੜ ਦਾ ਸਬੰਧ ਯਸ਼ਪਾਲ ਮਹਿਤਾ ਨਾਲ ਹੈ। ਇਸ ਤੋਂ ਪਹਿਲਾਂ ਜਦੋਂ 12 ਅਗਸਤ ਨੂੰ ਜੀ. ਐੱਸ. ਟੀ. ਅਧਿਕਾਰੀਆਂ ਵੱਲੋਂ ਯਸ਼ਪਾਲ ਮਹਿਤਾ ਦੇ ਰਿਹਾਇਸ਼ੀ ਕੰਪਲੈਕਸ ’ਚ ਤਲਾਸ਼ੀ ਲਈ ਗਈ ਸੀ, ਉਸ ਸਮੇਂ ਜੀ. ਐੱਸ. ਟੀ. ਅਧਿਕਾਰੀਆਂ ’ਤੇ ਮਹਿਤਾ ਅਤੇ ਉਸ ਦੇ ਪਰਿਵਾਰ ਨੇ ਹਮਲਾ ਕੀਤਾ ਸੀ ।

ਇਹ ਖ਼ਬਰ ਵੀ ਪੜ੍ਹੋ : ਪਾਕਿਸਤਾਨ ਬੈਠੇ ਅੱਤਵਾਦੀ ਰਿੰਦਾ ਦਾ ਨਜ਼ਦੀਕੀ ਗੈਂਗਸਟਰ ਰਣਦੀਪ ਗ੍ਰਿਫ਼ਤਾਰ, ਵੱਡੀ ਸਾਜ਼ਿਸ਼ ਨੂੰ ਦੇਣਾ ਸੀ ਅੰਜਾਮ

ਅਧਿਕਾਰੀਆਂ ਨੇ ਦੱਸਿਆ ਕਿ ਪੁਖਤਾ ਸਬੂਤਾਂ ਦਾ ਸਾਹਮਣਾ ਕਰਨ ਤੋਂ ਬਾਅਦ ਰਮਨ ਛੱਗੜ ਨੇ ਮੰਨਿਆ ਕਿ ਮੈਸਰਜ਼ ਆਰ. ਏ. ਐਂਟਰਪ੍ਰਾਈਜ਼ਿਜ਼ ਅਤੇ ਮੈਸਰਜ਼ ਏ. ਆਰ. ਇੰਟਰਨੈਸ਼ਨਲ ’ਚ ਅਸਲ ਵਿਚ ਮਾਲ ਦੀ ਕੋਈ ਆਵਾਜਾਈ ਨਹੀਂ ਕੀਤੀ ਜਾਂਦੀ ਸੀ ਅਤੇ ਇਹ ਫਰਮਾਂ ਸਿਰਫ ਯਸ਼ਪਾਲ ਮਹਿਤਾ ਦੀ ਮਿਲੀਭੁਗਤ ਨਾਲ ਫਰਜ਼ੀ ਬਿਲਿੰਗ ਦੀ ਮਦਦ ਨਾਲ ਆਈ. ਟੀ. ਸੀ. ਦਾ ਲਾਭ ਲੈਣ ਲਈ ਬਣਾਈਆਂ ਗਈਆਂ ਸਨ। ਦੋਵਾਂ ਫਰਮਾਂ ਵੱਲੋਂ 6.3 ਕਰੋੜ ਦਾ ਫਰਜ਼ੀ ਆਈ. ਟੀ. ਸੀ. ਦਾ ਲਾਭ ਲਿਆ ਗਿਆ। ਛੱਗੜ ਨੇ ਇਹ ਵੀ ਮੰਨਿਆ ਕਿ ਇਸ ਤਰ੍ਹਾਂ ਉਨ੍ਹਾਂ ਨੇ ਸਰਕਾਰੀ ਖਜ਼ਾਨੇ ਨੂੰ ਲੱਗਭਗ 12 ਕਰੋੜ ਦਾ ਚੂਨਾ ਲਗਾਇਆ ਹੈ। ਵਿਭਾਗ ਨੇ ਰਾਮ ਉਰਫ ਰਮਨ ਛੱਗੜ ਨੂੰ ਗ੍ਰਿਫ਼ਤਾਰ ਕਰ ਕੇ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ, ਜਿਥੋਂ ਉਸ ਨੂੰ 4 ਅਕਤੂਬਰ ਤੱਕ ਨਿਆਇਕ ਹਿਰਾਸਤ ’ਚ ਭੇਜ ਦਿੱਤਾ ਗਿਆ।

ਇਹ ਖ਼ਬਰ ਵੀ ਪੜ੍ਹੋ : DCP ਨਰੇਸ਼ ਡੋਗਰਾ ਅਤੇ ਵਿਧਾਇਕ ਰਮਨ ਅਰੋੜਾ ਵਿਚਾਲੇ ਸੁਲਝਿਆ ਵਿਵਾਦ, ਹੋਇਆ ਸਮਝੌਤਾ


Manoj

Content Editor

Related News