ਪੰਜਾਬ ਦੇ ਇਹ 4 ਜ਼ਿਲੇ ਵੀ ਹੋਣਗੇ ਮੋਦੀ ਦੀ MSME ਯੋਜਨਾ ਦੇ ਅਧੀਨ

11/03/2018 1:28:03 PM

ਜਲੰਧਰ/ਨਵੀਂ ਦਿੱਲੀ—ਨਵੀਂ ਦਿੱਲੀ ਸਥਿਤ ਵਿਗਿਆਨ ਭਵਨ 'ਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਛੋਟੇ ਅਤੇ ਮਿਡਲ ਉਦਯੋਗਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਲਈ ਸ਼ੁੱਕਰਵਾਰ ਨੂੰ ਵੀਡੀਓ ਕਾਨਫਰੰਸਿੰਗ ਜ਼ਰੀਏ ਰੂਬਰੂ ਹੋ ਕੇ ਮਾਈਕ੍ਰੋ ਸਮਾਲ ਐਂਡ ਮੀਡੀਅਮ ਇੰਟਰਪ੍ਰਾਈਜਿਜ਼ (ਐੱਮ. ਐੱਸ. ਐੱਮ. ਈ) ਸਪੋਰਟ ਐਂਡ ਆਊਟਰੀਚ ਦੀ ਸ਼ੁਰੂਆਤ ਕੀਤੀ। ਫਿਲਹਾਲ ਇਹ ਯੋਜਨਾ ਦੇਸ਼ ਦੇ 100 ਜ਼ਿਲਿਆਂ 'ਚ ਲਾਗੂ ਕੀਤੀ ਗਈ ਹੈ, ਜਿਸ ਦਾ ਬਾਅਦ 'ਚ ਵਿਸਥਾਰ ਕੀਤਾ ਜਾਵੇਗਾ। ਇਸ ਯੋਜਨਾ ਦੇ ਤਹਿਤ ਇਕ ਕਰੋੜ ਰੁਪਏ ਦਾ ਲੋਨ ਆਨਲਾਈਨ ਸਿਰਫ 59 ਮਿੰਟਾਂ 'ਚ ਲਿਆ ਜਾ ਸਕੇਗਾ। ਮੋਦੀ ਵੱਲੋਂ ਸ਼ੁਰੂ ਕੀਤੀ ਗਈ ਇਸ ਯੋਜਨਾ ਦੇ ਤਹਿਤ ਪੰਜਾਬ ਦੇ ਚਾਰ ਜ਼ਿਲੇ ਲੁਧਿਆਣਾ, ਜਲੰਧਰ, ਕਪੂਰਥਲਾ ਅਤੇ ਬਰਨਾਲਾ 'ਚ ਵੀ ਇਸ ਦਾ ਲਾਭ ਦਿੱਤਾ ਜਾਵੇਗਾ, ਜਿੱਥੇ 100 ਦਿਨਾਂ ਲਈ ਉਦਯੋਗਪਤੀਆਂ ਨੂੰ ਉਤਸ਼ਾਹਤ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ। ਐੱਮ. ਐੱਸ. ਐੱਮ. ਈ. ਯੋਜਨਾ ਨੂੰ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਵੱਲੋਂ ਬੀਤੇ ਦਿਨ ਜਲੰਧਰ ਦੇ ਐੱਚ. ਐੱਮ. ਵੀ ਕਾਲਜ 'ਚ ਵੀ ਲਾਂਚ ਗਿਆ। ਇਸ ਮੌਕੇ ਛੋਟੇ ਅਤੇ ਮਿਡਲ ਖੇਤਰ ਦੇ ਉਦਯੋਗਪਤੀਆਂ ਨੇ ਸਮਾਰੋਹ 'ਚ ਹਿੱਸਾ ਲਿਆ। ਇਨ੍ਹਾਂ ਜ਼ਿਲਿਆਂ ਦੇ ਛੋਟੇ ਅਤੇ ਮਿਡਲ ਉਦਯੋਗਪਤੀ 59 ਮਿੰਟਾਂ 'ਚ 1 ਕਰੋੜ ਦਾ ਲੋਨ ਲੈਣ 'ਚ ਸਮਰਥ ਹੋਣਗੇ।

ਵਿਗਿਆਨ ਭਵਨ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿੱਥੇ ਵੱਖ-ਵੱਖ ਵਿਭਾਗਾਂ ਨੇ ਆਪਣੀਆਂ ਸਕੀਮਾਂ ਦੇ ਬਾਰੇ ਜਾਣੂ ਕਰਵਾਇਆ, ਉਥੇ ਹੀ ਉਦਯੋਗਪਤੀਆਂ ਨੇ ਆਪਣੀਆਂ ਸਮੱਸਿਆਵਾਂ ਬਾਰੇ ਵੀ ਦੱਸਿਆ। ਇਸ ਦੌਰਾਨ ਸਹੂਲਤਾਂ ਤੋਂ ਜਾਣੂ ਕਰਵਾਉਂਦੇ ਹੋਏ ਮੋਦੀ ਨੇ ਕਿਹਾ ਕਿ ਜੇਕਰ ਖੇਤੀ ਭਾਰਤ 'ਚ ਅਰਥ ਵਿਵਸਥਾ ਦੀ ਰੀੜ ਦੀ ਹੱਡੀ ਹੈ ਤਾਂ ਐੱਮ. ਐੱਸ. ਐੱਮ. ਈ. (MSME) ਉਸ ਦੇ ਲਈ ਮਜ਼ਬੂਤ ਕਦਮ ਹੈ, ਜੋ ਦੇਸ਼ ਦੀ ਤਰੱਕੀ ਨੂੰ ਸਪੀਡ ਦੇਣ ਦਾ ਕੰਮ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਦੇ ਤਹਿਤ ਜੀ. ਐੱਸ. ਟੀ. ਪੰਜੀਕਰਨ ਹਰ ਐੱਮ. ਐੱਸ. ਐੱਮ. ਈ. ਨੂੰ 1 ਕਰੋੜ ਰੁਪਏ ਤੱਕ ਦੇ ਨਵੇਂ ਕਰਜ਼ੇ ਜਾਂ ਵੱਧ ਕਰਜ਼ੇ ਦੀ ਰਕਮ 'ਤੇ ਵਿਆਜ਼ 2% ਦਾ ਡਿਸਕਾਊਂਟ ਦਿੱਤਾ ਜਾਵੇਗਾ।ਇਸ ਤੋਂ ਬਾਅਦ ਉਧਮੀਆਂ ਦੇ ਨਾਲ ਕੇਂਦਰੀ ਟੈਕਸਟਾਈਲ ਸੂਬਾ ਮੰਤਰੀ ਅਜੇ ਟਾਮਟਾ ਨੇ ਵੀ ਚਰਚਾ ਕੀਤੀ। ਸਮਾਰੋਹ 'ਚ ਪੰਜਾਬ ਐਂਡ ਸਿੰਧ ਬੈਂਕ ਦੇ ਜਨਰਲ ਪ੍ਰਬੰਧਕ ਦਲਜੀਤ ਗ੍ਰੋਵਰ, ਆਈ. ਏ. ਐੱਸ. ਅਨੁਰਾਗ ਅਗਰਵਾਲ, ਡੀ. ਸੀ. ਪ੍ਰਦੀਪ ਅਗਰਵਾਲ, ਐਡੀਸ਼ਨਲ ਡੀ. ਜੀ. ਐੱਫ. ਟੀ. ਸਤੀਸ਼ ਕੁਮਾਰ, ਜ਼ਿਲਾ ਭਾਜਪਾ ਪ੍ਰਧਾਨ ਜਤਿੰਦਰ ਮਿੱਤਲ, ਪ੍ਰਵੀਨ ਬਾਂਸਲ, ਗੁਰਦੇਵ ਸ਼ਰਮਾ ਦੇਬੀ ਆਦਿ ਮੌਜੂਦ ਸਨ।


Related News