ਮਾਮਲਾ ਬਿੱਲ ਪਾਸ ਨਾ ਕਰਨ ਦਾ ਪੰਜਾਬ ਰੋਡਵੇਜ਼ ਦੇ ਸਮੂਹ ਮੁਲਾਜ਼ਮ ਫੂਕਣਗੇ ਖਜ਼ਾਨਾ ਅਫਸਰ ਦਾ ਪੁਤਲਾ

08/24/2018 12:10:32 AM

 ਬਟਾਲਾ,  (ਬੇਰੀ)-  ਅੱਜ ਪੰਜਾਬ ਰੋਡਵੇਜ਼ ਬਟਾਲਾ ਦੇ ਸਮੂਹ ਵਰਕਰਾਂ ਦੀ ਹੰਗਾਮੀ ਮੀਟਿੰਗ ਰੋਡਵੇਜ਼ ਵਰਕਸ਼ਾਪ ਵਿਖੇ ਹੋਈ, ਜਿਸ ਵਿਚ ਸਰਬਸੰਮਤੀ ਨਾਲ ਹਾਜ਼ਰ ਮੁਲਾਜ਼ਮਾਂ ਨੇ ਬਟਾਲਾ ਦੇ ਖਜ਼ਾਨਾ ਅਫਸਰ ਦਾ 28 ਅਗਸਤ ਨੂੰ ਪੁਤਲਾ ਫੂਕਣ ਦਾ ਸਰਬਸੰਮਤੀ ਨਾਲ ਫੈਸਲਾ ਲਿਆ। 
ਇਸ ਮੌਕੇ  ਪ੍ਰਧਾਨ ਰਵਿੰਦਰ ਸਿੰਘ ਨੇ ਕਿਹਾ ਕਿ ਸਾਰੇ ਪੰਜਾਬ ਵਿਚ ਕੱਟੀ ਹੋਈ ਤਨਖਾਹ ਦੇ ਬਿੱਲ ਪਾਸ ਹੋਣ ਉਪਰੰਤ ਪੈਸੇ ਵੀ ਮਿਲ ਗਏ ਹਨ ਪਰ ਬਟਾਲਾ ਦੇ ਖਜ਼ਾਨਾ ਅਫਸਰ ਬਿੱਲ ਪਾਸ ਨਹੀਂ ਕਰ ਰਹੇ। ਉਨ੍ਹਾਂ ਕਿਹਾ ਕਿ ਜਦੋਂ ਪੈਸੇ ਨਾ ਦਿੱਤੇ ਜਾਣ ਬਾਰੇ ਖਜ਼ਾਨਾ ਅਫਸਰ ਨੂੰ ਪੁੱਛਿਆ ਜਾਂਦਾ ਹੈ ਤਾਂ ਉਹ ਖਜ਼ਾਨਾ  ਖਾਲੀ ਦਾ ਬਹਾਨਾ ਬਣਾ ਦਿੰਦੇ ਹਨ। ਉਨ੍ਹਾਂ ਖਜ਼ਾਨਾ ਅਫਸਰ ਨੂੰ ਤਾਡ਼ਨਾ ਕਰਦਿਆਂ ਕਿਹਾ ਕਿ ਜੇਕਰ ਖਜ਼ਾਨਾ ਅਧਿਕਾਰੀ ਨੇ ਵਰਕਰਾਂ ਦੀ ਕੱਟੀ ਤਨਖਾਹ, ਡੀ. ਏ. ਅਤੇ ਵਿਆਹ ਦੇ ਪੈਸਿਅਾਂ ਵਾਲੇ ਬਿੱਲ 27 ਅਗਸਤ ਤੱਕ ਪਾਸ ਨਾ ਕੀਤੇ ਤਾਂ 28 ਅਗਸਤ ਨੂੰ ਰੋਡਵੇਜ਼ ਮੁਲਾਜ਼ਮ ਖਜ਼ਾਨਾ ਅਫਸਰ ਦਾ ਪੁਤਲਾ ਫੂਕਣ ਲਈ ਮਜਬੂਰ ਹੋਣਗੇ। ਇਸ ਮੌਕੇ ਪ੍ਰਧਾਨ ਰਵਿੰਦਰ ਸਿੰਘ ਤੋਂ ਇਲਾਵਾ ਸਤਿੰਦਰਜੀਤ ਸਿੰਘ ਗਿੱਲ, ਰਾਜ ਕੁਮਾਰ ਇੰਟਕ, ਬਲਜੀਤ ਸਿੰਘ, ਸੁੱਚਾ ਸਿੰਘ, ਭੁਪਿੰਦਰ ਸਿੰਘ, ਅਵਤਾਰ ਸਿੰਘ, ਕਰਮਚਾਰੀ ਦਲ ਦੇ ਸੁਖਵਿੰਦਰ ਸਿੰਘ, ਹਰਭਜਨ ਸਿੰਘ ਸ਼ਡਿਊਲ ਕਾਸਟ ਯੂਨੀਅਨ ਦੇ ਆਗੂ ਮੌਜੂਦ ਸਨ। 
 ਕੀ ਕਹਿਣਾ ਹੈ ਖਜ਼ਾਨਾ ਅਫਸਰ ਦਾ
 ਉਕਤ ਮਾਮਲੇ ਸਬੰਧੀ ਜਦੋਂ ਖਜ਼ਾਨਾ ਅਫਸਰ ਬਟਾਲਾ ਧਰਮ ਸਿੰਘ ਨਾਲ ਗੱਲਬਾਤ ਕੀਤੀ  ਤਾਂ ਉਨ੍ਹਾਂ ਕਿਹਾ ਕਿ ਜਦੋਂ ਸਰਕਾਰ ਵੱਲੋਂ ਪੇਮੈਂਟ ਰਿਲੀਜ਼ ਹੋਵੇਗੀ ਤਾਂ ਵਰਕਰਾਂ ਨੂੰ ਅਦਾ ਕਰ ਦਿੱਤੀ ਜਾਵੇਗੀ। 


Related News