ਜਲੰਧਰੋਂ-ਮੋਗਾ ਆ ਰਹੀ ਪੰਜਾਬ ਰੋਡਵੇਜ਼ ਦੀ ਬੱਸ ਨਾਲ ਵਾਪਰਿਆ ਵੱਡਾ ਹਾਦਸਾ
Friday, Nov 29, 2024 - 05:53 PM (IST)
ਧਰਮਕੋਟ (ਸਤੀਸ਼, ਕਸ਼ਿਸ਼) : ਸਥਾਨਕ ਸ਼ਹਿਰ ਤੋਂ ਕੁਝ ਕਿਲੋਮੀਟਰ ਦੀ ਦੂਰੀ 'ਤੇ ਸਥਿਤ ਪਿੰਡ ਕਮਾਲ ਕੇ ਵਿਖੇ ਮੋਗਾ ਜਲੰਧਰ ਨੈਸ਼ਨਲ ਹਾਈਵੇਅ ਉੱਪਰ ਅੱਜ ਤੜਕਸਾਰ ਸਵਾਰੀਆਂ ਨਾਲ ਭਰੀ ਸਰਕਾਰੀ ਬੱਸ ਦੀ ਪਿਕਅਪ ਨਾਲ ਟੱਕਰ ਹੋਣ ਕਾਰਣ ਭਿਆਨਕ ਹਾਦਸਾ ਵਾਪਰ ਗਿਆ। ਟੱਕਰ ਤੋਂ ਬਾਅਦ ਬੱਸ ਸੜਕ ਤੋਂ ਕਈ ਫੁੱਟ ਹੇਠਾਂ ਖੇਤਾਂ ਵਿਚ ਉਤਰ ਗਈ ਅਤੇ ਬੁਰੀ ਤਰ੍ਹਾਂ ਨੁਕਸਾਨੀ ਗਈ। ਇਸ ਹਾਦਸੇ ਵਿਚ ਕਈ ਸਵਾਰੀਆਂ ਜ਼ਖਮੀਆਂ ਹੋਈਆਂ ਹਨ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ਵਿਚ ਸਰਦੀਆਂ ਦੀਆਂ ਛੁੱਟੀਆਂ ਨੂੰ ਲੈ ਕੇ ਆਇਆ ਵੱਡਾ ਫ਼ੈਸਲਾ
ਮਿਲੀ ਜਾਣਕਾਰੀ ਮੁਤਾਬਕ ਪੰਜਾਬ ਰੋਡਵੇਜ਼ ਜਲੰਧਰ ਡੀਪੂ ਦੀ ਇਹ ਬੱਸ ਜਲੰਧਰ ਤੋਂ ਆ ਰਹੀ ਸੀ ਅਤੇ ਪਿੰਡ ਕਮਾਲ ਕੇ ਕੋਲ ਇਹ ਹਾਦਸਾ ਵਾਪਰ ਗਿਆ। ਵੱਡੀ ਗਿਣਤੀ ਵਿਚ ਬੱਸ ਵਿਚ ਸਵਾਰ ਸਵਾਰੀਆਂ ਜ਼ਖਮੀ ਹੋਈਆਂ ਹਨ ਇਸ ਵਿਚ ਕਈ ਸਵਾਰੀਆਂ ਦੇ ਗੰਭੀਰ ਸੱਟਾਂ ਲੱਗੀਆਂ ਹਨ।
ਇਹ ਵੀ ਪੜ੍ਹੋ : ਪੰਜਾਬ ਵਿਚ ਸਥਿਤ ਐੱਚ. ਡੀ. ਐੱਫ. ਸੀ ਬੈਂਕ 'ਚ ਲੱਗੀ ਭਿਆਨਕ ਅੱਗ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e