ਯਾਤਰੀਆਂ ਨੂੰ ਸਸਤੇ 'ਚ ਦਿੱਲੀ ਏਅਰਪੋਰਟ ਤੱਕ ਸੈਰ ਕਰਾਏਗੀ ਵਾਲਵੋ
Thursday, Dec 06, 2018 - 11:52 AM (IST)

ਜਲੰਧਰ— ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਨਵੀਂ ਦਿੱਲੀ 'ਚ ਯਾਤਰੀਆਂ ਨੂੰ ਘੱਟ ਕਿਰਾਏ 'ਤੇ ਸਹੂਲਤ ਦੇਣ ਲਈ ਪੰਜਾਬ ਰੋਡਵੇਜ਼ ਹੁਣ ਨੈਸ਼ਨਲ ਟੂਰਿਸਟ ਪਰਮਿਟ 'ਤੇ ਯਾਤਰੀਆਂ ਨੂੰ ਏਅਰਪੋਰਟ ਤੱਕ ਡਰਾਪ ਕਰੇਗਾ। ਪਿਛਲੇ ਏਅਰਪੋਰਟ ਅਥਾਰਿਟੀ ਵੱਲੋਂ ਪਨਬਸ ਦੀਆਂ ਵਾਲਵੋ ਬੱਸਾਂ ਨੂੰ ਜ਼ਬਤ ਕਰਨ ਤੋਂ ਬਾਅਦ ਪੈਦਾ ਵਿਵਾਦ 'ਚ ਇੰਡੋ ਕੈਨੇਡੀਅਨ ਦਾ ਨਾਂ ਸਾਹਮਣੇ ਆਇਆ ਸੀ। ਇਸ ਨਾਲ ਨਜਿੱਠਣ ਲਈ ਸਰਕਾਰ ਨੇ ਇੰਡੋ-ਕੈਨੇਡੀਅਨ ਦਾ ਰਸਤਾ ਅਪਣਾਇਆ ਹੈ।
ਯਾਤਰੀਆਂ ਨੂੰ ਵਧੀਆ ਅਤੇ ਘੱਟ ਪੈਸਿਆਂ 'ਚ ਲਗਜ਼ਰੀ ਸਹੂਲਤਾਂ ਲਈ ਤਿੰਨ ਨੈਸ਼ਨਲ ਟੂਰਿਸਟ ਪਰਮਿਟ ਖਰੀਦੇ ਹਨ ਜੋ ਬੱਸ ਸਟੈਂਡ ਦੇ ਬਾਹਰ ਰੋਡਵੇਜ਼ ਵਰਕਸ਼ਾਪ ਤੋਂ ਚੱਲੇਗੀ ਅਤੇ ਯਾਤਰੀਆਂ ਨੂੰ 1100 ਰੁਪਏ ਦੇ ਘੱਟ ਕਿਰਾਏ 'ਤੇ ਦਿੱਲੀ 'ਚ ਇੰਟਰਨੈਸ਼ਨਲ ਏਅਰਪੋਰਟ 'ਤੇ ਛੱਡੇਗੀ। ਇੰਡੋ ਕੈਨੇਡੀਅਨ ਦੀਆਂ ਬੱਸਾਂ 3 ਹਜ਼ਾਰ ਰੁਪਏ ਤੱਕ ਚਾਰਜ ਕਰਦੀਆਂ ਹਨ। ਬੁੱਧਵਾਰ ਨੂੰ ਟਰÎਾਂਸਪੋਰਟ ਮੰਤਰੀ ਅਰੁਣਾ ਚੌਧਰੀ ਨੇ ਵੀ ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਹੈ ਕਿ ਦੋ ਦਿਨਾਂ ਦੇ ਅੰਦਰ ਜਲੰਧਰ ਤੋਂ ਦਿੱਲੀ ਏਅਰਪੋਰਟ ਤੱਕ ਪਨਬਸਾਂ ਦੀ ਸਰਵਿਸ ਦੋਬਾਰਾ ਸ਼ੁਰੂ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਪਹਿਲਾਂ ਪਨਬਸ ਯਾਤਰੀਆਂ ਨੂੰ ਏਅਰਪੋਰਟ ਦੇ ਅੰਦਰ ਨਹੀਂ ਛੱਡ ਸਕਦੀਆਂ ਸਨ। ਜਲੰਧਰ ਤੋਂ ਚੱਲਣ ਵਾਲੀਆਂ ਬਾਦਲ ਪਰਿਵਾਰ ਦੀਆਂ ਇੰਡੋ ਕੈਨੇਡੀਅਨ ਬੱਸਾਂ ਵੀ ਯਾਤਰੀਆਂ ਨੂੰ ਟੂਰਿਸਟ ਪਰਮਿਟ 'ਤੇ ਦਿੱਲੀ ਏਅਰਪੋਰਟ ਛੱਡਣ ਜਾਂਦੀਆਂ ਹਨ। ਪੰਜਾਬ ਰੋਡਵੇਜ਼ ਦੀਆਂ ਯੂਨੀਅਨਾਂ ਨੇ ਵੀ ਪਨਬਸ ਸਰਵਿਸ ਨੂੰ ਬੰਦ ਕਰਨ ਦੇ ਪਿੱਛੇ ਬਾਦਲ ਪਰਿਵਾਰ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਆਉਣ ਵਾਲੇ ਦਿਨਾਂ 'ਚ ਦਿੱਲੀ ਸਰਕਾਰ ਦੁਆਰਕਾ 'ਚ ਵਾਲਵੋ ਬੱਸ ਸਟੈਂਡ ਬਣਾਉਣ ਲਈ ਸਹਿਮਤੀ ਜਤਾਈ ਹੈ, ਜਿਸ ਤੋਂ ਬਾਅਦ ਪੰਜਾਬ ਰੋਡਵੇਜ਼ ਆਪਣੇ ਸਟੇਜ ਕੈਰੇਜ ਪਰਮਿਟ ਕਰੇਗੀ। ਹੁਣ ਏਅਰਪੋਰਟ ਪੰਜਾਬ ਰੋਡਵੇਜ਼ ਦੀ ਦੋਬਾਰਾ ਸਰਵਿਸ ਸ਼ੁਰੂ ਹੋਵੇਗੀ ਅਤੇ ਇੰਡੋ-ਕੈਨੇਡੀਅਨ ਜੋ ਯਾਤਰੀਆਂ ਤੋਂ ਵੱਧ ਪੈਸੇ ਲੈ ਰਹੀ ਹੈ, ਉਸ ਦੀ ਮਨੋਪਲੀ ਟੁੱਟੇਗੀ।