ਪੰਜਾਬ ਰਿਜ਼ਲਟ 2022 : ਤਰਨਤਾਰਨ ਹਲਕੇ ’ਚ ਜਾਣੋ ਕਿਹੜੇ ਉਮੀਦਵਾਰ ਨੇ ਵੱਡੀ ਲੀਡ ਨਾਲ ਹਾਸਲ ਕੀਤੀ ਜਿੱਤ

Thursday, Mar 10, 2022 - 06:35 PM (IST)

ਤਰਨਤਾਰਨ (ਰਮਨ) - ਪੰਜਾਬ ’ਚ 20 ਫਰਵਰੀ ਨੂੰ ਹੋਈਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦਾ ਅੱਜ ਐਲਾਨ ਕਰ ਦਿੱਤਾ ਜਾਵੇਗਾ। ਪੰਜਾਬ ਨੂੰ ਅੱਜ ਨਵਾਂ ਮੁੱਖ ਮੰਤਰੀ ਮਿਲਣ ਜਾ ਰਿਹਾ ਹੈ। ਤਰਨਤਾਰਨ, ਖੇਮਕਰਨ, ਪੱਟੀ ਅਤੇ ਖਡੂਰ ਸਾਹਿਬ ਹਲਕਿਆਂ ’ਚ ਵੋਟਾਂ ਦੀ ਗਿਣਤੀ 8 ਵਜੇ ਸ਼ੁਰੂ ਹੋ ਗਈ ਸੀ। ਵਿਧਾਨ ਸਭਾ ਹਲਕਾ ਤਰਨਤਾਰਨ ਤੋਂ ‘ਆਪ’ ਉਮੀਦਵਾਰ ਡਾ.ਕਸ਼ਮੀਰ ਸਿੰਘ ਸੋਹਲ 52,935 ਵੋਟਾਂ ਹਾਸਲ ਕਰਦੇ ਹੋਏ ਜਿੱਤ ਗਏ ਹਨ। ਉਨ੍ਹਾਂ ਨੇ ਅਕਾਲੀ ਦਲ ਉਮੀਦਵਾਰ ਹਰਮੀਤ ਸਿੰਘ ਸੰਧੂ ਅਤੇ ਕਾਂਗਰਸੀ ਉਮੀਦਵਾਰ ਡਾ. ਧਰਮਬੀਰ ਅਗਨੀਹੋਤਰੀ ਨੂੰ ਵੱਡੀ ਲੀਡ ਨਾਲ ਹਰਾਇਆ ਹੈ।

ਤਰਨਤਾਰਨ ਹਲਕਾ 2022

ਆਮ ਆਦਮੀ ਪਾਰਟੀ - ਕਸ਼ਮੀਰ ਸਿੰਘ ਸੋਹਲ - 52469 (ਜਿੱਤ)
ਸ਼੍ਰੋਮਣੀ ਅਕਾਲੀ ਦਲ - ਹਰਮੀਤ ਸਿੰਘ ਸੰਧੂ- 39232 (ਹਾਰ)
ਕਾਂਗਰਸ - ਧਰਮਬੀਰ ਅਗਨੀਹੋਤਰੀ -26460 (ਹਾਰ)
ਭਾਜਪਾ - ਨਵਰੀਤ ਸਿੰਘ - 1132 (ਹਾਰ)

ਖੇਮ ਕਰਨ ਹਲਕਾ 2022
ਸ਼੍ਰੋਮਣੀ ਅਕਾਲੀ ਦਲ - ਵਿਰਸਾ ਸਿੰਘ ਵਲਟੋਹਾ- 52499 (ਹਾਰ) 
ਆਮ ਆਦਮੀ ਪਾਰਟੀ - ਸਰਵਣ ਸਿੰਘ- 64011 (ਜਿੱਤ) 
ਸ਼੍ਰੋਮਣੀ ਅਕਾਲੀ ਦਲ (ਅ) - ਹਰਪਾਲ ਸਿੰਘ ਬਲੌਰ - 3249 (ਹਾਰ)
ਕਾਂਗਰਸ - ਸੁਖਪਾਲ ਸਿੰਘ ਭੁੱਲਰ- 28773 (ਹਾਰ)

ਪੱਟੀ ਹਲਕਾ 2022
ਸ਼੍ਰੋਮਣੀ ਅਕਾਲੀ ਦਲ - ਆਦੇਸ਼ ਪ੍ਰਤਾਪ ਸਿੰਘ - 46173 (ਹਾਰ)
ਕਾਂਗਰਸ - ਹਰਮਿੰਦਰ ਸਿੰਘ ਗਿੱਲ - 32929 (ਹਾਰ)
ਆਮ ਆਦਮੀ ਪਾਰਟੀ - ਲਾਲ ਜੀਤ ਸਿੰਘ ਭੁੱਲਰ - 56797 (ਜਿੱਤ) 
ਸੰਯੁਕਤ ਸਮਾਜ ਮੋਰਚਾ - ਸਰਤਾਜ ਸਿੰਘ - 415 (ਹਾਰ)
ਕੈਪਟਨ - ਜਸਕਰਨ ਸਿੰਘ ਸੰਧੂ - 445 (ਹਾਰ)

ਖਡੂਰ ਸਾਹਿਬ ਹਲਕਾ 2022
ਕਾਂਗਰਸ - ਰਮਨਜੀਤ ਸਿੰਘ ਸਿੱਕੀ - 39155 (ਹਾਰ)
ਸ਼੍ਰੋਮਣੀ ਅਕਾਲੀ ਦਲ - ਰਣਜੀਤ ਸਿੰਘ ਬ੍ਰਹਮਪੁਰਾ - 38417 (ਹਾਰ)
ਆਮ ਆਦਮੀ ਪਾਰਟੀ - ਮਨਜਿੰਦਰ ਸਿੰਘ ਲਾਲਪੁਰਾ - 55286 (ਜਿੱਤ)
ਸੰਯੁਕਤ ਸਮਾਜ ਮੋਰਚਾ - ਹਰਜਿੰਦਰ ਸਿੰਘ ਢਾਂਡਾ - 2607 (ਹਾਰ)

ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਡਾ ਕਸ਼ਮੀਰ ਸਿੰਘ ਸੋਹਲ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਹੂੰਝਾਫੇਰ ਜਿੱਤ ਦਿੰਦੇ ਹੋਏ ਪੰਜਾਬ ਵਿੱਚ ਇੱਕ ਨਵਾਂ ਇਨਕਲਾਬ ਲਿਆਂਦਾ ਹੈ। ਆਮ ਆਦਮੀ ਪਾਰਟੀ ਲੋਕਾਂ ਨਾਲ ਕੀਤੇ ਹੋਏ ਸਾਰੇ ਵਾਅਦੇ ਜ਼ਰੂਰ ਪੂਰਾ ਕਰੇਗੀ। ਇਸ ਮੌਕੇ ਵਿਧਾਨ ਸਭਾ ਹਲਕਾ ਤਰਨਤਾਰਨ ਦੇ ਰਿਟਰਨਿੰਗ ਅਫਸਰ ਰਜਨੀਸ਼ ਅਰੋੜਾ ਨੇ ਉਨ੍ਹਾਂ ਨੂੰ ਵਿਧਾਨ ਸਭਾ ਚੋਣ ਜਿੱਤਣ ਸਬੰਧੀ ਸਰਟੀਫਿਕੇਟ ਜਾਰੀ ਕੀਤਾ।

 


rajwinder kaur

Content Editor

Related News