ਵਿਧਾਇਕ ਪਿਰਮਲ ਧੌਲਾ ਨੇ ਨਵਜੋਤ ਸਿੱਧੂ ਅੱਗੇ ਰੱਖੀਆਂ ਹਲਕਾ ਭਦੌੜ ਦੀਆਂ ਸਮੱਸਿਆਵਾਂ

Wednesday, Aug 04, 2021 - 01:28 PM (IST)

ਵਿਧਾਇਕ ਪਿਰਮਲ ਧੌਲਾ ਨੇ ਨਵਜੋਤ ਸਿੱਧੂ ਅੱਗੇ ਰੱਖੀਆਂ ਹਲਕਾ ਭਦੌੜ ਦੀਆਂ ਸਮੱਸਿਆਵਾਂ

ਤਪਾ ਮੰਡੀ (ਮੇਸ਼ੀ,ਹਰੀਸ਼): ਬੀਤੇ ਦਿਨੀਂ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਕਾਂਗਰਸ ਭਵਨ (ਚੰਡੀਗੜ੍ਹ) ਵਿਖੇ ਕਾਰਜਕਾਰੀ ਪ੍ਰਧਾਨ ਸੁਖਵਿੰਦਰ ਸਿੰਘ ਡੈਨੀ ਦੁਆਰਾ ਆਯੋਜਿਤ ਬੈਠਕ ਵਿੱਚ ਅਨੁਸੂਚਿਤ ਜਾਤੀ ਭਾਈਚਾਰੇ ਦੀ ਪੰਜਾਬ ਕਾਂਗਰਸ ਲੀਡਰਸ਼ਿਪ,ਕੈਬਨਿਟ ਮੰਤਰੀਆਂ ਅਤੇ ਵਿਧਾਇਕਾਂ ਨਾਲ ਵਿਸਥਾਰ ਵਿੱਚ ਡੂੰਘੀ ਵਿਚਾਰ-ਚਰਚਾ ਕੀਤੀ। ਜਿਸ ਵਿੱਚ ਹਲਕਾ ਭਦੌੜ ਦੇ ਵਿਧਾਇਕ ਪਿਰਮਲ ਸਿੰਘ ਧੌਲਾ ਨੇ ਹਲਕੇ ਦੀਆਂ ਕੁਝ ਸਮੱਸਿਆਵਾਂ ਦੇ ਹੱਲ ਅਤੇ ਹੋਰ ਬੁਨਿਆਦੀ ਸਹੂਲਤਾਂ ਹਲਕਾ ਭਦੌੜ ਦੇ ਲੋਕਾਂ ਤੱਕ ਪਹੁੰਚਾਉਣ ਅਤੇ ਵਿਕਾਸ ਕਾਰਜਾਂ ਨੂੰ ਜੰਗੀ ਪੱਧਰ ’ਤੇ ਕਰਵਾਉਣ ਲਈ ਗਰਾਂਟਾਂ ਦੇ ਗੱਫਿਆਂ ਦੀ ਵੀ ਮੰਗ ਕੀਤੀ।

ਇਹ ਵੀ ਪੜ੍ਹੋ : ਲੁਧਿਆਣਾ 'ਚ ਸ਼ਰਾਬੀ ਨੌਜਵਾਨਾਂ ਵੱਲੋਂ ਪੁਲਸ ਮੁਲਾਜ਼ਮਾਂ ’ਤੇ ਹਮਲਾ, ਗੱਡੀ ਦੇ ਸ਼ੀਸ਼ੇ ਤੋੜੇ

ਹਲਕੇ 'ਚ ਕਾਂਗਰਸ ਪਾਰਟੀ ਦੀ ਬਿਹਤਰੀ ਲਈ ਕੁਝ ਨਵੇਂ ਪ੍ਰੋਗਰਾਮ ਉਲੀਕਣ ਸਬੰਧੀ ਵੀ ਸੁਝਾਅ ਸਾਹਮਣੇ ਰੱਖੇ। ਜਿਸ ਨਾਲ ਹਲਕਾ ਵਾਸੀਆਂ ਨੂੰ ਵੀ ਪੰਜਾਬ ਸਰਕਾਰ ਦੀਆਂ ਸਮੂਹ ਯੋਜਨਾਵਾਂ ਦਾ ਵੱਡਾ ਲਾਭ ਜਾਰੀ ਰਹੇ।ਇਸ ਮੀਟਿੰਗ ਵਿੱਚ ਪੰਜਾਬ ਕਾਂਗਰਸ ਪ੍ਰਧਾਨ ਨਾਲ 3 ਘੰਟੇ ਲੰਬੀ ਚੱਲੀ ਇਸ ਬੈਠਕ ਵਿੱਚ 20 ਮੰਤਰੀਆਂ/ਵਿਧਾਇਕਾਂ ਨੇ ਪੰਜਾਬ ਦੇ ਦਲਿਤ ਭਾਈਚਾਰੇ ਦੀ ਭਲਾਈ ਵਾਸਤੇ ਲੋੜੀਂਦੇ ਹਰ ਪ੍ਰੋਗਰਾਮ ਅਤੇ ਨੀਤੀ ਬਾਰੇ ਵਿਸਥਾਰ ਵਿਚ ਆਪੋ-ਆਪਣੇ ਵਿਚਾਰ ਰੱਖੇ।ਇਸ ਬੈਠਕ ਵਿੱਚ ਦਲਿਤ ਭਾਈਚਾਰੇ ਦੀ ਹਰੇਕ ਮੰਗ ਅਤੇ ਸਮੱਸਿਆ ਨੂੰ ਧਿਆਨ 'ਚ ਰੱਖਦੇ ਹੋਏ ਪੰਜਾਬ ਸਰਕਾਰ ਵਲੋਂ ਦਲਿਤ ਭਾਈਚਾਰੇ ਦੇ ਮਸਲਿਆਂ ਦੇ ਹੱਲ ਲਈ ਵਿਆਪਕ ਕਦਮ ਚੁੱਕਣ ਦੀ ਯੋਜਨਾ ਬਣਾਈ ਗਈ।

ਇਹ ਵੀ ਪੜ੍ਹੋ :  ਖੇਤਾਂ ’ਚ ਕੰਮ ਕਰਦੇ ਕਿਸਾਨ ਦੀ ਸੱਪ ਦੇ ਡੰਗਣ ਨਾਲ ਮੌਤ, 5 ਧੀਆਂ ਦੇ ਸਿਰ 'ਤੋਂ ਉੱਠਿਆ ਪਿਓ ਦਾ ਸਾਇਆ


author

Shyna

Content Editor

Related News