ਸੁਨੀਲ ਜਾਖੜ ਕੇਂਦਰੀ ਸੱਤਾ ਪ੍ਰਾਪਤੀ ਦੀ ਕਰਨਗੇ ਸ਼ੁਰੂਆਤ: ਸੁਰਿੰਦਰ ਸਿੰਘ ਜੌੜਾ
Thursday, Sep 21, 2017 - 06:44 PM (IST)
ਜ਼ੀਰਾ(ਅਕਾਲੀਆਂ ਵਾਲਾ)— ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਸੁਰਿੰਦਰ ਸਿੰਘ ਜੌੜਾ ਸੀਨੀਅਰ ਆਗੂ ਹਲਕਾ ਜ਼ੀਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਦੀ ਰਾਸ਼ਟਰੀ ਪ੍ਰਧਾਨ ਸੋਨੀਆ ਗਾਂਧੀ, ਕੌਮੀ ਆਗੂ ਰਾਹੁਲ ਗਾਂਧੀ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਿਫਾਰਿਸ਼ ਨਾਲ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਕੁਮਾਰ ਜਾਖੜ ਨੂੰ ਗੁਰਦਾਸਪਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਤੈਅ ਕਰਨਾ ਪੰਜਾਬ ਕਾਂਗਰਸ ਅਤੇ ਫਿਰੋਜ਼ਪੁਰ ਜ਼ਿਲੇ ਲਈ ਮਾਣ ਦੀ ਗੱਲ ਅਤੇ ਪਾਰਟੀ ਦੇ ਹੋਰ ਚੰਗੇ ਭਵਿੱਖ ਦੀ ਨੀਂਹ ਰੱਖੀ ਜਾਵੇਗੀ। ਕਿਉਂਕਿ ਜਾਖੜ ਫਿਰੋਜ਼ਪੁਰ ਜ਼ਿਲੇ ਨਾਲ ਸਬੰਧਤ ਹਨ ਅਤੇ ਪੰਜਾਬ ਵਿਚ ਕਾਂਗਰਸ ਪਾਰਟੀ ਦੀ ਜ਼ਿੰਮੇਵਾਰੀ ਧੜੱਲੇਧਾਰ ਨਾਲ ਨਿਭਾਅ ਰਹੇ ਹਨ। ਇਨ੍ਹਾਂ ਨੂੰ ਉਮੀਦਵਾਰ ਬਣਾਉਣ ਨਾਲ ਜਿੱਥੇ ਕਾਂਗਰਸ ਪਾਰਟੀ ਜਿੱਤ ਦਾ ਮੈਦਾਨ ਸਫਲ ਕਰੇਗੀ, ਉਥੇ ਕੇਂਦਰੀ ਸੱਤਾ ਦੀ ਪ੍ਰਾਪਤੀ ਦੀ ਸ਼ੁਰੂਆਤ ਕਰੇਗੀ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੋਕ ਕੈਪਟਨ ਸਰਕਾਰ ਦੇ ਲੋਕ ਹਿੱਤ ਫੈਸਲਿਆਂ 'ਤੇ ਮੋਹਰ ਲਗਾਉਣਗੇ ਕਿਉਂਕਿ ਕੇਂਦਰ ਦੀ ਮੋਦੀ ਸਰਕਾਰ ਨੇ ਦੇਸ਼ ਦੇ ਲੋਕਾਂ ਦਾ ਕਿਸੇ ਵੀ ਪੱਖ ਤੋਂ ਭਲਾ ਨਹੀਂ ਕੀਤਾ। ਦੇਸ਼ ਦੇ ਲੋਕਾਂ ਨੂੰ ਬਿਪਤਾ ਵਿਚ ਪਾਉਣ ਦਾ ਗੁੱਸਾ ਲੋਕ ਭਾਜਪਾ ਉਮੀਦਵਾਰ ਨੂੰ ਹਰਾ ਕੇ ਕੱਢਣਗੇ। ਜੌੜਾ ਨੇ ਆਖਿਆ ਕਿ ਅੱਜ ਤੇਲ ਦੀਆਂ ਕੀਮਤਾਂ ਇਸ ਕਦਰ ਵੱਧ ਗਈਆਂ ਹਨ ਕਿ ਇਹ ਆਮ ਆਦਮੀ ਪਾਰਟੀ ਤੇ ਬੋਝ ਬਣੀਆਂ ਹੋਈਆਂ ਹਨ। ਜੌੜਾ ਨੇ ਕਿਸਾਨੀ ਕਰਜ਼ਿਆਂ ਦੀ ਗੱਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਇਸ ਸਬੰਧੀ ਨੋਟੀਫਿਕੇਸ਼ਲ ਜਾਰੀ ਕਰਕੇ ਕਿਸਾਨਾਂ ਨੂੰ ਰਾਹਤ ਦਿੱਤੀ ਹੈ।
ਇਸ ਮੌਕੇ ਬਲਵਿੰਦਰ ਸਿੰਘ ਮੱਲਵਾਲ, ਸੁਖਵਿੰਦਰ ਛਿੰਦਾ ਮੱਲਾਂਵਾਲਾ, ਸਾਰਜ ਸਿੰਘ ਸੰਧੂ ਪੀਏ, ਜਗਤਾਰ ਸਿੰਘ ਸਾਬਕਾ ਸਰਪੰਚ, ਮੇਹਰ ਸਿੰਘ ਸਰਪੰਚ, ਕੁਲਵੰਤ ਸਿੰਘ ਪ੍ਰਧਾਨ ਸਹਿਕਾਰੀ ਸਭਾ, ਮੁੱਖਾ ਸਿੰਘ ਨੰਬਰਦਾਰ ਜੋੜਾ, ਰਘੁਬੀਰ ਸਿੰਘ ਸੰਧੂ, ਕੁਲਵੰਤ ਸਿੰਘ ਲੋਹਕਾ, ਜਗਤਾਰ ਸਿੰਘ ਲੋਹਕਾ, ਸਾਹਬ ਸਿੰਘ ਸੁਧਾਰਾ, ਲਖਵਿੰਦਰ ਸਿੰਘ ਲੱਖਾ ਸੁਧਾਰਾ, ਮੀਤਾ ਚੰਗਾਲੀ ਪ੍ਰਧਾਨ ਐੱਫ.ਸੀ.ਆਈ, ਗੋਰਾ ਕੀਮੇਵਾਲੀ, ਡਾ. ਅੰਗਰੇਜ਼ ਸਿੰਘ ਸੰਧੂ, ਪ੍ਰਗਟ ਸਿੰਘ ਲੋਹਕੇ ਖੁਰਦ, ਗੁਰਪ੍ਰੀਤ ਸਿੰਘ ਸ਼ਰਮਾ ਆਦਿ ਹਾਜ਼ਰ ਸਨ।
