ਅਹਿਮ ਖ਼ਬਰ : ‘ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ'' ’ਚ ਭਾਰੀ ਫੇਰਬਦਲ, 10 ਅਧਿਕਾਰੀਆਂ ਦੇ ਤਬਾਦਲੇ
Wednesday, Jun 30, 2021 - 09:28 AM (IST)
ਲੁਧਿਆਣਾ (ਰਾਮ) : ਪੰਜਾਬ ਸਰਕਾਰ ਦੇ ਵਿਗਿਆਨ, ਤਕਨੀਕ ਅਤੇ ਵਾਤਾਵਰਣ ਵਿਭਾਗ ਵੱਲੋਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀ. ਪੀ. ਸੀ. ਬੀ.) ’ਚ ਤਾਇਨਾਤ 3 ਸੀਨੀਅਰ ਵਾਤਾਵਰਣ ਇੰਜੀਨੀਅਰਾਂ ਅਤੇ ਵਾਤਾਵਰਣ ਇੰਜੀਨੀਅਰਾਂ ਸਮੇਤ ਕੁੱਲ 10 ਅਧਿਕਾਰੀਆਂ ਦੀਆਂ ਬਦਲੀਆਂ ਕੀਤੀਆਂ ਗਈਆਂ ਹਨ।
ਇਹ ਵੀ ਪੜ੍ਹੋ : ਅਹਿਮ ਖ਼ਬਰ : 'ਕੇਜਰੀਵਾਲ' ਨੇ ਪੰਜਾਬ ਲਈ ਕੀਤੇ 3 ਵੱਡੇ ਐਲਾਨ, ਬਿਜਲੀ ਬਿੱਲਾਂ ਨੂੰ ਲੈ ਕੇ ਕਹੀ ਇਹ ਗੱਲ
ਪੰਜਾਬ ਸਰਕਾਰ ਦੇ ਪ੍ਰਮੁੱਖ ਸਕੱਤਰ ਆਈ. ਏ. ਐੱਸ. ਅਨੁਰਾਗ ਵਰਮਾ ਦੇ ਦਸਤਖ਼ਤਾਂ ਹੇਠ ਜਾਰੀ ਕੀਤੀ ਗਈ ਬਦਲੀਆਂ ਦੀ ਲਿਸਟ ਅਨੁਸਾਰ ਸੀਨੀਅਰ ਵਾਤਾਵਰਣ ਇੰਜੀਨੀਅਰ ਹਰਬੀਰ ਸਿੰਘ ਨੂੰ ਜ਼ੋਨਲ ਦਫ਼ਤਰ ਜਲੰਧਰ ਤੋਂ ਜ਼ੋਨਲ ਦਫ਼ਤਰ ਅੰਮ੍ਰਿਤਸਰ, ਗੁਰਬਖਸ਼ੀਸ਼ ਸਿੰਘ ਗਿੱਲ ਨੂੰ ਜ਼ੋਨਲ ਦਫ਼ਤਰ-1 ਲੁਧਿਆਣਾ ਤੋਂ ਜ਼ੋਨਲ ਦਫ਼ਤਰ ਜਲੰਧਰ, ਸੀਨੀਅਰ ਵਾਤਾਵਰਣ ਇੰਜੀਨੀਅਰ ਲਾਇਆ ਗਿਆ ਹੈ।
ਇਸੇ ਤਰ੍ਹਾਂ ਰਾਜਕੁਮਾਰ ਗੋਇਲ ਨੂੰ ਅੰਮ੍ਰਿਤਸਰ ਤੋਂ ਲੁਧਿਆਣਾ-1, ਜਦੋਂ ਕਿ ਵਾਤਾਵਰਣ ਇੰਜੀਨੀਅਰ ਹਰਜੀਤ ਸਿੰਘ ਨੂੰ ਮੁੱਖ ਦਫ਼ਤਰ-2 ਪਟਿਆਲਾ ਤੋਂ ਜ਼ੋਨਲ ਦਫ਼ਤਰ-1 ਪਟਿਆਲਾ, ਅਸ਼ੋਕ ਕੁਮਾਰ ਸ਼ਰਮਾ ਨੂੰ ਖੇਤਰੀ ਦਫ਼ਤਰ-4 ਲੁਧਿਆਣਾ ਤੋਂ ਖੇਤਰੀ ਦਫ਼ਤਰ ਰੂਪਨਗਰ, ਅਨੁਰਾਧਾ ਸ਼ਰਮਾ ਵਾਤਾਵਰਣ ਇੰਜੀਨੀਅਰ ਨੂੰ ਖੇਤਰੀ ਦਫ਼ਤਰ ਰੂਪਨਗਰ ਤੋਂ ਖੇਤਰੀ ਦਫ਼ਤਰ ਫਤਿਹਗੜ੍ਹ ਸਾਹਿਬ, ਵਿਜੇ ਕੁਮਾਰ ਵਾਤਾਵਰਣ ਇੰਜੀਨੀਅਰ ਨੂੰ ਖੇਤਰੀ ਦਫ਼ਤਰ ਫਤਿਹਗੜ੍ਹ ਸਾਹਿਬ ਤੋਂ ਖੇਤਰੀ ਦਫ਼ਤਰ-2 ਲੁਧਿਆਣਾ, ਵਿਜੇ ਕੁਮਾਰ ਗੁਪਤਾ ਨੂੰ ਖੇਤਰੀ ਦਫ਼ਤਰ ਬਠਿੰਡਾ ਤੋਂ ਹੈੱਡਕੁਆਰਟਰ-2 ਪਟਿਆਲਾ, ਮੈਡਮ ਸਮਿਤਾ ਨੂੰ ਖੇਤਰੀ ਦਫ਼ਤਰ-2 ਲੁਧਿਆਣਾ ਤੋਂ ਖੇਤਰੀ ਦਫ਼ਤਰ-4 ਲੁਧਿਆਣਾ ਅਤੇ ਵਾਤਾਵਰਣ ਇੰਜੀਨੀਅਰ ਗੁਰਸ਼ਰਨ ਦਾਸ ਗਰਗ ਨੂੰ ਜ਼ੋਨਲ ਦਫ਼ਤਰ-1 ਪਟਿਆਲਾ ਤੋਂ ਖੇਤਰੀ ਦਫ਼ਤਰ-2 ਜਲੰਧਰ ’ਚ ਤਾਇਨਾਤ ਕੀਤਾ ਗਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ