ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਦਾਅਵਾ ਦਿੱਲੀ ''ਚ ਹਵਾ ਪ੍ਰਦੂਸ਼ਣ ਲਈ ਪੰਜਾਬ ਜ਼ਿੰਮੇਵਾਰ ਨਹੀਂ

Monday, Nov 13, 2017 - 01:15 PM (IST)

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਦਾਅਵਾ ਦਿੱਲੀ ''ਚ ਹਵਾ ਪ੍ਰਦੂਸ਼ਣ ਲਈ ਪੰਜਾਬ ਜ਼ਿੰਮੇਵਾਰ ਨਹੀਂ

ਪਟਿਆਲਾ — ਦਿੱਲੀ 'ਚ ਵੱਧ ਪ੍ਰਦੂਸ਼ਣ ਲਈ ਪੰਜਾਬ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ ਪਰ ਪ੍ਰਦਰੂਸ਼ਣ ਕੰਟਰੋਲ ਬੋਰਡ ਨੇ ਦਿੱਲੀ ਦੇ ਇਸ ਦੋਸ਼ ਨੂੰ ਝੂਠਾ ਕਰਾਰ ਦਿੱਤਾ ਹੈ, ਉਨ੍ਹਾਂ ਦੀ ਰਿਪੋਰਟ ਦੇ ਮੁਤਾਬਕ ਦਿੱਲੀ ਦੀ ਹਵਾ ਵਿਚ ਫੈਲਿਆ ਪ੍ਰਦੂਸ਼ਣ ਅਤੇ ਅਸਮਾਨ ਵਿਚ ਛਾਈ ਕਾਲੀ ਧੁੰਦ ਲਈ ਪੰਜਾਬ ਜ਼ਿੰਮੇਵਾਰ ਨਹੀਂ ਹੈ, ਉਲਟਾ ਪੰਜਾਬ ਨੂੰ ਦਿੱਲੀ ਦੀ ਜ਼ਹਿਰੀਲੀ ਹਵਾ ਤੋਂ ਖਤਰਾ ਹੈ । ਅਸਲ 'ਚ ਸਚਾਈ ਇਹ ਨਿਕਲੀ ਕਿ ਪੰਜਾਬ ਦੀ ਹਵਾ ਦੀ ਮਿਆਰ ਦਰ 200 ਤੋਂ 300 ਦੇ ਦਰਮਿਆਨ ਹੈ ਜਦੋਂਕਿ ਦਿੱਲੀ ਵਿੱਚ ਇਹ ਅੰਕੜਾ 500 ਤੱਕ ਪਹੁੰਚ ਗਿਆ ਹੈ। ਜੇਕਰ ਦਿੱਲੀ ਦੇ ਹਵਾ ਪ੍ਰਦੂਸ਼ਣ ਲਈ ਪੰਜਾਬ ਵਿਚ ਸਾੜੀ ਗਈ ਪਰਾਲੀ ਹੀ ਜ਼ਿੰਮੇਵਾਰ ਹੁੰਦੀ ਤਾਂ ਪੰਜਾਬ ਦੀ ਹਵਾ ਦੀ ਮਿਆਰੀ ਦਰ ਦਿੱਲੀ ਤੋਂ ਕੀਤੇ ਜਿਆਦਾ ਹੋਣੀ ਚਾਹੀਦੀ ਸੀ। ਪੰਜਾਬ 'ਚ ਜਿੱਥੇ ਪਰਾਲੀ ਸਾੜੇ ਜਾਣ ਦੌਰਾਨ ਇਹ ਅੰਕੜਾ ਵੱਧ ਕੇ 320 ਤੋਂ 350 ਤੱਕ ਗਿਆ ਹੈ ਉਥੇ ਪੂਰੇ ਸੂਬੇ 'ਚ ਏਵਰੇਜ ਹਵਾ ਦਾ ਪੱਧਰ 200 ਤੋਂ 300 ਦੇ 'ਚ ਹੀ ਬਣਿਆ ਹੋਇਆ ਹੈ, ਜਦੋਂਕਿ ਦਿੱਲੀ 'ਚ ਹਵਾ ਦੇ ਮਿਆਰ ਦੀ ਦਰ 450 ਤੋਂ ਲੈ ਕੇ 490 ਤੱਕ ਹੈ। ਇੱਥੋਂ ਸਾਫ ਹੋ ਜਾਂਦਾ ਹੈ ਕਿ ਦਿੱਲੀ ਦੀ ਗੰਧਲੀ ਹਵਾ ਅਤੇ ਕਾਲੇ ਬਦਲਾਂ ਲਈ ਪੰਜਾਬ ਜ਼ਿੰਮੇਵਾਰ ਨਹੀਂ ਹੈ। ਜ਼ਿਕਰਯੋਗ ਹੈ ਕਿ ਪਿਛਲੇ 1 ਮਹੀਨੇ ਦੌਰਾਨ ਨਾ ਤਾਂ ਪੰਜਾਬ ਤੋਂ ਹਵਾ ਦਿੱਲੀ ਵਾਲੇ ਪਾਸੇ ਨੂੰ ਚਲੀ ਹੈ ਅਤੇ ਨਾ ਹੀ ਕੋਈ ਹਨੇਰੀਆਂ-ਝੱਖੜ ਆਏ ਹਨ ਕਿ ਪੰਜਾਬ ਦੀ ਪਰਾਲੀ ਸੜਨ ਕਾਰਨ ਧੁੰਏਂ ਵਾਲੀ ਹਵਾ 250 ਤੋਂ ਲੈ ਕੇ 400 ਕਿਲੋਮੀਟਰ ਦੂਰ ਦਿੱਲੀ ਤੱਕ ਅੱਪੜ ਸਕੇ। ਦਿੱਲੀ ਜਿਹੜਾ ਖੁਦ ਗੰਦਗੀ ਦੇ ਢੇਰ ਉਤੇ ਬੈਠਾ ਹੈ, ਦਿੱਲੀ ਜਿਹੜਾ ਅੱਗ ਦੀ ਭੱਠੀ ਵਰਗਾ ਬਣਿਆ ਹੋਇਆ ਹੈ, ਦਿੱਲੀ ਜਿਹੜਾ ਫੈਕਟਰੀਆਂ-ਕਾਰਖਾਨਿਆਂ ਦੇ ਧੂੰਏ ਵਿੱਚ ਔਖੇ ਸਾਂਹ ਲੈ ਰਿਹਾ ਹੈ, ਦਿੱਲੀ ਜਿਹੜਾ ਗੱਡੀਆਂ-ਵਾਹਨਾਂ ਦੇ 'ਚ ਘਿਰਿਆ ਪਿਆ ਹੈ ਉਹ ਕਿਸ ਮੂੰਹ ਨਾਲ ਪੰਜਾਬ ਅਤੇ ਪੰਜਾਬ ਦੇ ਕਿਸਾਨ ਨੂੰ ਜ਼ਿੰਮੇਵਾਰ ਠਹਿਰਾ ਰਿਹਾ ਹੈ ਕਿ ਦਿੱਲੀ ਦੇ ਹਵਾ ਪ੍ਰਦੂਸ਼ਣ ਲਈ ਪੰਜਾਬ ਜ਼ਿੰਮੇਵਾਰ ਹੈ। ਦਿੱਲੀ ਦਾ ਝੂਠ ਫੜਿਆ ਗਿਆ ਹੈ।
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਵੀ ਖ਼ਦਸਾ ਪ੍ਰਗਟਾਇਆ ਹੈ ਕਿ ਪੰਜਾਬ ਦੀ ਆਬੋ-ਹਵਾ ਨੂੰ ਦਿੱਲੀ ਦੀ ਗੰਦੀ ਹਵਾ ਤੋਂ ਖਤਰਾ ਹੈ। ਬੇਸ਼ੱਕ ਪੰਜਾਬ ਇਨ੍ਹਾਂ ਦੋਸ਼ਾਂ ਤੋਂ ਮੁਕਤ ਦਿਖ ਰਿਹਾ ਹੈ ਪਰ ਫਿਰ ਵੀ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਇਸ ਗੱਲ ਦਾ ਹੱਲ ਕੱਢਣਾ ਪਵੇਗਾ ਕਿ ਪੰਜਾਬ ਦੇ ਨਾਲ-ਨਾਲ ਦੇਸ਼ ਦਾ ਕਿਸਾਨ ਪਰਾਲੀ ਸਾੜਨ ਲਈ ਮਜਬੂਰ ਨਾ ਹੋਵੇ ਪਰ ਦਿੱਲੀ ਸਮੇਤ ਦੇਸ਼ ਦੀ ਹਵਾ 'ਚ ਫੈਲ ਰਹੇ ਪ੍ਰਦੂਸ਼ਣ ਅਤੇ ਕਾਲੀ ਧੁੰਦ ਰੂਪੀ ਛਾਏ ਬੱਦਲਾਂ ਲਈ ਸਿਰਫ ਕਿਸਾਨ ਨੂੰ ਅਤੇ ਪੰਜਾਬ ਨੂੰ ਜ਼ਿੰਮੇਵਾਰ ਠਹਿਰਾ ਦੇਣਾ ਜਾਇਜ਼ ਨਹੀਂ ।


Related News