ਪੰਜਾਬ ਪੁਲਸ 'ਚ ਹੋਏ ਤਬਾਦਲੇ, 11 ਅਧਿਕਾਰੀ ਕਰ ਦਿੱਤੇ ਇੱਧਰੋਂ-ਉੱਧਰ; ਪੜ੍ਹੋ ਪੂਰੀ ਲਿਸਟ
Tuesday, Jul 30, 2024 - 01:50 PM (IST)
ਜਲੰਧਰ (ਜਸਪ੍ਰੀਤ): ਜਲੰਧਰ ਦੇ ਪੁਲਸ ਕਮਿਸ਼ਨਰ ਵੱਲੋਂ ਕਈ ਥਾਣਿਆਂ ਦੇ ਐੱਸ.ਐੱਚ.ਓ. ਅਤੇ ਚੌਕੀ ਇੰਚਾਰਜਾਂ ਦੀ ਬਦਲੀ ਕੀਤੀ ਗਈ ਹੈ। ਇਸ ਤਹਿਤ ਜਾਰੀ ਹੁਕਮਾਂ ਵਿਚ ਕੁੱਲ੍ਹ 11 ਅਧਿਕਾਰੀਆਂ ਨੂੰ ਇੱਧਰੋਂ-ਉੱਧਰ ਕੀਤਾ ਗਿਆ ਹੈ। ਇਹ ਹੁਕਮ ਤੁਰੰਤ ਪ੍ਰਭਾਅ ਨਾਲ ਲਾਗੂ ਹੋਣਗੇ ਤੇ ਬਦਲੇ ਗਏ ਅਧਿਕਾਰੀਆਂ ਨੂੰ ਪੋਸਟਿੰਗ ਵਾਲੀ ਨਵੀਂ ਜਗ੍ਹਾ ਰਿਪੋਰਟ ਕਰਨ ਦੀ ਹਦਾਇਤ ਕੀਤੀ ਗਈ ਹੈ।
ਇਹ ਖ਼ਬਰ ਵੀ ਪੜ੍ਹੋ - ਕੈਮਰੇ 'ਚ ਕੈਦ ਹੋਈ ਪੰਜਾਬ ਪੁਲਸ ਦੇ ਟ੍ਰੈਫ਼ਿਕ ਮੁਲਾਜ਼ਮ ਦੀ ਕਰਤੂਤ! ਆਪ ਹੀ ਵੇਖ ਲਓ ਵੀਡੀਓ
ਪੁਲਸ ਕਮਿਸ਼ਨਰ ਵੱਲੋਂ ਜਾਰੀ ਹੁਕਮਾਂ ਮੁਤਾਬਕ ਥਾਣਾ ਰਾਮਾ ਮੰਡੀ ਦੇ SHO ਗੁਰਪ੍ਰੀਤ ਸਿੰਘ ਨੂੰ ਥਾਣਾ ਡਵੀਜ਼ਨ ਨੰਬਰ 2, ਥਾਣਾ ਭਾਰਗੋ ਕੈਂਪ ਦੇ SHO ਸੰਦੀਪ ਰਾਣੀ ਨੂੰ ਥਾਣਾ ਡਵੀਜ਼ਨ ਨੰਬਰ 3, ਅਸ਼ੋਕ ਕੁਮਾਰ ਨੂੰ ਥਾਣਾ ਭਾਰਗੋ ਕੈਂਪ ਦੇ SHO, ਥਾਣਾ ਡਵੀਜ਼ਨ ਨੰਬਰ 2 ਦੇ SHO ਪਰਮਿੰਦਰ ਸਿੰਘ ਨੂੰ ਥਾਣਾ ਰਾਮਾ ਮੰਡੀ ਅਤੇ ਗੁਰਦਿਆਲ ਸਿੰਘ ਨੂੰ ਸਦਰ ਥਾਣੇ ਦਾ SHO ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਨਰਿੰਦਰ ਮੋਹਨ ਨੂੰ ਦਕੋਹਾ ਚੌਕੀ, ਵਿਕਟਰ ਮਸੀਹ ਨੂੰ ਲੈਦਰ ਕੰਪਲੈਕਸ ਚੌਕੀ, ਰਜਿੰਦਰ ਸਿੰਘ ਨੂੰ ਫੋਕਲ ਪੁਆਇੰਟ ਚੌਕੀ, ਸੁਰਿੰਦਰਪਾਲ ਸਿੰਘ ਨੂੰ ਜਲੰਧਰ ਹਾਈਟਸ ਚੌਕੀ, ਅਵਤਾਰ ਸਿੰਘ ਨੂੰ ਜੰਡਿਆਲਾ ਚੌਕੀ, ਮਦਨ ਸਿੰਘ ਨੂੰ ਪਰਾਗਪੁਰ ਚੌਕੀ ਦਾ ਇੰਚਾਰਜ ਬਣਾਇਆ ਗਿਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8