ਪੰਜਾਬ ਪੁਲਸ ਦੇ 56 ਡੀ.ਐੱਸ.ਪੀ. ਰੈਂਕ ਦੇ ਅਧਿਕਾਰੀ ਤਬਦੀਲ

06/24/2019 11:13:25 PM

ਚੰਡੀਗੜ੍ਹ (ਭੁੱਲਰ)— ਪੰਜਾਬ ਪੁਲਸ ਦੇ ਡੀ. ਐੱਸ. ਪੀ. ਰੈਂਕ ਦੇ 56 ਅਧਿਕਾਰੀਆਂ ਦੇ ਅੱਜ ਤਬਾਦਲੇ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਇਨ੍ਹਾਂ ਤਬਾਦਲਿਆਂ 'ਚ ਜ਼ਿਆਦਾਤਰ ਨਵੀਆਂ ਤਾਇਨਾਤੀਆਂ ਐਂਟੀ ਨਾਰਕੋਟਿਕਸ ਸੈੱਲ ਵਿਚ ਕੀਤੀਆਂ ਗਈਆਂ ਹਨ।
ਡੀ.ਜੀ.ਪੀ. ਵਲੋਂ ਜਾਰੀ ਤਬਾਦਲਾ ਆਦੇਸ਼ਾਂ ਅਨੁਸਾਰ ਦਵਿੰਦਰਪਾਲ ਸਿੰਘ ਨੂੰ ਬਦਲ ਕੇ ਡੀ.ਐੱਸ.ਪੀ. 36ਵੀਂ ਬਟਾਲੀਅਨ ਪੀ.ਏ.ਪੀ. ਬਹਾਦਰਗੜ੍ਹ ਪਟਿਆਲਾ, ਗੁਰਪ੍ਰੀਤ ਸਿੰਘ ਨੂੰ 9ਵੀਂ ਬਟਾਲੀਅਨ ਪੀ.ਏ.ਪੀ. ਅੰਮ੍ਰਿਤਸਰ, ਪਲਵਿੰਦਰ ਕੌਰ ਨੂੰ ਡੀ.ਐੱਸ.ਪੀ. ਕ੍ਰਾਈਮ ਅਗੇਂਸਟ ਵੂਮੈਨ ਐਂਡ ਚਿਲਡਰਨ ਗੁਰਦਾਸਪੁਰ, ਜਸਬੀਰ ਸਿੰਘ ਨੂੰ ਇੰਟੈਲੀਜੈਂਸ ਵਿੰਗ ਪੰਜਾਬ, ਮਨਮੋਹਨ ਸ਼ਰਮਾ ਨੂੰ ਇੰਟੈਲੀਜੈਂਸ ਵਿੰਗ ਪੰਜਾਬ, ਪਵਨ ਕੁਮਾਰ ਨੂੰ ਸਾਈਬਰ ਕ੍ਰਾਈਮ ਐਂਡ ਸਾਈਬਰ ਫਾਰੈਂਸਿਕ ਪਟਿਆਲਾ, ਮਨੀਸ਼ ਕੁਮਾਰ ਨੂੰ ਸਪੈਸ਼ਲ ਬ੍ਰਾਂਚ ਐਂਡ ਕ੍ਰਿਮੀਨਲ ਇੰਟੈਲੀਜੈਂਸ ਹੁਸ਼ਿਆਰਪੁਰ, ਕੁਲਵੰਤ ਸਿੰਘ ਨੂੰ 75ਵੀਂ ਬਟਾਲੀਅਨ ਪੀ.ਏ.ਪੀ. ਜਲੰਧਰ ਕੈਂਟ, ਹਰਜੀਤ ਸਿੰਘ ਨੂੰ ਮੇਜਰ ਕ੍ਰਾਈਮ ਐੱਸ.ਬੀ.ਐੱਸ. ਨਗਰ, ਪਰਮਜੀਤ ਸਿੰਘ ਨੂੰ 7ਵੀਂ ਬਟਾਲੀਅਨ ਪੀ.ਏ.ਪੀ. ਜਲੰਧਰ ਕੈਂਟ, ਸੁਖਬੀਰ ਸਿੰਘ ਨੂੰ ਇੰਟੈਲੀਜੈਂਸ ਵਿੰਗ ਪੰਜਾਬ, ਹਰਿੰਦਰਦੀਪ ਸਿੰਘ ਨੂੰ ਇੰਟੈਲੀਜੈਂਸ ਵਿੰਗ ਪੰਜਾਬ, ਰਾਹੁਲ ਭਾਰਦਵਾਜ ਨੂੰ ਰਿਜ਼ਰਵ ਬਟਾਲੀਅਨ ਲੱਢਾਕੋਠੀ, ਸਮਰਪਾਲ ਸਿੰਘ ਨੂੰ ਸਾਈਬਰ ਕ੍ਰਾਈਮ ਐੱਸ.ਏ.ਐੱਸ. ਨਗਰ, ਗੁਰਪ੍ਰੀਤ ਸਿੰਘ ਨੂੰ ਕ੍ਰਾਈਮ ਅਗੇਂਸਟ ਪ੍ਰਾਪਰਟੀ ਐੱਸ.ਏ.ਐੱਸ. ਨਗਰ, ਗੁਰਮੁਖ ਸਿੰਘ ਨੂੰ 7ਵੀਂ ਰਿਜ਼ਰਵ ਬਟਾਲੀਅਨ ਕਪੂਰਥਲਾ, ਤਲਵਿੰਦਰ ਸਿੰਘ ਨੂੰ 7ਵੀਂ ਬਟਾਲੀਅਨ ਪੀ.ਏ.ਪੀ. ਜਲੰਧਰ ਕੈਂਟ, ਰਾਕੇਸ਼ ਕੌਸ਼ਲ ਨੂੰ ਚੌਥੀ ਰਿਜ਼ਰਵ ਬਟਾਲੀਅਨ ਸ਼ਾਹਪੁਰ ਕੰਡੀ, ਬਲਜੀਤ ਸਿੰਘ ਨੂੰ 80ਵੀਂ ਬਟਾਲੀਅਨ ਪੀ.ਏ.ਪੀ. ਜਲੰਧਰ, ਪਲਵਿੰਦਰ ਸਿੰਘ ਨੂੰ 36ਵੀਂ ਬਟਾਲੀਅਨ ਬਹਾਦਰਗੜ੍ਹ, ਮੁਕੇਸ਼ ਕੁਮਾਰ ਨੂੰ ਹੈੱਡਕੁਆਰਟਰ ਕਪੂਰਥਲਾ ਤੇ ਰਣਬੀਰ ਸਿੰਘ ਨੂੰ ਡੀ.ਐੱਸ.ਪੀ. 5ਵੀਂ ਕਮਾਂਡੋ ਬਟਾਲੀਅਨ ਬਠਿੰਡਾ ਲਾਇਆ ਗਿਆ ਹੈ। ਦੇਵ ਸਿੰਘ ਨੂੰ ਡੀ. ਐੱਸ.ਪੀ. ਐੱਸ.ਓ.ਜੀ. ਬਹਾਦਰਗੜ੍ਹ, ਸੁਰੇਸ਼ ਕੁਮਾਰ ਨੂੰ ਚੌਥੀ ਰਿਜ਼ਰਵ ਬਟਾਲੀਅਨ ਕਪੂਰਥਲਾ, ਰਵਿੰਦਰ ਸਿੰਘ ਨੂੰ 75ਵੀਂ ਬਟਾਲੀਅਨ ਪੀ.ਏ.ਪੀ. ਜਲੰਧਰ, ਜਸਵਿੰਦਰ ਸਿੰਘ ਨੂੰ 5ਵੀਂ ਰਿਜ਼ਰਵ ਬਟਾਲੀਅਨ ਅੰਮ੍ਰਿਤਸਰ, ਹਰਵਿੰਦਰ ਸਿੰਘ ਨੂੰ ਪਹਿਲੀ ਰਿਜ਼ਰਵ ਬਟਾਲੀਅਨ ਪਟਿਆਲਾ, ਸੋਹਣ ਸਿੰਘ ਨੂੰ ਐਂਟੀ ਨਾਰਕੋਟਿਕਸ ਅੰਮ੍ਰਿਤਸਰ ਦਿਹਾਤੀ, ਸਰਬਜੀਤ ਸਿੰਘ ਨੂੰ ਐਂਟੀ ਨਾਰਕੋਟਿਕਸ ਬਟਾਲਾ, ਅਜੇ ਸਿੰਘ ਨੂੰ ਐਂਟੀ ਨਾਰਕੋਟਿਕਸ ਜਲੰਧਰ ਦਿਹਾਤੀ, ਸੁਰਜੀਤ ਸਿੰਘ ਨੂੰ ਐਂਟੀ ਨਾਰਕੋਟਿਕਸ ਐੱਸ.ਬੀ.ਐੱਸ. ਨਗਰ, ਮਨੋਹਰ ਲਾਲ ਨੂੰ ਐਂਟੀ ਨਾਰਕੋਟਿਕਸ ਫਿਰੋਜ਼ਪੁਰ, ਰਾਜਨ ਪਰਮਿੰਦਰ ਸਿੰਘ ਨੂੰ ਐਂਟੀ ਨਾਰਕੋਟਿਕਸ ਐੱਸ.ਏ.ਐੱਸ. ਨਗਰ ਲਾਇਆ ਗਿਆ ਹੈ। ਪਵਨਜੀਤ ਸਿੰਘ ਨੂੰ ਐਂਟੀ ਨਾਰਕੋਟਿਕਸ ਲੁਧਿਆਣਾ ਦਿਹਾਤੀ, ਸਿਕੰਦਰ ਸਿੰਘ ਨੂੰ ਐਂਟੀ ਨਾਰਕੋਟਿਕਸ ਤਰਨਤਾਰਨ, ਬਲਵੀਰ ਸਿੰਘ ਨੂੰ ਐਂਟੀ ਨਾਰਕੋਟਿਕਸ ਹੁਸ਼ਿਆਰਪੁਰ, ਰਾਜਬੀਰ ਸਿੰਘ ਨੂੰ ਐਂਟੀ ਨਾਰਕੋਟਿਕਸ ਬਠਿੰਡਾ, ਗੁਰਸ਼ਰਨ ਸਿੰਘ ਨੂੰ ਐਂਟੀ ਨਾਰਕੋਟਿਕਸ ਫਰੀਦਕੋਟ, ਰਿਚਾ ਅਗਨੀਹੋਤਰੀ ਨੂੰ ਐਂਟੀ ਨਾਰਕੋਟਿਕਸ ਅੰਮ੍ਰਿਤਸਰ, ਰਾਜਕੁਮਾਰ ਨੂੰ ਐਂਟੀ ਨਾਰਕੋਟਿਕਸ ਕਮਿਸ਼ਨਰ ਪੁਲਸ ਲੁਧਿਆਣਾ, ਸੰਦੀਪ ਸਿੰਘ ਨੂੰ ਐਂਟੀ ਨਾਰਕੋਟਿਕਸ ਕਮਿਸ਼ਨਰ ਪੁਲਸ ਜਲੰਧਰ, ਜੰਗ ਬਹਾਦਰ ਨੂੰ ਡੀ.ਐੱਸ.ਪੀ. ਟੈਕਨੀਕਲ ਸੈੱਲ ਤੇ ਐਨਾਲਿਸਿਸ ਸੈੱਲ, ਅਮਨਦੀਪ ਕੌਰ ਨੂੰ ਐਡਮਨਿਸਟ੍ਰੇਸ਼ਨ ਤੇ ਐੱਸ.ਟੀ.ਐੱਫ, ਜਸਵੰਤ ਕੌਰ ਨੂੰ ਐਂਟੀ ਨਾਰਕੋਟਿਕਸ ਪਠਾਨਕੋਟ, ਹਰਦਿਆਲ ਸਿੰਘ ਨੂੰ ਐਂਟੀ ਨਾਰਕੋਟਿਕਸ ਫਾਜ਼ਿਲਕਾ, ਬਲਦੇਵ ਸਿੰਘ ਨੂੰ ਐਂਟੀ ਨਾਰਕੋਟਿਕਸ ਸ੍ਰੀ ਮੁਕਤਸਰ ਸਾਹਿਬ, ਸੁਖਵਿੰਦਰ ਸਿੰਘ ਨੂੰ ਐਂਟੀ ਨਾਰਕੋਟਿਕਸ ਮੋਗਾ, ਗੁਰਦੀਪ ਸਿੰਘ ਨੂੰ ਐਂਟੀ ਨਾਰਕੋਟਿਕਸ ਬਰਨਾਲਾ, ਸਵਰਨ ਸਿੰਘ ਨੂੰ ਐਂਟੀ ਨਾਰਕੋਟਿਕਸ ਪਟਿਆਲਾ, ਲਖਬੀਰ ਸਿੰਘ ਨੂੰ ਐਂਟੀ ਨਾਰਕੋਟਿਕਸ ਫ਼ਤਿਹਗੜ੍ਹ ਸਾਹਿਬ, ਸਰਵ ਵਿਜੇ ਸਿੰਘ ਨੂੰ ਐਂਟੀ ਨਾਰਕੋਟਿਕਸ ਰੋਪੜ, ਸਰਬਜੀਤ ਕੌਰ ਨੂੰ ਐਂਟੀ ਨਾਰਕੋਟਿਕਸ ਖੰਨਾ, ਮੋਹਨ ਸਿੰਘ ਨੂੰ ਐਂਟੀ ਨਾਰਕੋਟਿਕਸ ਸੰਗਰੂਰ ਅਤੇ ਰਾਜੇਸ਼ ਕੁਮਾਰ ਨੂੰ ਡੀ.ਐੱਸ.ਪੀ. ਐਂਟੀ ਨਾਰਕੋਟਿਕਸ ਗੁਰਦਾਸਪੁਰ ਲਾਇਆ ਗਿਆ ਹੈ।


Baljit Singh

Content Editor

Related News