ਪੰਜਾਬ ਦੇ ਪੁਲਸ ਥਾਣਿਆਂ 'ਚ ਹੁਣ ਨਹੀਂ ਹੋਵੇਗੀ ਤੂੰ-ਤੜਾਕ, 'ਜੀ ਆਇਆਂ ਨੂੰ' ਕਹਿਣਗੇ ਮੁਲਾਜ਼ਮ

Monday, Nov 07, 2022 - 01:44 PM (IST)

ਪੰਜਾਬ ਦੇ ਪੁਲਸ ਥਾਣਿਆਂ 'ਚ ਹੁਣ ਨਹੀਂ ਹੋਵੇਗੀ ਤੂੰ-ਤੜਾਕ, 'ਜੀ ਆਇਆਂ ਨੂੰ' ਕਹਿਣਗੇ ਮੁਲਾਜ਼ਮ

ਚੰਡੀਗੜ੍ਹ : ਪੰਜਾਬ ਦੇ ਪੁਲਸ ਥਾਣਿਆਂ 'ਚ ਹੁਣ ਲੋਕਾਂ ਨਾਲ ਤੂੰ-ਤੜਾਕ ਨਹੀਂ ਕੀਤੀ ਜਾਵੇਗੀ, ਸਗੋਂ ਪੁਲਸ ਮੁਲਾਜ਼ਮਾਂ ਵੱਲੋਂ ਉਨ੍ਹਾਂ ਨੂੰ 'ਜੀ ਆਇਆਂ ਨੂੰ' ਕਿਹਾ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਇਸ ਦੇ ਲਈ ਪੰਜਾਬ ਪੁਲਸ ਦੇ ਮੁਲਾਜ਼ਮਾਂ ਅਤੇ ਅਧਿਕਾਰੀਆਂ ਨੂੰ ਵਿਸ਼ੇਸ਼ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਸਿਰਫ ਇੰਨਾ ਹੀ ਨਹੀਂ, ਪੰਜਾਬ ਦੇ ਸਾਰੇ ਜ਼ਿਲ੍ਹਿਆਂ 'ਚ 400 ਤੋਂ ਜ਼ਿਆਦਾ ਦੇ ਕਰੀਬ ਥਾਣਿਆਂ ਅਤੇ ਚੌਂਕੀਆਂ 'ਚ ਫਰੰਟ ਡੈਸਕ ਵੀ ਬਣਾਏ ਜਾਣਗੇ। ਇਸ ਨਾਲ ਲੋਕਾਂ ਦੀ ਇਹ ਸ਼ਿਕਾਇਤ ਦੂਰ ਹੋਵੇਗੀ ਕਿ ਪੁਲਸ ਮੁਲਾਜ਼ਮ ਅਤੇ ਅਧਿਕਾਰੀ ਉਨ੍ਹਾਂ ਨੂੰ ਸਨਮਾਨ ਨਹੀਂ ਦਿੰਦੇ।

ਇਹ ਵੀ ਪੜ੍ਹੋ : ਤਨਜ਼ਾਨੀਆ 'ਚ ਵੱਡਾ ਹਾਦਸਾ : ਝੀਲ 'ਚ ਡਿੱਗਿਆ ਯਾਤਰੀਆਂ ਨਾਲ ਭਰਿਆ ਜਹਾਜ਼, 19 ਲੋਕਾਂ ਦੀ ਮੌਤ (ਤਸਵੀਰਾਂ)

ਲੋਕਾਂ ਦਾ ਕਹਿਣਾ ਹੈ ਕਿ ਜਦੋਂ ਵੀ ਕੋਈ ਸ਼ਿਕਾਇਤ ਕਰਤਾ ਪੁਲਸ ਥਾਣੇ ਜਾਂ ਚੌਂਕੀ ਜਾਂਦੀ ਹੈ ਤਾਂ ਪੁਲਸ ਮੁਲਾਜ਼ਮ ਉਸ ਨਾਲ ਤੂੰ-ਤੜਾਕ ਕਰਕੇ ਗੱਲ ਕਰਦੇ ਹਨ, ਜਿਸ ਕਾਰਨ ਲੋਕ ਪਰੇਸ਼ਾਨ ਹਨ। ਇਸ ਸਬੰਧੀ ਸਰਕਾਰ ਕੋਲ ਲਗਾਤਾਰ ਸ਼ਿਕਾਇਤਾਂ ਪੁੱਜ ਰਹੀਆਂ ਸਨ।

ਇਹ ਵੀ ਪੜ੍ਹੋ : GST ਬਿੱਲ ਸਵੈਪਿੰਗ ਬਣਿਆ ਬੋਗਸ ਬਿਲਿੰਗ ਤੋਂ ਵੀ ਵੱਡਾ ਧੰਦਾ, ਪੰਜਾਬ ਸਰਕਾਰ ਨੂੰ ਲੱਗ ਰਿਹੈ ਕਰੋੜਾਂ ਦਾ ਚੂਨਾ

ਦੱਸਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਨੇ ਪੰਜਾਬ ਪੁਲਸ ਨੂੰ ਹੁਕਮ ਦਿੱਤੇ ਹਨ ਕਿ ਪੁਲਸ ਥਾਣੇ, ਚੌਂਕੀਆਂ ਅਤੇ ਮੁੱਖ ਦਫ਼ਤਰਾਂ 'ਚ ਆਉਣ ਵਾਲੇ ਲੋਕਾਂ ਨਾਲ ਸਨਮਾਨਜਨਕ ਢੰਗ ਨਾਲ ਗੱਲ ਕੀਤੀ ਜਾਵੇ ਅਤੇ ਫਰੰਟ ਡੈਸਕ ਬਣਾਏ ਜਾਣ। ਫਰੰਟ ਡੈਸਕ ਰਾਹੀਂ ਲੋਕਾਂ ਨੂੰ ਉਨ੍ਹਾਂ ਦੀ ਸ਼ਿਕਾਇਤ ਦਾ ਫਾਲੋਅਪ ਵੀ ਮਿਲ ਸਕੇਗਾ। ਸ਼ਿਕਾਇਤ ਦਰਜ ਕੀਤੇ ਜਾਣ ਤੋਂ ਬਾਅਦ ਮੇਲ 'ਤੇ ਇਸ ਦੀ ਕਾਪੀ ਜਾਂ ਆਈ. ਡੀ. ਦਿੱਤੀ ਜਾਵੇਗੀ। ਇਸ ਤਰ੍ਹਾਂ ਨਾਲ ਲੋਕਾਂ ਵਿਚਕਾਰ ਪੁਲਸ ਦਾ ਅਕਸ ਵੀ ਬਦਲੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News