ਨਸ਼ਾ ਕਾਂਡ ਮਾਮਲੇ ''ਚ ਪੰਜਾਬ ਪੁਲਸ ਦੇ ਪਰਦੇ ਢਕਣ ''ਤੇ ਲੱਗੀ ਕਾਂਗਰਸ ਹਕੂਮਤ : ਬੈਂਸ (ਵੀਡੀਓ)

Sunday, Apr 08, 2018 - 06:34 PM (IST)

ਅੰਮ੍ਰਿਤਸਰ (ਸੁਮਿਤ) : ਨਸ਼ਾ ਕਾਂਡ 'ਚ ਪੰਜਾਬ ਪੁਲਸ ਦੇ ਸਿਰਮੌਰ ਅਫਸਰਾਂ ਦਾ ਨਾਂ ਗੂੰਜਣ ਤੋਂ ਬਾਅਦ ਕਾਂਗਰਸ ਹਕੂਮਤ ਉਨ੍ਹਾਂ ਦੇ ਪਰਦੇ ਢਕਣ 'ਤੇ ਲੱਗੀ ਹੈ। ਇਹ ਕਹਿਣਾ ਹੈ ਕਿ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਬੈਂਸ ਦਾ। ਬੈਂਸ ਨੇ ਨਸ਼ਾ ਕਾਂਡ 'ਚ ਪੰਜਾਬ ਦੇ ਡੀ. ਜੀ. ਪੀ. ਰੈਂਕ ਦੇ ਅਫਸਰਾਂ ਦੇ ਨਾਂ ਸਾਹਮਣੇ ਆਉਣ ਦੀ ਰਿਪੋਰਟ ਦੀ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਜਾਂਚ ਕਰਵਾਉਣ ਦੀ ਥਾਂ 'ਤੇ ਪੰਜਾਬ ਪੁਲਸ ਦੇ ਪਰਦੇ ਢਕਣ 'ਤੇ ਲੱਗੀ ਹੈ।
ਬੈਂਸ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਗ੍ਰਹਿ ਵਿਭਾਗ ਹੈ ਤੇ ਪੰਜਾਬ ਪੁਲਸ ਉਨ੍ਹਾਂ ਦੇ ਵਿਭਾਗ ਅਧੀਨ ਆਉਣ ਵਾਲੀ ਏਜੰਸੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜਾਂਚ ਕਰਵਾਉਣੀ ਚਾਹੀਦੀ ਹੈ ਕਿ ਕਿਹੜੇ ਅਫਸਰ ਚਿੱਟੇ ਦੇ ਵਪਾਰ 'ਚ ਸ਼ਾਮਲ ਹਨ ਤਾਂ ਜੋ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਵਾਲਿਆਂ ਨੂੰ ਸਜ਼ਾ ਦਿਵਾਈ ਜਾ ਸਕੇ।


Related News