ਸ਼ਰਾਰਤੀ ਅਨਸਰਾਂ ''ਤੇ ਨੁਕੇਲ ਪਾਉਣ ਲਈ ਲੋਕਾਂ ਦੀ ਮਦਦ ਦੀ ਲੋੜ: ਐੱਸ.ਪੀ.

05/03/2018 1:39:33 PM

ਘਨੌਲੀ (ਸ਼ਰਮਾ)— ਪੰਜਾਬ ਪੁਲਸ ਰੂਪਨਗਰ ਵੱਲੋਂ ਪੰਚਾਇਤ ਘਰ ਘਨੌਲੀ ਵਿਖੇ ਪੁਲਸ ਪਬਲਿਕ ਮੀਟਿੰਗ ਰੱਖੀ ਗਈ। ਪੁਲਸ ਚੌਕੀ ਘਨੌਲੀ ਦੇ ਮੁਨਸ਼ੀ ਕੰਵਰ ਰਾਜ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੀਟਿੰਗ ਦੌਰਾਨ ਐੱਸ. ਪੀ. ਕੰਟਰੋਲ ਰੂਮ ਰੂਪਨਗਰ ਸੁਰਿੰਦਰਜੀਤ ਕੌਰ (ਪੀ.ਪੀ.ਐੱਸ.), ਐੱਸ. ਐੱਚ. ਓ. ਸਦਰ ਇੰਸਪੈਕਟਰ ਰਾਜ ਪਾਲ ਸਿੰਘ ਗਿੱਲ ਅਤੇ ਪੁਲਸ ਚੌਕੀ ਘਨੌਲੀ ਦੇ ਇੰਚਾਰਜ ਏ. ਐੱਸ. ਆਈ. ਜਸਮੇਰ ਸਿੰਘ ਵਿਸ਼ੇਸ਼ ਤੌਰ 'ਤੇ ਪਹੁੰਚੇ ਹੋਏ ਸਨ। ਐੱਸ. ਪੀ. ਸੁਰਿੰਦਰਜੀਤ ਕੌਰ ਨੇ ਲੋਕਾਂ ਨੂੰ ਆਪਣੀਆਂ ਸਮੱਸਿਆਵਾਂ ਖੁੱਲ੍ਹ ਕੇ ਦੱਸਣ ਲਈ ਕਿਹਾ, ਉਥੇ ਹੀ ਉਨ੍ਹਾਂ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਖੇਤਰ ਨੂੰ ਅਪਰਾਧ ਮੁਕਤ ਬਣਾਉਣ ਲਈ ਉਸ ਪੁਲਸ ਨੂੰ ਉਸ ਖੇਤਰ ਦੇ ਲੋਕਾਂ ਦੀ ਸਹਾਇਤਾ ਦੀ ਲੋੜ ਹੁੰਦੀ ਹੈ। ਜਦੋਂ ਤੱਕ ਆਮ ਜਨਤਾ ਪੁਲਸ ਦਾ ਸਹਿਯੋਗ ਨਹੀਂ ਕਰਦੀ ਉਦੋਂ ਤੱਕ ਸ਼ਰਾਰਤੀ ਅਨਸਰਾਂ 'ਤੇ ਨੁਕੇਲ ਨਹੀਂ ਪਾਈ ਜਾ ਸਕਦੀ। ਇਸ ਮੌਕੇ ਇਲਾਕਾ ਵਾਸੀਆਂ ਵੱਲੋਂ ਵੀ ਆਪੋ-ਆਪਣੇ ਪਿੰਡਾਂ ਦੀਆਂ ਸਮੱਸਿਆਵਾਂ ਦੱਸੀਆਂ ਗਈਆਂ।

PunjabKesari
ਇਸ ਮੌਕੇ ਪਿੰਡ ਘਨੌਲੀ ਦੀ ਅਧਿਕਾਰਤ ਪੰਚ ਦਲਜੀਤ ਕੌਰ, ਪੰਚ ਕੁਲਜੀਤ ਸਿੰਘ, ਪੰਚ ਗਿਆਨ ਸਿੰਘ, ਪੰਚ ਜਸਪਾਲ ਸਿੰਘ, ਪੰਚ ਪ੍ਰਦੀਪ ਸ਼ਰਮਾ, ਪੰਚ ਗੁਰਮੀਤ ਕੌਰ, ਪੰਚ ਕੁਲਦੀਪ ਸਿੰਘ, ਗੁਰਿੰਦਰ ਸਿੰਘ ਗੋਗੀ ਸਾਬਕਾ ਐੱਸ.ਜੀ.ਪੀ.ਸੀ. ਮੈਂਬਰ, ਜਸਪਾਲ ਸਿੰਘ ਸਰਪੰਚ ਦਬੁਰਜੀ, ਸੁਰਜੀਤ ਸਿੰਘ ਸਰਪੰਚ ਸਿੰਘਪੁਰਾ, ਤਰਲੋਚਨ ਸਿੰਘ ਪੰਚ ਥਲੀ ਕਲਾਂ, ਸੁਰਿੰਦਰ ਸਿੰਘ ਬਿੱਕੋਂ, ਅਵਤਾਰ ਸਿੰਘ, ਕ੍ਰਿਸ਼ਨ ਪਾਲ ਅਹਿਮਦਪੁਰ, ਕੁਲਵਿੰਦਰ ਸਿੰਘ, ਉਮਾ ਦੇਵੀ ਸਰਪੰਚ ਚੱਕ ਕਰਮਾ, ਪਵਨ ਕੁਮਾਰ ਪੰਚ ਚੱਕ ਕਰਮਾ, ਵਿਜੇ ਕੁਮਾਰ, ਚੱਕ ਕਰਮਾ, ਪਿਆਰਾ ਸਿੰਘ ਲੰਬੜਦਾਰ ਮਕੌੜੀ ਆਦਿ ਹਾਜ਼ਰ ਸਨ।


Related News