ਪੰਜਾਬ ਪੁਲਸ ''ਚ ਸਬ ਇੰਸਪੈਕਟਰਾਂ ਦੀਆਂ 560 ਅਸਾਮੀਆਂ ਲਈ ਪ੍ਰਾਪਤ ਹੋਈਆਂ 1 ਲੱਖ ਤੋਂ ਵਧੇਰੇ ਅਰਜ਼ੀਆਂ
Tuesday, Aug 03, 2021 - 02:44 PM (IST)
ਚੰਡੀਗੜ੍ਹ : ਪੰਜਾਬ ਪੁਲਸ ਨੂੰ ਸਬ ਇੰਸਪੈਕਟਰ, ਹਥਿਆਰਬੰਦ, ਖ਼ੁਫ਼ੀਆ ਤੇ ਜਾਂਚ ਕਾਡਰਾਂ ਦੀਆਂ ਅਸਾਮੀਆਂ ਦੀ ਗਿਣਤੀ ਦੇ ਮੁਕਾਬਲੇ 200 ਗੁਣਾ ਜ਼ਿਆਦਾ ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਪੰਜਾਬ ਪੁਲਸ 'ਚ ਸਬ ਇੰਸਪੈਕਟਰਾਂ ਦੀਆਂ 560 ਅਸਾਮੀਆਂ ਦੀ ਭਰਤੀ ਲਈ 1,11,025 ਉਮੀਦਵਾਰਾਂ ਨੇ ਅਰਜ਼ੀ ਦਿੱਤੀ, ਜੋ ਆਪਣੀ ਸੇਵਾ ਰੈਗੂਲਰ ਹੋਣ 'ਤੇ 50,000 ਹਜ਼ਾਰ ਰੁਪਏ ਤੱਕ ਤਨਖ਼ਾਹ ਪ੍ਰਾਪਤ ਕਰਨਗੇ।
ਇਹ ਵੀ ਪੜ੍ਹੋ : ਲੁਧਿਆਣਾ ਛੱਡਣ ਦੀ ਫਿਰਾਕ 'ਚ ਸਨ ਨਾਬਾਲਗ ਭੈਣ ਨਾਲ ਜਬਰ-ਜ਼ਿਨਾਹ ਕਰਨ ਵਾਲੇ 3 ਸਕੇ ਭਰਾ, ਗ੍ਰਿਫ਼ਤਾਰ
ਇਹ ਸਾਲ 2016 'ਚ ਭਰਤੀ ਲਈ ਪ੍ਰਾਪਤ ਹੋਈਆਂ ਅਰਜ਼ੀਆਂ ਦਾ ਕਰੀਬ 25 ਫ਼ੀਸਦੀ ਤੋਂ ਵੱਧ ਹੈ, ਜਦੋਂ ਤਕਰੀਬਨ 85,000 ਅਰਜ਼ੀਆਂ ਦਾਖ਼ਲ ਹੋਈਆਂ ਸਨ। ਇਸ ਦੇ ਨਾਲ ਹੀ ਅਰਜ਼ੀਆਂ ਦੀ ਵਧੇਰੇ ਗਿਣਤੀ ਸੂਬੇ 'ਚ ਬੇਰੁਜ਼ਗਾਰੀ ਦੀ ਦਰ ਨੂੰ ਵੀ ਦਰਸਾਉਂਦੀ ਹੈ।
ਪੁਲਸ ਵੱਲੋਂ ਹਰ 5 ਸਾਲਾਂ ਬਾਅਦ ਭਰਤੀ ਕੀਤੀ ਜਾਂਦੀ ਹੈ ਪਰ ਇਸ ਵਾਰ ਨੌਕਰੀ ਲਈ ਹੁਨਰਮੰਦ ਵਿਅਕਤੀਆਂ ਦੀ ਭਾਲ 'ਤੇ ਜ਼ਿਆਦਾ ਜ਼ੋਰ ਦਿੱਤਾ ਜਾ ਰਿਹਾਹੈ। ਦੱਸਣਯੋਗ ਹੈ ਕਿ ਪੰਜਾਬ ਪੁਲਸ ਨੇ 4 ਕਾਡਰ ਮਤਲਬ ਕਿ ਜਾਂਚ ਲਈ (289), ਆਰਮਡ ਪੁਲਸ (97), ਜ਼ਿਲ੍ਹਾ ਪੁਲਸ (87) ਅਤੇ ਇੰਟੈਲੀਜੈਂਸ (87) ਲਈ ਅਸਾਮੀਆਂ ਵਾਸਤੇ ਅਰਜ਼ੀਆਂ ਮੰਗੀਆਂ ਸਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ