ਪੰਜਾਬ ਪੁਲਸ 'ਚ 'ਸਬ ਇੰਸਪੈਕਟਰਾਂ' ਦੀ ਭਰਤੀ ਲਈ ਫਾਰਮ ਭਰਨ ਦੀ ਪ੍ਰਕਿਰਿਆ ਸ਼ੁਰੂ, ਇੰਝ ਕਰੋ ਅਪਲਾਈ
Tuesday, Jul 06, 2021 - 05:01 PM (IST)
ਚੰਡੀਗੜ੍ਹ : ਪੰਜਾਬ ਪੁਲਸ 'ਚ ਸਬ ਇੰਸਪੈਕਟਰਾਂ ਦੀ ਭਰਤੀ ਲਈ ਆਨਲਾਈਨ ਫਾਰਮ ਭਰਨ ਦੀ ਪ੍ਰਕਿਰਿਆ ਅੱਜ ਤੋਂ ਸ਼ੁਰੂ ਹੋ ਗਈ ਹੈ। ਆਨਲਾਈਨ ਫਾਰਮ 6 ਜੁਲਾਈ ਮਤਲਬ ਕਿ ਅੱਜ ਸ਼ਾਮ 4 ਵਜੇ ਤੋਂ ਭਰੇ ਜਾ ਸਕਦੇ ਹਨ ਅਤੇ ਬਿਨੈ ਪੱਤਰ ਫਾਰਮ ਲਈ ਲਿੰਕ ਪੰਜਾਬ ਪੁਲਸ ਦੀ ਵੈੱਬਸਾਈਟ www.punjabpolice.gov.in 'ਤੇ ਪਾ ਦਿੱਤਾ ਗਿਆ ਹੈ। ਆਨਲਾਈਨ ਫਾਰਮ ਭਰਨ ਦੀ ਆਖ਼ਰੀ ਤਾਰੀਖ਼ 27 ਜੁਲਾਈ ਰੱਖੀ ਗਈ ਹੈ। 27 ਜੁਲਾਈ ਨੂੰ ਸਵੇਰੇ 11.55 ਵਜੇ ਤੱਕ ਉਮੀਦਵਾਰ ਫਾਰਮ ਭਰ ਸਕਦੇ ਹਨ।
ਇੰਝ ਕਰੋ ਅਪਲਾਈ
ਸਬ ਇੰਸਪੈਕਟਰਾਂ ਦੀ ਪੋਸਟ ਲਈ ਉਮੀਦਵਾਰਾਂ ਨੂੰ 3 ਪੜਾਵਾਂ 'ਚੋਂ ਲੰਘਣਾ ਪਵੇਗਾ-ਰਜਿਸਟ੍ਰੇਸ਼ਨ, ਐਪਲੀਕੇਸ਼ਨ ਫਾਰਮ ਭਰਨਾ ਅਤੇ ਪੇਮੈਂਟ।
ਸਭ ਤੋਂ ਪਹਿਲਾਂ www.punjabpolice.gov.in 'ਤੇ ਵਿਜ਼ੀਟ ਕਰੋ।
ਹੁਣ ਰਿਕ੍ਰਿਊਮੈਂਟ ਬਟਨ 'ਤੇ ਜਾ ਕੇ ਆਨਲਾਈਨ ਐਪਲੀਕੇਸ਼ਨ ਲਿੰਕ 'ਤੇ ਕਲਿੱਕ ਕਰੋ।
ਰਜਿਸਟ੍ਰੇਸ਼ਨ ਲਿੰਕ 'ਤੇ ਜਾਓ ਅਤੇ ਆਪਣੀ ਪ੍ਰੋਫਾਈਲ ਭਰੋ।
ਆਪਣੀ ਪੋਸਟ, ਕਾਡਰ ਚੁਣੋ ਅਤੇ ਫਾਰਮ 'ਚ ਭਰੋ।
ਡਾਕੂਮੈਂਟ ਅਪਲੋਡ ਕਰੋ ਅਤੇ ਫ਼ੀਸ ਅਦਾ ਕਰਕੇ ਸਬਮਿੱਟ 'ਤੇ ਕਲਿੱਕ ਕਰੋ।
ਫਾਰਮ ਡਾਊਨਲੋਡ ਕਰੋ ਅਤੇ ਇਸ ਦਾ ਪ੍ਰਿੰਟ ਆਊਟ ਲੈ ਲਓ।
ਇਹ ਵੀ ਪੜ੍ਹੋ : ਪੰਜਾਬ ਪੁਲਸ ਵਿੱਚ ਕਰੀਅਰ ਬਣਾਉਣ ਦੇ ਚਾਹਵਾਨ ਜ਼ਰੂਰ ਪੜ੍ਹਨ ਇਹ ਖ਼ਾਸ ਰਿਪੋਰਟ
ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਸ 'ਚ 560 ਸਬ ਇੰਸਪੈਕਟਰਾਂ ਨੂੰ ਭਰਤੀ ਕਰਨ ਦਾ ਮਹੱਤਵਪੂਰਨ ਫ਼ੈਸਲਾ ਲਿਆ ਗਿਆ ਹੈ। ਇਸ ਮੁਤਾਬਕ 560 ਸਬ ਇੰਸਪੈਕਟਰਾਂ ਨੂੰ 4 ਵੱਖ-ਵੱਖ ਕੈਡਰਾਂ ਜਾਂਚ, ਹਥਿਆਰਬੰਦ, ਜ਼ਿਲ੍ਹਾ ਪੁਲਸ ਅਤੇ ਇੰਟੈਲੀਜੈਂਸ ਵਿੰਗ 'ਚ ਭਰਤੀ ਕੀਤਾ ਜਾਵੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ