ਪੰਜਾਬ ਪੁਲਸ ਤੋਂ ਨਾਰਾਜ਼ ਗੁਰਜੀਤ ਔਜਲਾ ਨੇ DGP ਨੂੰ ਲਿਖਿਆ ਪੱਤਰ, ਨਸ਼ਿਆਂ ਨੂੰ ਲੈ ਕੇ ਆਖੀ ਇਹ ਗੱਲ
Wednesday, Feb 23, 2022 - 04:49 PM (IST)
ਅੰਮ੍ਰਿਤਸਰ (ਸੁਮਿਤ, ਸਾਗਰ) - ਅੰਮ੍ਰਿਤਸਰ ਜ਼ਿਲ੍ਹੇ ’ਚ ਨਸ਼ੇ ਦੀ ਵਿਕਰੀ ਧੜੱਲੇ ਨਾਲ ਹੋ ਰਹੀ ਹੈ, ਜਿਸ ਨੂੰ ਲੈ ਕੇ ਕਾਂਗਰਸ ਦੇ ਸਾਂਸਦ ਗੁਰਜੀਤ ਔਜਲਾ ਨੇ ਡੀ.ਜੀ.ਪੀ. ਵੀਰੇਸ਼ ਕੁਮਾਰ ਭਾਵਰਾ ਨੂੰ ਇਕ ਪੱਤਰ ਲਿਖਿਆ ਹੈ। ਪੱਤਰ ’ਚ ਗੁਰਜੀਤ ਔਜਲਾ ਨੇ ਨਸ਼ੇ ਨੂੰ ਖ਼ਤਮ ਕਰਨ ਦੀ ਮੰਗ ਕੀਤੀ ਹੈ। ਗੁਰਜੀਤ ਔਜਲਾ ਨੇ ਪੁਲਸ ’ਤੇ ਨਸ਼ਾ ਵੇਚਣ ਵਾਲਿਆਂ ਖ਼ਿਲਾਫ਼ ਕਾਰਵਾਈ ਨਾ ਕਰਨ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ ਅੰਮ੍ਰਿਤਸਰ ’ਚ ਨਸ਼ਾ ਵੱਡੀ ਮਾਤਰਾ ’ਚ ਵਿੱਕ ਰਿਹਾ ਹੈ। ਇਸ ਸਬੰਧ ’ਚ ਕਈ ਵਾਰ ਪੁਲਸ ਨੂੰ ਸ਼ਿਕਾਇਕ ਦਰਜ ਕਰਵਾਈ ਗਈ ਪਰ ਕੋਈ ਕਾਰਵਾਈ ਨਹੀਂ ਹੋਈ।
ਪੜ੍ਹੋ ਇਹ ਵੀ ਖ਼ਬਰ - ਮੋਗਾ ’ਚ ਵੱਡੀ ਵਾਰਦਾਤ: ਸੜਕ ਕਿਨਾਰੇ ਬੈਠੀ ਕੁੜੀ ਅਗਵਾ, CCTV ’ਚ ਕੈਦ ਹੋਈ ਪੂਰੀ ਘਟਨਾ
ਡੀ.ਜੀ.ਪੀ. ਨੂੰ ਲਿਖੇ ਪੱਤਰ ਵਿੱਚ ਸਾਂਸਦ ਔਜਲਾ ਨੇ ਕਿਹਾ ਹੈ ਕਿ ਪੰਜਾਬ ਸੂਬੇ ਦੇ ਲੋਕ ਜੋ ਕਦੇ ਆਪਣੀ ਸੂਝ-ਬੂਝ ਅਤੇ ਬਹਾਦਰੀ ਲਈ ਜਾਣੇ ਜਾਂਦੇ ਸਨ, ਉਨ੍ਹਾਂ ਨੂੰ ਹੁਣ ਅੰਤਰਰਾਸ਼ਟਰੀ ਮੰਚਾਂ ਵਿੱਚ ਨਸ਼ੇੜੀ ਕਿਹਾ ਜਾਂਦਾ ਹੈ। ਪੰਜਾਬ ਵਿੱਚ ਨਸ਼ਿਆਂ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ, ਜਿਸ ਦੀ ਜ਼ਿੰਮੇਵਾਰੀ ਪੁਲਸ ਪ੍ਰਸ਼ਾਸਨ ’ਤੇ ਆਉਂਦੀ ਹੈ। ਗੁਰਜੀਤ ਔਜਲਾ ਨੇ ਕਿਹਾ ਕਿ ਉਹ ਕਈ ਮੌਕਿਆਂ 'ਤੇ ਜ਼ਿਲ੍ਹਾ ਪੁਲਸ ਨੂੰ ਕਾਰਵਾਈ ਕਰਨ ਲਈ ਸੁਚੇਤ ਕਰ ਚੁੱਕੇ ਹਨ ਪਰ ਸਥਾਨਕ ਪੁਲਸ ਦੇ ਸ਼ਾਂਤ ਰਵੱਈਏ ’ਤੇ ਹੁਣ ਲੋਕਾਂ ਨੂੰ ਵਿਸ਼ਵਾਸ ਨਹੀਂ ਰਿਹਾ।
ਪੜ੍ਹੋ ਇਹ ਵੀ ਖ਼ਬਰ - ਦੇਸੀ ਗੁੜ ਤਿਆਰ ਕਰ 1.50 ਲੱਖ ਰੁਪਏ ਮਹੀਨਾ ਕਮਾ ਰਿਹੈ ਗੁਰਦਾਸਪੁਰ ਦਾ ਇਹ ਕਿਸਾਨ (ਤਸਵੀਰਾਂ)
ਔਜਲਾ ਨੇ ਕਿਹਾ ਹੈ ਕਿ ਅੰਮ੍ਰਿਤਸਰ ਵਿਚ ਨਜਾਇਜ਼ ਨਸ਼ੇ, ਨਾਜਾਇਜ਼ ਸ਼ਰਾਬ ਅਤੇ ਸੱਟੇਬਾਜ਼ੀ ਆਮ ਹੁੰਦੀ ਜਾ ਰਹੀ ਹੈ, ਜਿਸ ਕਰਕੇ ਲੋਕਾਂ ਵਿੱਚ ਨਿਰਾਸ਼ਾ ਪਾਈ ਜਾ ਰਹੀ ਹੈ। ਨਸ਼ਾ ਤਸਕਰੀ ਦੀ ਜਾਂਚ ਵਿੱਚ ਕਈ ਸੀਨੀਅਰ ਅਧਿਕਾਰੀਆਂ ਅਤੇ ਸਿਆਸਤਦਾਨਾਂ ਦੇ ਨਾਂ ਕਈ ਵਾਰ ਸਾਹਮਣੇ ਆ ਚੁੱਕੇ ਹਨ। ਉਨ੍ਹਾਂ ਲੋਕਾਂ ਖ਼ਿਲਾਫ਼ ਕਾਰਵਾਈ ਕਰਨ ਦੀ ਬਜਾਏ ਉਨ੍ਹਾਂ ਦੇ ਨਾਂ ਸੀਲਬੰਦ ਲਿਫ਼ਾਫ਼ੇ ਵਿੱਚ ਅੱਜ ਵੀ ਪਏ ਹੋਏ ਹਨ।
ਪੜ੍ਹੋ ਇਹ ਵੀ ਖ਼ਬਰ - ਚੋਣਾਂ ਵਾਲੇ ਦਿਨ ਵੱਡੀ ਵਾਰਦਾਤ: ਨਸ਼ੇੜੀ ਵਿਅਕਤੀ ਨੇ ਪੁਜਾਰੀ ਦਾ ਰਾਡ ਮਾਰ ਕੀਤਾ ਕਤਲ