ਫੇਸਬੁੱਕ ''ਤੇ ਠੱਗਾਂ ਨੇ 1 ਕਰੋੜ ਦੀ ਲਾਟਰੀ ਦੇ ਨਾਂ ''ਤੇ ਠੱਗੇ ਪੰਜਾਬ ਪੁਲਸ ਦੇ ਮੁਲਾਜ਼ਮ
Sunday, Mar 08, 2020 - 12:41 AM (IST)
ਜਲੰਧਰ,(ਮ੍ਰਿਦੁਲ)- ਲੋਕਾਂ ਨੂੰ ਸ਼ੋਸਲ ਸਾਈਟਾਂ 'ਤੇ ਐਡਵਰਟਾਈਜਮੈਂਟ ਕਰਨ ਤੋਂ ਬਾਅਦ ਆਪਣੀਆਂ ਗੱਲਾਂ 'ਚ ਫਸਾ ਕੇ ਪੈਸਾ ਠੱਗਣ ਵਾਲਿਆਂ ਦਾ ਤਾਂ ਸੁਣਿਆ ਹੋਵੇਗਾ ਪਰ ਪੁਲਸ ਵਾਲਿਆਂ ਨੂੰ ਲਾਟਰੀ ਦਾ ਲਾਲਚ ਦੇ ਕੇ 70 ਹਜ਼ਾਰ ਰੁਪਏ ਦੀ ਠੱਗੀ ਕਰਨ ਤੋਂ ਬਾਅਦ ਉਲਟਾ ਧਮਕੀਆਂ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ।
ਪੀੜਤ ਸੁਖਵਿੰਦਰ ਸਿੰਘ ਸੰਘਾ, ਜੋ ਕਿ ਐਂਟੀਫਰਾਡ 'ਚ ਮੁਨਸ਼ੀ ਵਜੋਂ ਤਾਇਨਾਤ ਹੈ, ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਕਿਹਾ ਹੈ ਕਿ 2019 ਦੇ ਅਕਤੂਬਰ 'ਚ ਉਨ੍ਹਾਂ ਨੇ ਫੈਸਬੁੱਕ 'ਤੇ ਇਕ ਐਡ ਦੇਖੀ ਸੀ, ਜਿਸ ਤੋਂ ਬਾਅਦ ਉਨ੍ਹਾਂ ਦੇ ਫੇਸਬੁੱਕ 'ਤੇ ਆਈ ਐਂਡ ਦੇ ਮਾਰਫਤ ਸਾਰੀ ਡਿਟੇਲ ਦਿੱਤੀ ਤੇ ਆਨਲਾਈਨ ਅਪਲਾਈ ਕੀਤਾ। ਅਪਲਾਈ ਕਰਨ ਦੇ ਕੁੱਝ ਦਿਨ ਬਾਅਦ ਪਤਾ ਲੱਗਾ ਕਿ ਉਨ੍ਹਾਂ ਦੀ ਲਾਟਰੀ ਨਿਕਲ ਗਈ ਹੈ। ਉਨ੍ਹਾਂ ਨੇ ਇਸ ਲਈ ਫੇਸਬੁਕ 'ਤੇ ਬਣੀ ਇਕ ਆਈ. ਡੀ. ਐਂਨਥਨੀ ਜੈਕਸ਼ਨ, ਜੋ ਕਿ ਵਿਦੇਸ਼ ਦਾ ਵਿਅਕਤੀ ਬਣ ਕੇ ਮੈਸੇਜ ਕੀਤਾ ਕਿ ਤੁਹਾਡੀ ਇਕ ਕਰੋੜ ਦੀ ਲਾਟਰੀ ਲੱਗੀ ਹੈ ਅਤੇ ਪੈਸੇ ਵੀ ਤੁਹਾਨੂੰ ਡਾਲਰਾਂ 'ਚ ਮਿਲਣਗੇ ਪਰ ਇਸ ਜੈਕਪਾਟ ਨੂੰ ਪ੍ਰਾਪਤ ਕਰਨ ਲਈ ਉਨ੍ਹਾਂ ਨੂੰ 70 ਹਜ਼ਾਰ ਰੁਪਏ ਦਾ ਟੈਕਸ, ਉਨ੍ਹਾਂ ਦੀ ਰਜਿਸਟਰਡ ਵੈਬਸਾਈਟ 'ਤੇ ਬਣੇ ਇਕ ਖਾਤਾ ਨੰਬਰ 'ਚ ਪਾਉਣ ਹੋਣਗੇ। ਜਿਸ ਤੋਂ ਬਾਅਦ ਫੇਸਬਕ 'ਤੇ ਆਏ ਖਾਤਾ ਨੰਬਰ 'ਚ ਉਨ੍ਹਾਂ ਨੇ 70 ਹਜ਼ਾਰ ਰੁਪਏ ਜਮ੍ਹਾ ਕਰਵਾ ਦਿੱਤੇ, ਜਿਸ ਦੇ ਬਾਅਦ ਉਨ੍ਹਾਂ ਦੇ ਖਾਤੇ 'ਚ 70 ਹਜ਼ਾਰ ਦੇ ਬਦਲੇ ਇਕ ਕਰੋੜ ਰੁਪਏ ਵੀ ਨਹੀਂ ਦਿੱਤੇ ਗਏ। ਜਦੋ ਇਸ ਗਲ ਨੂੰ ਕਰੀਬ ਇਕ ਮਹੀਨਾ ਬੀਤ ਗਿਆ ਤਾਂ ਉਨ੍ਹਾਂ ਨੇ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁਲਰ ਨੂੰ ਸ਼ਿਕਾਇਤ ਦਰਜ ਕਰਵਾਈ, ਜਿਸ ਤੋਂ ਬਾਅਦ ਡੀ. ਸੀ. ਪੀ. ਇਨਵੈਸਟੀਗੇਸ਼ਨ ਗੁਰਮੀਤ ਸਿੰਘ ਨੇ ਸਾਰੀ ਇਨਕੁਆਰੀ ਆਪਣੇ ਅਧੀਨ ਲਈ ਕਰੀਬ 4 ਮਹੀਨੇ ਦੀ ਲੰਬੀ ਇਨਕੁਆਰੀ ਸਾਈਬਰ ਸੈੱਲ ਵਲੋਂ ਪੂਰੀ ਹੋਣ ਤੋਂ ਬਾਅਦ ਸੀ. ਪੀ. ਨੇ ਕੇਸ ਨੂੰ ਦਰਜ ਕਰਨ ਦੇ ਹੁਕਮ ਦਿੱਤੇ। ਹਾਲਾਂਕਿ ਐੱਸ. ਐੱਚ. ਓ. ਕਮਲਜੀਤ ਸਿੰਘ ਦੇ ਮੁਤਾਬਕ ਜਾਂਚ 'ਚ ਪਤਾ ਲੱਗਾ ਹੈ ਕਿ ਮੁਨਸ਼ੀ ਸੁਖਵਿੰਰ ਸਿੰਘ ਨੂੰ ਐਂਥਨੀ ਜੈਕਸ਼ਨ ਆਈ. ਡੀ. ਤੋਂ ਕਰਨ ਦੇ ਬਾਅਦ ਇਕ ਜਗਪ੍ਰੀਤ ਨਾਂ ਦੇ ਇਕ ਵਿਅਕਤੀ ਨੇ ਆਪਣੀ ਆਈ. ਡੀ. ਮੁਨਸ਼ੀ ਸੁਖਵਿੰਦਰ ਸਿੰਘ ਸੰਘਾ ਨੂੰ ਧਮਕੀ ਦਿੱਤੀ ਸੀ ਜਿਸ ਦੀ ਭਾਲ ਕੀਤੀ ਜਾ ਰਹੀ ਹੈ। ਹਾਲਾਂਕਿ ਜਾਂਚ 'ਚ ਪਤਾ ਲਗਾ ਹੈ ਕਿ ਉਕਤ ਦੋਸ਼ੀ ਜਗਪ੍ਰੀਤ ਸਿੰਘ ਜਲੰਧਰ ਦਾ ਹੀ ਰਹਿਣ ਵਾਲਾ ਹੈ ਜਿਸ ਦੀ ਭਾਲ 'ਚ ਰੇਡ ਕੀਤੀ ਜਾ ਰਹੀ ਹੈ।