ਪੰਜਾਬ ਪੁਲਸ ਦੇ ਡਿਸਮਿਸ ਥਾਣੇਦਾਰ ਦੀ ਕਰਤੂਤ, ਐਸ਼ਪ੍ਰਸਤੀ ਲਈ ਕਰਦਾ ਸੀ ਘਟੀਆ ਕੰਮ

Monday, Jun 07, 2021 - 10:27 AM (IST)

ਲੁਧਿਆਣਾ (ਰਿਸ਼ੀ) : ਪੰਜਾਬ ਪੁਲਸ ਤੋਂ ਡਿਸਮਿਸ ਥਾਣੇਦਾਰ ਐਸ਼ਪ੍ਰਸਤੀ ਲਈ ਕਾਰਾਂ ਚੋਰੀ ਕਰ ਕੇ ਵੇਚਣ ਲੱਗ ਪਿਆ। ਥਾਣਾ ਡੇਹਲੋਂ ਪੁਲਸ ਨੇ ਮੁਲਜ਼ਮ ਨੂੰ ਦਬੋਚ ਕੇ ਉਸ ਕੋਲੋਂ 4 ਚੋਰੀਸ਼ੁਦਾ ਕਾਰਾਂ, 2 ਮੋਟਰਸਾਈਕਲ, 1 ਐਕਟਿਵਾ ਬਰਾਮਦ ਕੀਤੀ ਹੈ, ਜਦੋਂ ਕਿ ਚੋਰੀਸ਼ੁਦਾ ਵਾਹਨ ਖਰੀਦਣ ਵਾਲਾ ਕਬਾੜੀਆ ਵੀ ਦਬੋਚ ਲਿਆ ਹੈ। ਉਪਰੋਕਤ ਜਾਣਕਾਰੀ ਜੁਆਇੰਟ ਸੀ. ਪੀ. ਸਚਿਨ ਗੁਪਤਾ, ਏ. ਡੀ. ਸੀ. ਪੀ. ਜਸਕਿਰਨ ਸਿੰਘ ਤੇਜ਼ਾ ਨੇ ਪੱਤਰਕਾਰ ਸੰਮੇਲਨ ਦੌਰਾਨ ਦਿੱਤੀ। ਉਨ੍ਹਾਂ ਦੱਸਿਆ ਕਿ ਫੜ੍ਹੇ ਗਏ ਮੁਲਜ਼ਮਾਂ ਦੀ ਪਛਾਣ ਡਿਸਮਿਸ ਏ. ਐੱਸ. ਆਈ. ਗੁਣਇੰਦਰ ਸਿੰਘ ਵਾਸੀ ਪਿੰਡ ਬਿਲਗਾ ਅਤੇ ਕਬਾੜੀਏ ਦੀ ਪਛਾਣ ਧਰਮਿੰਦਰ ਸਿੰਘ ਵਾਸੀ ਨਿਊ ਸੂਰੀਆ ਵਿਹਾਰ ਦੇ ਰੂਪ ਵਿਚ ਹੋਈ ਹੈ।

ਇਹ ਵੀ ਪੜ੍ਹੋ : 'ਕਾਂਗਰਸ' ਸਾਹਮਣੇ ਹੁਣ ਕੁਨਬਾ ਸੰਭਾਲਣ ਦੀ ਚੁਣੌਤੀ, ਸੇਂਧਮਾਰੀ ਕਰਕੇ ਬਦਲਾ ਲਵੇਗੀ 'ਆਪ'

ਪੁਲਸ ਨੇ ਗੁਣਇੰਦਰ ਨੂੰ ਸੂਚਨਾ ਦੇ ਆਧਾਰ ’ਤੇ ਪਿੰਡ ਅਜਨੌਦ ਨਹਿਰ ਦੇ ਕੋਲੋਂ ਦਬੋਚਿਆ, ਜਦੋਂ ਚੋਰੀਸ਼ੁਦਾ ਹਾਂਡਾ ਸਿਟੀ ਕਾਰ ’ਚ ਜਾ ਰਿਹਾ ਸੀ। ਜਦ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਦੇ ਭਤੀਜੇ ਅੰਮ੍ਰਿਤਪਾਲ ਸਿੰਘ ਅਤੇ ਸਾਥੀ ਦਲਵਿੰਦਰ ਸਿੰਘ ਦਾ ਨਾਂ ਸਾਹਮਣੇ ਆਇਆ, ਜਿਨ੍ਹਾਂ ਨਾਲ ਮਿਲ ਕੇ ਉਸ ਨੇ ਵਾਹਨ ਚੋਰੀ ਕੀਤਾ ਸੀ। ਗੁਣਇੰਦਰ ਸਾਲ 1992 ’ਚ ਪੁਲਸ ਵਿਭਾਗ ਵਿਚ ਭਰਤੀ ਹੋਇਆ ਸੀ ਪਰ ਸਾਲ 1995 ਵਿਚ ਹੀ ਡਿਸਮਿਸ ਕਰ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ : 'ਕੋਵੈਕਸੀਨ' ਲਵਾਉਣ ਵਾਲੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਪਿਆ ਨਵਾਂ ਪੰਗਾ, ਮੱਥੇ 'ਤੇ ਚਿੰਤਾ ਦੀਆਂ ਲਕੀਰਾਂ
2 ਦਿਨ ਤੱਕ ਇਕ ਜਗ੍ਹਾ ’ਤੇ ਖੜ੍ਹੀ ਕਾਰ ਕਰਦੇ ਸੀ ਚੋਰੀ, ਕਬਾੜੀਆ ਵੇਚਦਾ ਸੀ ਅਸੈੱਸਰੀ
ਪੁਲਸ ਅਨੁਸਾਰ ਗੈਂਗ ਵੱਲੋਂ ਪਹਿਲਾਂ 2 ਮੋਟਰਸਾਈਕਲ ਅਤੇ 1 ਐਕਟਿਵਾ ਚੋਰੀ ਕੀਤਾ ਗਿਆ, ਜਿਸ ’ਤੇ ਜਾਅਲੀ ਨੰਬਰ ਲਗਾ ਕੇ ਸਾਰਾ ਦਿਨ ਸ਼ਹਿਰ ’ਚ ਘੁੰਮ ਕੇ ਇਸ ਤਰ੍ਹਾਂ ਵਾਹਨ ਲੱਭਦੇ, ਜਿਨ੍ਹਾਂ ਇਕ ਜਗ੍ਹਾ ’ਤੇ ਖੜ੍ਹੇ 2 ਦਿਨ ਤੋਂ ਜ਼ਿਆਦਾ ਦਾ ਸਮਾਂ ਹੋ ਚੁੱਕਾ ਹੈ। ਇਨ੍ਹਾਂ ਵੱਲੋਂ ਕੇਵਲ ਜ਼ਿਆਦਾ ਪੁਰਾਣੀਆਂ ਕਾਰਾਂ ਹੀ ਚੋਰੀ ਕੀਤੀਆਂ ਜਾਂਦੀਆਂ ਸਨ ਕਿਉਂਕਿ ਉਨ੍ਹਾਂ ਨੂੰ ਆਸਾਨੀ ਨਾਲ ਚਾਬੀ ਲੱਗ ਜਾਂਦੀ ਹੈ। ਜਿਸ ਤੋਂ ਬਾਅਦ ਕਬਾੜੀਆ ਕਾਰ ਆਪਣੇ ਕਬਜ਼ੇ ਵਿਚ ਲੈ ਕੇ ਉਸ ’ਤੇ ਜਾਅਲੀ ਨੰਬਰ ਪਲੇਟਾਂ ਲਗਾ ਕੇ ਘੁੰਮਾਉਂਦਾ ਅਤੇ ਜਿਉਂ ਹੀ ਕੋਈ ਗਾਹਕ ਮਿਲਦਾ, ਕਾਰ ਦੀ ਅਸੈੱਸਰੀ ਕੱਢ ਕੇ ਵੇਚ ਦਿੰਦਾ।

ਇਹ ਵੀ ਪੜ੍ਹੋ : ਪੰਜਾਬ 'ਚ ਸਰਕਾਰੀ ਨੌਕਰੀ ਕਰਨ ਦੀਆਂ ਚਾਹਵਾਨ 'ਬੀਬੀਆਂ' ਲਈ ਖ਼ੁਸ਼ਖ਼ਬਰੀ, ਮਿਲਿਆ ਸੁਨਹਿਰੀ ਮੌਕਾ
ਗੁਣਇੰਦਰ ਕਤਲ ਦੇ ਮਾਮਲੇ ’ਚ ਜ਼ਮਾਨਤ ’ਤੇ
ਪੁਲਸ ਅਨੁਸਾਰ ਗੁਣਇੰਦਰ ’ਤੇ ਕਤਲ ਦਾ ਕੇਸ ਦਰਜ ਹੈ, ਜਿਸ ’ਚ ਜ਼ਮਾਨਤ ’ਤੇ ਬਾਹਰ ਆਇਆ ਹੈ। ਪੁਲਸ ਜੇਲ੍ਹ ਵਿਭਾਗ ਤੋਂ ਉਸ ਦਾ ਸਾਰਾ ਰਿਮਾਂਡ ਮੰਗਵਾ ਰਹੀ ਹੈ। ਉੱਥੇ ਦਵਿੰਦਰ ਖ਼ਿਲਾਫ਼ ਚੋਰੀ, ਲੁੱਟ, ਡਿਕੈਤੀ, ਨਸ਼ਾ ਸਮੱਗਲਿੰਗ ਦੇ ਵੱਖ-ਵੱਖ ਥਾਣਿਆਂ ਵਿਚ 17 ਕੇਸ ਅਤੇ ਅੰਮ੍ਰਿਤਪਾਲ ’ਤੇ 3 ਮਾਮਲੇ ਦਰਜ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


Babita

Content Editor

Related News