''ਪੰਜਾਬ ਪੁਲਸ ਕਾਂਸਟੇਬਲ ਭਰਤੀ'' ਪ੍ਰੀਖਿਆ ਦੇ ਨਤੀਜਿਆਂ ਦਾ ਐਲਾਨ, ਇੰਝ ਚੈੱਕ ਕਰੋ Result

Saturday, Nov 27, 2021 - 11:26 AM (IST)

''ਪੰਜਾਬ ਪੁਲਸ ਕਾਂਸਟੇਬਲ ਭਰਤੀ'' ਪ੍ਰੀਖਿਆ ਦੇ ਨਤੀਜਿਆਂ ਦਾ ਐਲਾਨ, ਇੰਝ ਚੈੱਕ ਕਰੋ Result

ਚੰਡੀਗੜ੍ਹ : ਪੰਜਾਬ ਪੁਲਸ ਭਰਤੀ ਬੋਰਡ ਵੱਲੋਂ 4358 ਖ਼ਾਲੀ ਅਸਾਮੀਆਂ ਲਈ ਪੰਜਾਬ ਪੁਲਸ ਕਾਂਸਟੇਬਲ ਪ੍ਰੀਖਿਆ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਕਾਂਸਟੇਬਲ ਦੀਆਂ ਇਨ੍ਹਾਂ ਅਸਾਮੀਆਂ ਦੀ ਭਰਤੀ ਲਈ 4.7 ਲੱਖ ਤੋਂ ਵੱਧ ਉਮੀਦਵਾਰਾਂ ਨੇ ਅਪਲਾਈ ਕੀਤਾ ਸੀ। ਜ਼ਿਲ੍ਹਾ ਅਤੇ ਹਥਿਆਰਬੰਦ ਕਾਡਰਾਂ ਲਈ ਪੰਜਾਬ ਪੁਲਸ ਕਾਂਸਟੇਬਲਾਂ ਲਈ ਲਿਖ਼ਤੀ ਪ੍ਰੀਖਿਆ 25 ਅਤੇ 26 ਸਤੰਬਰ, 2021 ਨੂੰ ਆਯੋਜਿਤ ਕੀਤੀ ਗਈ ਸੀ। ਪ੍ਰੀਖਿਆ 'ਚ ਸ਼ਾਮਲ ਹੋਏ ਉਮੀਦਵਾਰ ਅਧਿਕਾਰਿਤ ਵੈੱਬਸਾਈਟ punjabpolice.gov.in 'ਤੇ ਜਾ ਕੇ ਨਤੀਜਾ ਦੇਖ ਸਕਦੇ ਹਨ।

ਇਹ ਵੀ ਪੜ੍ਹੋ : 'ਕੈਪਟਨ' ਦੀ ਨਵੀਂ ਪਾਰਟੀ ਬਾਰੇ ਕੈਬਨਿਟ ਮੰਤਰੀ ਵੇਰਕਾ ਦਾ ਵੱਡਾ ਬਿਆਨ ਆਇਆ ਸਾਹਮਣੇ
ਇੰਝ ਚੈੱਕ ਕਰੋ ਨਤੀਜਾ
ਉਮੀਦਵਾਰਾਂ ਨੂੰ ਪਹਿਲਾਂ ਪੰਜਾਬ ਪੁਲਸ ਭਰਤੀ ਬੋਰਡ ਦੀ ਅਧਿਕਾਰਿਤ ਵੈੱਬਸਾਈਟ punjabpolice.gov.in 'ਤੇ ਜਾਣਾ ਪਵੇਗਾ।
ਹੁਣ ਹੋਮਪੇਜ 'ਤੇ ਦਿਖਾਈ ਦੇਣ ਵਾਲੇ 'ਰਿਕ੍ਰਿਊਟਮੈਂਟ' ਸੈਕਸ਼ਨ 'ਤੇ ਕਲਿੱਕ ਕਰੋ।
ਦਸਤਾਵੇਜ਼ ਤਸਦੀਕ ਜਾਂ ਸਰੀਰਕ ਯੋਗਤਾ ਪ੍ਰੀਖਿਆ ਲਈ ਚੁਣੇ ਗਏ ਉਮੀਦਵਾਰਾਂ ਦੇ ਨਾਵਾਂ ਵਾਲੀ ਪੀ. ਡੀ. ਐੱਫ. ਫਾਈਲ ਦੇਖੋ ਅਤੇ ਡਾਊਨਲੋਡ ਕਰੋ।
ਨਾਲ ਹੀ ਭਵਿੱਖ 'ਚ ਕਿਸੇ ਵੀ ਸੰਦਰਭ ਲਈ ਮੈਰਿਟ ਸੂਚੀ ਦਾ ਪ੍ਰਿੰਟਆਊਟ ਲਓ।

ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਗੁੰਡਾਗਰਦੀ ਦਾ ਨੰਗਾ ਨਾਚ, 2 ਧਿਰਾਂ ਵਿਚਾਲੇ ਤਾਬੜਤੋੜ ਚੱਲੀਆਂ ਗੋਲੀਆਂ
ਦੱਸ ਦੇਈਏ ਕਿ ਯੋਗਤਾ ਪ੍ਰਾਪਤ ਉਮੀਦਵਾਰਾਂ ਨੂੰ ਦਸਤਾਵੇਜ਼ ਤਸਦੀਕ ਜਾਂ ਸਰੀਰਕ ਯੋਗਤਾ ਪ੍ਰੀਖਿਆ ਲਈ ਬੁਲਾਇਆ ਜਾਵੇਗਾ। ਪੰਜਾਬ ਪੁਲਸ ਐਡਮਿਟ ਕਾਰਡ ਦੀ DV, PMT ਅਤੇ PST ਮਿਤੀ, ਸਮਾਂ ਅਤੇ ਸਥਾਨ ਦੇ ਵੇਰਵੇ 29 ਨਵੰਬਰ, 2021 ਤੋਂ ਭਰਤੀ ਪੋਰਟਲ 'ਤੇ ਉਪਲੱਬਧ ਕਰਵਾਏ ਜਾਣਗੇ।
ਇਹ ਵੀ ਪੜ੍ਹੋ : ਚਿੱਟੇ ਦੀ ਓਵਰਡੋਜ਼ ਨਾਲ ਜਵਾਨ ਪੁੱਤ ਦੀ ਮੌਤ, ਵਿਧਵਾ ਮਾਂ ਨੇ ਰੋਂਦਿਆਂ ਬਿਆਨ ਕੀਤਾ ਦਰਦ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 


author

Babita

Content Editor

Related News