ਪੰਜਾਬ ਪੁਲਸ ''ਚ ਕਾਂਸਟੇਬਲ ਦੀ ਭਰਤੀ ਲਈ ਵੱਡੀ ਗਿਣਤੀ ''ਚ ਪੇਪਰ ਦੇਣ ਪੁੱਜੇ ਨੌਜਵਾਨ

Saturday, Sep 25, 2021 - 03:06 PM (IST)

ਲੁਧਿਆਣਾ (ਨਰਿੰਦਰ) : ਕਾਫੀ ਲੰਮੇ ਸਮੇਂ ਬਾਅਦ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਸ ਦੀ ਭਰਤੀ ਲਈ ਪੋਸਟਾ ਕੱਢੀਆਂ ਗਈਆਂ ਹਨ। ਇਸ ਦੇ ਅਨੁਸਾਰ ਪੰਜਾਬ ਪੁਲਸ ਵਿੱਚ ਕਾਂਸਟੇਬਲ ਦੀ ਭਰਤੀ ਲਈ ਪੇਪਰ ਲਏ ਜਾ ਰਹੇ ਹਨ। ਇਸ ਦੌਰਾਨ ਵੱਡੀ ਗਿਣਤੀ ਵਿਚ ਨੌਜਵਾਨ ਪੇਪਰ ਦੇਣ ਲਈ ਪਹੁੰਚੇ ਪਰ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੇ ਨਾਲ ਆਏ ਮਾਤਾ-ਪਿਤਾ ਦੇ ਬੈਠਣ ਲਈ ਕੋਈ ਇੰਤਜ਼ਾਮ ਨਹੀਂ ਕੀਤਾ ਗਿਆ।

ਉਥੇ ਇਸ ਮੌਕੇ 'ਤੇ ਨੌਜਵਾਨਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪੂਰੀ ਤਿਆਰੀ ਕੀਤੀ ਗਈ ਹੈ ਅਤੇ ਉਹ ਆਪਣੇ ਪੇਪਰ ਨੂੰ ਲੈ ਕੇ ਵੀ ਆਸਵੰਦ ਹਨ। ਨਾਲ ਹੀ ਉਨ੍ਹਾਂ ਨੇ ਇਹ ਚਿੰਤਾ ਜਤਾਈ ਹੈ ਤਕਰੀਬਨ 4 ਲੱਖ 70 ਹਜ਼ਾਰ ਦੇ ਕਰੀਬ ਨੌਜਵਾਨਾਂ ਨੇ ਇਸ ਪੇਪਰ ਨੂੰ ਭਰਿਆ ਹੈ ਪਰ ਸਿਰਫ 4300 ਵਿਦਿਆਰਥੀਆਂ ਨੂੰ ਹੀ ਨੌਕਰੀ ਦਾ ਮੌਕਾ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਸਮੇਂ-ਸਮੇਂ 'ਤੇ ਨੌਕਰੀਆਂ ਕੱਢਣੀਆਂ ਚਾਹੀਦੀਆਂ ਹਨ। ਤਾਂ ਜੋ ਪੰਜਾਬ ਦੇ ਬੱਚੇ ਵਿਦੇਸ਼ਾਂ ਨੂੰ ਨਾ ਜਾਣ ਅਤੇ ਨਾ ਹੀ ਕੁਸੰਗਤ ਵਿੱਚ ਫਸਣ।

ਉਥੇ ਹੀ ਬੱਚਿਆਂ ਦੇ ਮਾਪਿਆਂ ਨੇ ਕਿਹਾ ਕਿ ਕੀ ਉਹ ਆਪਣੇ ਬੱਚਿਆਂ ਦਾ ਪੇਪਰ ਦਿਵਾਉਣ ਵਾਸਤੇ ਆਏ ਹਨ ਪਰ ਉਨ੍ਹਾਂ ਨੇ ਵੀ ਚਿੰਤਾ ਜ਼ਾਹਰ ਕੀਤੀ ਹੈ ਬਹੁਤ ਘੱਟ ਆਸਾਮੀਆਂ ਲਈ ਬਹੁਤ ਜ਼ਿਆਦਾ ਵਿਦਿਆਰਥੀਆਂ ਨੇ ਪੇਪਰ ਭਰੇ ਹਨ। ਉਹਨਾਂ ਵੱਲੋਂ ਵੀ ਮੰਗ ਕੀਤੀ ਗਈ ਕਿ ਬੱਚਿਆਂ ਨੂੰ ਚਾਹੇ ਛੋਟੀਆਂ ਨੌਕਰੀਆਂ ਦਿੱਤੀਆਂ ਜਾਣ ਪਰ ਨੌਕਰੀਆਂ ਜ਼ਰੂਰ ਦਿੱਤੀਆਂ ਜਾਣ।


Babita

Content Editor

Related News