ਪੰਜਾਬ ਪੁਲਸ ਦਾ ਕਾਂਸਟੇਬਲ 550ਵੇਂ ਪ੍ਰਕਾਸ਼ ਪੁਰਬ ''ਤੇ ਦੇਵੇਗਾ ''ਅਨੋਖਾ ਤੋਹਫਾ''
Tuesday, Oct 22, 2019 - 01:53 PM (IST)

ਲੁਧਿਆਣਾ : ਲੁਧਿਆਣਾ ਵਿਖੇ ਪੰਜਾਬ ਪੁਲਸ ਦੇ ਇਕ ਕਾਂਸਟੇਬਲ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ 'ਤੇ ਅਨੋਖਾ ਤੋਹਫਾ ਤਿਆਰ ਕੀਤਾ ਜਾ ਰਿਹਾ ਹੈ। ਇਸ ਦੇ ਲਈ ਕਾਂਸਟੇਬਲ ਅਸ਼ੋਕ ਕੁਮਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੀ 18 ਫੁੱਟ ਉੱਚੀ ਅਦਭੁੱਤ ਤਸਵੀਰ ਤਿਆਰ ਕਰਨ 'ਚ ਲੱਗੇ ਹੋਏ ਹਨ। ਅਸ਼ੋਕ ਕੁਮਾਰ ਮੁਤਾਬਕ ਉਹ ਦਫਤਰੋਂ ਆਉਣ ਤੋਂ ਬਾਅਦ ਇਸ ਤਸਵੀਰ 'ਤੇ 5 ਤੋਂ 6 ਘੰਟੇ ਰਾਤ ਨੂੰ ਜਾਗ ਕੇ ਕੰਮ ਕਰਦੇ ਹਨ ਅਤੇ ਇਹ ਕੰਮ ਨਵੰਬਰ ਮਹੀਨੇ ਤੱਕ ਪੂਰਾ ਹੋ ਜਾਵੇਗਾ। ਇਸ ਦੀ ਵਿਸ਼ੇਸ਼ਤਾ ਇਹ ਹੋਵੇਗਾ ਕਿ ਇਹ 3ਡੀ ਪ੍ਰਭਾਵ ਵਾਲਾ ਹੋਵੇਗਾ। ਅਸ਼ੋਕ ਕੁਮਾਰ ਵਲੋਂ ਇਸ ਤਸਵੀਰ ਨੂੰ ਆਪਣੇ ਘਰ 'ਚ ਤਿਆਰ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅਸ਼ੋਕ ਕੁਮਾਰ ਨੇ ਸ੍ਰੀ ਹਰਿਮੰਦਰ ਸਾਹਿਬ ਦੀ 51 ਫੁੱਟ ਚੌੜਾਈ ਅਤੇ 12 ਫੁੱਟ ਉੱਚੀ ਪੇਂਟਿੰਗ ਬਣਾਈ ਸੀ।