ਪੰਜਾਬ ਪੁਲਸ ਦੇ ਏ. ਐੱਸ. ਆਈ. ’ਤੇ ਪੁਲਸ ਨੇ ਦਰਜ ਕੀਤਾ ਕੇਸ, ਜਾਣੋ ਕੀ ਹੈ ਪੂਰਾ ਮਾਮਲਾ
Friday, Feb 17, 2023 - 06:48 PM (IST)
ਮੋਗਾ (ਗੋਪੀ ਰਾਊਕੇ) : 50 ਹਜ਼ਾਰ ਦੀ ਰਿਸ਼ਵਤ ਲੈਣ ਦੇ ਦੋਸ਼ ਵਿਚ ਲੋਪੋ ਚੌਂਕੀ ਇੰਚਾਰਜ ਏ. ਐੱਸ. ਆਈ. ਬਲਬੀਰ ਸਿੰਘ ਅਤੇ ਮਾਸਟਰ ਪਰਮਪਾਲ ਸਿੰਘ ਤੇ ਥਾਣਾ ਬੱਧਨੀ ਕਲਾਂ ਦੀ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਇਹ ਮਾਮਲਾ ਭ੍ਰਿਸ਼ਟਾਚਾਰ ਰੋਕੂ ਐਕਟ 7, 13(2) ਅਤੇ ਆਈ. ਪੀ. ਸੀ. ਦੀ ਧਾਰਾ 420, 406 ਦੇ ਤਹਿਤ ਦਰਜ ਕੀਤਾ ਗਿਆ ਹੈ। ਦੱਸਣਯੋਗ ਹੈ ਕਿ 6 ਮਹੀਨੇ ਪਹਿਲਾਂ ਬਲਬੀਰ ਸਿੰਘ ਨੇ ਕੁਲਵਿੰਦਰ ਸਿੰਘ ਨਾਮ ਦੇ ਇਕ ਨੌਜਵਾਨ ਨੂੰ ਗ੍ਰਿਫ਼ਤਾਰ ਕਰਕੇ ਉਸ ਉਪਰ ਨਜਾਇਜ਼ ਸ਼ਰਾਬ ਦਾ ਪਰਚਾ ਦਰਜ ਕੀਤਾ ਸੀ ਅਤੇ ਮਾਣਯੋਗ ਅਦਾਲਤ ਵੱਲੋਂ ਨੌਜਵਾਨ ਨੂੰ ਬਰੀ ਕਰ ਦਿੱਤਾ ਸੀ।
ਇਹ ਵੀ ਪੜ੍ਹੋ : ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਬਾਰ੍ਹਵੀਂ ਸ਼੍ਰੇਣੀ ਦੀ ਪ੍ਰੀਖਿਆ ਦੀ ਡੇਟਸ਼ੀਟ ’ਚ ਤਬਦੀਲੀ
ਮੋਗਾ ਪੁਲਸ ਵੱਲੋਂ ਜਗਰਾਜ ਸਿੰਘ ਦੋਧਰ ਦੇ ਬਿਆਨਾਂ ਦੇ ਅਧਾਰ ’ਤੇ ਚੌਕੀ ਇੰਚਾਰਜ ਅਤੇ ਉਸ ਦੇ ਸਾਥੀ ਖ਼ਿਲਾਫ਼ ਰਿਸ਼ਵਤ ਦਾ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦੇ ਹੋਏ ਜਗਰਾਜ ਸਿੰਘ ਦੋਧਰ ਨੇ ਦੱਸਿਆ ਕਿ ਉਸ ਦੇ ਲੜਕੇ ਤੋਂ ਚੌਂਕੀ ਇੰਚਾਰਜ ਵੱਲੋਂ 50 ਹਜ਼ਾਰ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਗਈ ਸੀ ਜਿਸ ਤੋਂ ਬਾਅਦ ਹੁਣ ਉਸ ਵੱਲੋਂ ਪੁਲਸ ਨੂੰ ਇਸ ਸਬੰਧ ਵਿਚ ਸ਼ਿਕਾਇਤ ਦਿੱਤੀ ਗਈ। ਪੁਲਸ ਵੱਲੋਂ ਉਸ ਦੇ ਬਿਆਨਾਂ ਦੇ ਅਧਾਰ ’ਤੇ ਏ. ਐੱਸ. ਆਈ. ਬਲਬੀਰ ਸਿੰਘ ਅਤੇ ਮਾਸਟਰ ਪਰਮਪਾਲ ਸਿੰਘ ਖਿਲਾਫ ਸੈਕਸ਼ਨ, 7, 13(2) 420, 406 ਤਹਿਤ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਤਰਨਤਾਰਨ ’ਚ ਫਿਰ ਵਾਪਰਿਆ ਵੱਡਾ ਹਾਦਸਾ, ਸਕੂਲ ਬਸ ਤੇ ਟਿੱਪਰ ਦੀ ਟੱਕਰ ’ਚ ਵਿਦਿਆਰਥੀ ਦੀ ਮੌਤ
ਕੀ ਹੈ ਮਾਮਲਾ
ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਜਗਰਾਜ ਸਿੰਘ ਪੁੱਤਰ ਦਰਬਾਰਾ ਸਿੰਘ ਵਾਸੀ ਪਿੰਡ ਜੰਬਰ ਜਰਕੀ ਤਹਿਮਾਨ ਮੰਗਾਂ ਜ਼ਿਲ੍ਹਾ ਮੋਗਾ ਨੇ ਕਿਹਾ ਕਿ ਲਗਭਗ 6 ਮਹੀਨੇ ਪਹਿਲਾਂ ਮੈਂਕੜ ਬਾਰੇਦਾਰ ਬਲਵੀਰ ਸਿੰਘ ਜੋ ਕਿ ਭਾਸਦਾ ਲੰਬੇ ਵਿਖੇ ਚੌਕੀ ਇੰਚਾਰਜ ਲੱਗਿਆ ਹੋਇਆ ਹੈ। ਇਹ ਕਿ ਕਰੀਬ 6 ਮਹੀਨੇ ਪਹਿਲਾਂ ਇਸ ਨੇ ਮੇਰੇ ਲੜਕੇ ਕੁਲਵਿੰਦਰ ਸਿੰਘ ਨੂੰ ਗ੍ਰਿਫਤਾਰ ਕਰਕੇ ਕਹਿਣ ਲੱਗਾ ਕਿ ਇਸ ਪਾਸੋਂ ਗੋਲੀਆਂ ਫੜੀਆਂ ਗਈਆਂ ਹਨ ਅਤੇ ਮੈਂ ਇਸ ’ਤੇ ਮੁਕੱਦਮਾ ਦਰਜ ਕਰਨਾ ਹੈ। ਜੇਕਰ ਤੁਸੀਂ ਆਪਣੇ ਲੜਕੇ ਨੂੰ ਬਚਾਉਣਾ ਚਾਹੁੰਦੇ ਹੋ ਤਾਂ 50,000 ਦੀ ਰਿਸ਼ਵਤ ਦਿਓ ਨਹੀਂ ਤਾਂ ਮੈਂ ਇਸ ’ਤੇ ਸਖ਼ਤ ਧਾਰਾਵਾਂ ਲਗਾ ਕੇ ਇਸ ਦੀ ਜ਼ਿੰਦਗੀ ਬਰਬਾਦ ਕਰ ਦੇਵਾਂਗਾ। ਬਾਅਦ ਵਿਚ ਸਾਡਾ ਗੁਆਂਢੀ ਮਾਸਟਰ ਰੂਬੀ ਪੁੱਤਰ ਲਛਮਣ ਸਿੰਘ ਵਾਸੀ ਪਿੰਡ ਉਧਰ ਸਰਜੀ ਕਹਿਣ ਲੱਗਾ ਕਿ ਮੇਰੀ ਉਕਤ ਚੁੱਕੀ ਇੰਚਾਰਜ ਨਾਲ ਜਾਣ ਪਹਿਚਾਣ ਨੂੰ ਅਤੇ ਮੈਂ ਤੁਹਾਡਾ ਇਸ ਨਾਲ ਲੈਣ ਦੇਣ ਕਰਵਾ ਦਿੰਦਾ ਹਾਂ ਤਾਂ ਲੜਕਾ ਬਚ ਜਾਵੇਗਾ। ਅਸੀਂ ਉਕਤ ਵਿਅਕਤੀ ਦੀਆਂ ਗੱਲਾਂ ਵਿਚ ਆ ਗਏ। ਉਕਤ ਵਿਅਕਤੀ ਰੂਬੀ ਜ਼ਰੀਏ ਅਸੀਂ ਚੌਂਕੀ ਇੰਚਾਰਜ ਨੂੰ 20,000 ਰੁਪਏ ਰਿਸ਼ਵਤ ਦੇ ਦਿੱਤੀ। ਚੌਕੀ ਇੰਚਾਰਜ ਸਾਨੂੰ ਬਾਅਦ ਵਿਚ ਤੰਗ ਪਰੇਸ਼ਾਨ ਕਰਨ ਲੱਗਾ ਕਿ ਤੁਸੀਂ ਮੈਨੂੰ 30,000 ਰੁਪਏ ਹੋਰ ਦਿਓ। ਅਸੀਂ ਪਹਿਲਾਂ ਹੀ ਇਸ ਦੇ ਜਾਲ ਵਿਚ ਫਸ ਗਏ। ਅਸੀਂ ਮਜਬੂਰੀ ਵਿਚ ਕਿਸੇ ਤੋਂ ਵਿਆਜ ’ਤੇ ਫੜ ਕੇ ਰੂਬੀ ਨੂੰ 30,000 ਰੁਪਏ ਦੇ ਦਿੱਤੇ । ਬਾਅਦ ਵਿਚ ਉਕਤ ਵਿਅਕਤੀ ਨੇ ਸਾਨੂੰ ਧੋਖਾ ਦਿੱਤਾ ਤੇ ਸਾਡੇ ਤੋਂ 50,000 ਰੁਪਏ ਰਿਸ਼ਵਤ ਲੈ ਕੇ ਵੀ ਮੇਰੇ ਲੜਕੇ ਤੋਂ ਨਜਾਇਜ਼ ਮੁਕੱਦਮਾ ਦਰਜ ਕਰ ਦਿੱਤਾ।
ਇਹ ਵੀ ਪੜ੍ਹੋ : ਪੰਜਾਬ ’ਚ ਲਗਾਤਾਰ ਵੱਧ ਰਹੀਆਂ ਲੁੱਟਾਂ-ਖੋਹਾਂ, ਹੁਣ ਨਾਭਾ ’ਚ ਮਾਰਿਆ ਡਾਕਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।