ਪੰਜਾਬ ਪੁਲਸ ਨੇ ਗ੍ਰਿਫ਼ਤਾਰ ਕੀਤਾ ਏ. ਐੱਸ. ਆਈ., ਜਾਣੋ ਕੀ ਹੈ ਪੂਰਾ ਮਾਮਲਾ

Sunday, Jan 17, 2021 - 10:44 PM (IST)

ਲੁਧਿਆਣਾ (ਜ.ਬ.)- ਇਕ ਕੈਮਿਸਟ ਨੂੰ ਝੂਠੇ ਕੇਸ ਵਿਚ ਫਸਾਉਣ ਦੀ ਧਮਕੀ ਦੇ ਕੇ ਰਿਸ਼ਵਤ ਦੀ ਰਕਮ ਵਸੂਲ ਰਹੇ ਇਕ ਏ. ਐੱਸ. ਆਈ. ਸੁਰਿੰਦਰ ਕੁਮਾਰ ਨੂੰ ਜੋਧੇਵਾਲ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਆਪਣੇ ਆਪ ਵਿਚ ਇਹ ਕੇਸ ਅਨੋਖਾ ਇਸ ਲਈ ਵੀ ਹੈ ਕਿ ਇਹ ਮੁਲਜ਼ਮ ਏ.ਐੱਸ.ਆਈ. ਇਸ ਇਲਾਕੇ ਦੇ ਥਾਣੇ ਵਿਚ ਤਾਇਨਾਤ ਹੀ ਨਹੀਂ ਸੀ। ਉਸ ਦੀ ਡਿਊਟੀ ਸਲੇਮ ਟਾਬਰੀ ਥਾਣਾ ਇਲਾਕੇ ਵਿਚ ਹੈ। ਅਜਿਹੇ ਕੇਸਾਂ ਵਿਚ ਆਮ ਕਰਕੇ ਵਿਜੀਲੈਂਸ ਭ੍ਰਿਸ਼ਟਾਚਾਰ ਦੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਦੀ ਹੈ ਪਰ ਇਸ ਕੇਸ ਵਿਚ ਸਬੰਧਤ ਥਾਣੇ ਦੀ ਪੁਲਸ ਨੇ ਏ.ਐੱਸ.ਆਈ. ਨੂੰ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮ ਏ. ਐੱਸ. ਆਈ. ਪ੍ਰਾਈਵੇਟ ਤਰੀਕੇ ਨਾਲ ਪੁਲਸ ਦੀ ਕਾਰਵਾਈ ਚਲਾਉਣ ਦਾ ਵੀ ਦੋਸ਼ੀ ਹੈ। ਉਸ ਦੇ ਨਾਲ ਪੁਲਸ ਦਾ ਇਕ ਵਾਲੰਟੀਅਰ ਰਹਿ ਚੁੱਕਾ ਨੌਜਵਾਨ ਵੀ ਹੈ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਇਸ ਏ. ਐੱਸ. ਆਈ. ਨੂੰ ਇਲਾਕੇ ਦੇ ਇਕ ਉੱਚ ਅਧਿਕਾਰੀ ਦੀ ਹਮਾਇਤ ਪ੍ਰਾਪਤ ਹੈ, ਜਿਸ ਦੀ ਸ਼ਹਿ ’ਤੇ ਮੁਲਜ਼ਮ ਵਾਲੰਟੀਅਰ ਦੀ ਮਦਦ ਨਾਲ ਦੁਕਾਨਦਾਰਾਂ ਨੂੰ ਡਰਾ-ਧਮਕਾ ਕੇ ਭਾਰੀ ਰਕਮ ਵਸੂਲਦਾ ਸੀ ਅਤੇ ਆਪਣੇ ਥਾਣੇ ਦੇ ਇਲਾਕੇ ਤੋਂ ਬਾਹਰ ਜਾ ਕੇ ਵੀ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਂਦਾ ਸੀ।

ਇਹ ਵੀ ਪੜ੍ਹੋ : ਅਕਾਲੀ ਦਲ ਵੱਡਾ ਝਟਕਾ, ਕੁਲਵੰਤ ਸਿੰਘ ਨੂੰ ਪਾਰਟੀ 'ਚੋਂ ਕੱਢਣ ਦੇ ਵਿਰੋਧ 'ਚ 28 ਆਗੂਆਂ ਨੇ ਦਿੱਤੇ ਅਸਤੀਫ਼ੇ

ਸੂਤਰਾਂ ਮੁਤਾਬਕ ਮੁਲਜ਼ਮ ਏ. ਐੱਸ. ਆਈ. ਨੇ ਖੁਲਾਸਾ ਕੀਤਾ ਹੈ ਕਿ ਉਹ ਇਕ ਉੱਚ ਅਧਿਕਾਰੀ ਨੂੰ ਹਫ਼ਤਾ ਭਰਦਾ ਹੈ। ਪੁਲਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਕਿਤੇ ਉਸ ਦੇ ਸਬੰਧ ਨਸ਼ਾ ਸਮੱਗਲਰਾਂ ਦੇ ਗਿਰੋਹ ਨਾਲ ਤਾਂ ਨਹੀਂ ਹਨ। ਉਸ ਕੋਲ ਮੌਜੂਦਾ ਕਾਰਾਂ ਨੂੰ ਲੈ ਕੇ ਵੀ ਪੁਲਸ ਵੱਖਰੇ ਢੰਗ ਨਾਲ ਤਫਤੀਸ਼ ਵਿਚ ਜੁਟੀ ਹੈ। ਮੁਲਜ਼ਮ 2 ਵਾਰ ਜ਼ਿਲ੍ਹੇ ਵਿਚ ਚੌਕੀ ਇੰਚਾਰਜ ਵੀ ਰਹਿ ਚੁੱਕਾ ਹੈ।

ਇਹ ਵੀ ਪੜ੍ਹੋ : ਪੰਜਾਬ ਵਿਚ ਨਗਰ-ਨਿਗਮ ਚੋਣਾਂ ਦਾ ਐਲਾਨ, ਚੋਣ ਜ਼ਾਬਤਾ ਲਾਗੂ

ਕੈਮਿਸਟ ਤੋਂ ਲਈ ਸੀ 27,000 ਰੁਪਏ ਦੀ ਰਿਸ਼ਵਤ

ਨਿਊ ਸ਼ਕਤੀ ਨਗਰ ਇਲਾਕੇ ਦੇ ਰਹਿਣ ਵਾਲੇ 37 ਸਾਲਾਂ ਸ਼ਿਕਾਇਤਕਰਤਾ ਗੌਰਵ ਦੱਤ ਨੇ ਦੱਸਿਆ ਕਿ ਬਸਤੀ ਜੋਧੇਵਾਲ ਚੌਕ ਕੋਲ ਪਾਰਸ ਮੈਡੀਕੇਅਰ ’ਤੇ ਪਿਛਲੇ 2 ਸਾਲ ਤੋਂ ਨੌਕਰੀ ਕਰ ਰਿਹਾ ਹੈ। ਵੀਰਵਾਰ ਦੁਪਹਿਰ 1 ਅਤੇ 1.30 ਵਜੇ ਦੇ ਵਿਚ ਵਰਦੀ ’ਚ ਸੁਰਿੰਦਰ ਕੁਮਾਰ ਆਇਆ ਅਤੇ ਖੁਦ ਨੂੰ ਜੋਧੇਵਾਲ ਇਲਾਕੇ ਦਾ ਏ. ਐੱਸ. ਆਈ. ਦੱਸਦੇ ਹੋਏ ਧਮਕਾਉਦ ਲੱਗਾ ਕਿ ਸ਼ਾਪ ’ਤੇ ਨਸ਼ਾ ਵੇਚਿਆ ਜਾ ਰਿਹਾ ਹੈ। ਉਹ ਕੇਸ ਦਰਜ ਕਰਵਾ ਦੇਵੇਗਾ। ਜੇਕਰ ਉਸ ਨੂੰ 50,000 ਰੁਪਏ ਨਹੀਂ ਦਿੱਤੇ ਗਏ। ਸ਼ਾਪ ਦਾ ਮਾਲਕ ਗਗਨਦੀਪ ਮਨਚੰਦਾ ਉਸ ਸਮੇਂ ਮੌਜੂਦ ਨਹੀਂ ਸੀ। ਏ. ਐੱਸ. ਆਈ. ਉਸ ਨੂੰ ਡਰਾ ਧਮਕਾ ਕੇ 22,000 ਰੁਪਏ ਦੀ ਨਕਦੀ ਤੋਂ ਇਲਾਵਾ ਸੈਕਸ ਪਾਵਰ ਵਧਾਉਣ ਵਾਲੇ ਸ਼ਕਤੀ ਵਰਧਕ ਕੈਪਸੂਲ ਤੇ 7-8 ਪੱਤੇ ਵੀ ਲੈ ਗਿਆ ਅਤੇ ਜਾਂਦੇ ਸਮੇਂ ਕਹਿ ਗਿਆ ਕਿ ਬਾਕੀ ਰਕਮ ਉਹ ਕੱਲ ਵਸੂਲ ਕਰਨ ਆਵੇਗਾ ਅਤੇ ਇਲਾਕੇ ਦੇ ਐੱਸ. ਐੱਚ. ਓ. ਨਾਲ ਵੀ ਉਸ ਦੀ ਸੈਟਿੰਗ ਕਰਵਾ ਦੇਵੇਗਾ। ਮਾਲਕ ਜਦੋਂ ਸ਼ਾਪ ’ਤੇ ਆਇਆ ਤਾਂ ਉਸ ਨੇ ਸਾਰੀ ਗੱਲ ਉਸ ਨੂੰ ਦੱਸੀ। ਜਿਸ ਤੋਂ ਬਾਅਦ ਉਹ ਜੋਧੇਵਾਲ ਥਾਣੇ ਗਏ ਅਤੇ ਇਸ ਦੀ ਸ਼ਿਕਾਇਤ ਉੱਚ ਅਧਿਕਾਰੀਆਂ ਨੂੰ ਵੀ ਕੀਤੀ, ਜਿਸ ਤੋਂ ਬਾਅਦ ਸ਼ਿਕਾਇਤਕਰਤਾ ਨੇ ਸਬੂਤ ਵਜੋਂ ਮੁਲਜ਼ਮ ਅਤੇ ਉਸ ਦੇ ਵਿਚ ਮੋਬਾਇਲ ’ਤੇ ਹੋਈ ਗੱਲਬਾਤ ਵੀ ਰਿਕਾਰਡ ਕੀਤੀ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਬਹਿਬਲਕਲਾਂ ਗੋਲੀਕਾਂਡ ਮਾਮਲੇ 'ਚ ਸੁਮੇਧ ਸੈਣੀ ਤੇ ਉਮਰਾਨੰਗਲ ਖ਼ਿਲਾਫ਼ ਚਲਾਨ ਪੇਸ਼

ਉਧਰ, ਕੇਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਆਲ੍ਹਾ ਅਧਿਕਾਰੀ ਨੇ ਮੁਲਜ਼ਮ ਰੰਗੇ ਹੱਥੀਂ ਫੜਨ ਲਈ ਟੈਕਨੀਕਲ ਸੁਪੋਰਟ ਐਂਡ ਫੋਰੈਂਸਿਕ ਵਿਭਾਗ ਦੇ ਏ. ਸੀ. ਪੀ. ਜਸਵੀਰ ਸਿੰਘ ਦੀ ਡਿਊਟੀ ਲਾਈ, ਜਿਨ੍ਹਾਂ ਨੇ ਟੀਮ ਦੇ ਨਾਲ ਏ. ਐੱਸ. ਆਈ. ਸੁਰਿੰਦਰ ਨੂੰ 5000 ਰੁਪਏ ਰਿਸ਼ਵਤ ਲੈਂਦੇ ਹੋਏ ਕਾਬੂ ਕਰ ਲਿਆ। ਥਾਣਾ ਮੁਖੀ ਇੰਸਪੈਕਟਰ ਗੋਲਡੀ ਵਿਰਦੀ ਨੇ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਕੁਰੱਪਸ਼ਨ ਐਕਟ ਦਾ ਕੇਸ ਦਰਜ ਕਰਕੇ ਇਕ ਦਿਨ ਦੇ ਪੁਲਸ ਰਿਮਾਂਡ ’ਤੇ ਲਿਆ ਗਿਆ ਹੈ।

ਇਹ ਵੀ ਪੜ੍ਹੋ : ਕਬੱਡੀ ਦੇ ਚੋਟੀ ਦੇ ਖਿਡਾਰੀ ਤੇ ਮਸ਼ਹੂਰ ਜਾਫੀ ਸੁਖਮਨ ਭਗਤਾ ਦੀ ਚਡ਼੍ਹਦੀ ਜਵਾਨੀ 'ਚ ਮੌਤ

ਜਾ ਸਕਦੀ ਹੈ ਨੌਕਰੀ

ਇਕ ਉੱਚ ਅਧਿਕਾਰੀ ਨੇ ਦੱਸਿਆ ਕਿ ਨਸ਼ੇ ਨਾਲ ਜੁੜੇ ਕੇਸ ਸਬੰਧੀ ਪੁਲਸ ਕਮਿਸ਼ਨਰ ਬੇਹੱਦ ਸਖ਼ਤੀ ਦੇ ਮੂਡ ਵਿਚ ਹੈ ਅਤੇ ਕਿਸੇ ਨੂੰ ਬਖਸ਼ਣ ਵਾਲੇ ਨਹੀਂ ਹਨ। ਇਸ ਕੇਸ ਸਬੰਧੀ ਮੁਲਜ਼ਮ ਏ. ਐੱਸ. ਆਈ. ਦੀ ਜਾਇਦਾਦ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਅਤੇ ਉਸ ਦੀ ਨੌਕਰੀ ਵੀ ਜਾ ਸਕਦੀ ਹੈ।

ਇਹ ਵੀ ਪੜ੍ਹੋ : ਗੈਂਗਸਟਰ ਸੁੱਖਾ ਲੰਮੇ ਗਰੁੱਪ ਦੇ 2 ਸ਼ਾਰਪ ਸ਼ੂਟਰ ਅਸਲੇ ਸਮੇਤ ਕਾਬੂ

 

 


Gurminder Singh

Content Editor

Related News