ਪੰਜਾਬ ਪੁਲਸ ਤੇ ਮੁਲਜ਼ਮ ਵਿਚਾਲੇ ਹੋਇਆ ਵੱਡਾ ਮੁਕਾਬਲਾ ! ਚੱਲੀਆਂ ਤਾਬੜਤੋੜ ਗੋਲੀਆਂ
Sunday, Aug 30, 2026 - 10:31 AM (IST)
ਬਟਾਲਾ (ਗੁਰਪ੍ਰੀਤ)- ਬਟਾਲਾ ਪੁਲਸ ਤੇ ਗ੍ਰਿਫ਼ਤਾਰ ਮੁਲਜ਼ਮ ਵਿਚਾਲੇ ਦੇਰ ਸ਼ਾਮ ਆਹਮੋ-ਸਾਹਮਣੇ ਮੁਕਾਬਲਾ ਹੋ ਗਿਆ। ਇਸ ਮੁਕਾਬਲੇ 'ਚ ਗੋਲੀ ਲੱਗਣ ਨਾਲ ਮੁਲਜ਼ਮ ਅਕਾਸ਼ਦੀਪ ਸਿੰਘ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਭੇਜਿਆ ਗਿਆ ਹੈ। ਐਸ.ਐਸ.ਪੀ. ਬਟਾਲਾ ਮਹਿਤਾਬ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਵਿਦੇਸ਼ ਬੈਠੇ ਗੈਂਗਸਟਰਾਂ ਵੱਲੋਂ ਬਟਾਲਾ ਇਲਾਕੇ 'ਚ ਕਾਰੋਬਾਰੀਆਂ ਤੋਂ ਫ਼ਿਰੌਤੀ ਮੰਗਣ ਲਈ ਤਿੰਨ ਥਾਵਾਂ 'ਤੇ ਫਾਇਰਿੰਗ ਕਰਵਾਈ ਗਈ ਸੀ। ਜਿਸ ਵਿਚ ਪਿੰਡ ਅੰਮੋਨੰਗਲ ਦੇ ਇੱਕ ਕਰਿਆਨਾ ਸਟੋਰ, ਬਟਾਲਾ ਸ਼ਹਿਰ ਦੇ ਇਕ ਜਿਊਲਰ ਸਟੋਰ ਅਤੇ ਇਕ ਮੈਡੀਕਲ ਸਟੋਰ 'ਤੇ ਫਾਇਰਿੰਗ ਕਰਕੇ ਨੌਜਵਾਨ ਫ਼ਰਾਰ ਹੋ ਗਏ ਸਨ।
ਇਹ ਵੀ ਪੜ੍ਹੋ- ਨੇਪਾਲ ’ਚ ਹੜ੍ਹਾਂ ਦੌਰਾਨ ਤਰਨਤਾਰਨ ਦੇ ਪਿੰਡ ਰੱਤੋਕੇ ਦਾ ਨੌਜਵਾਨ ਦੋ ਰਿਸ਼ਤੇਦਾਰਾਂ ਸਮੇਤ ਲਾਪਤਾ
ਹਾਲਾਂਕਿ ਪੁਲਸ ਨੇ ਇਸ ਮਾਮਲੇ 'ਚ 3 ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਦਾਅਵਾ ਕੀਤਾ ਜਾ ਰਿਹਾ ਹੈ। ਐਸ.ਐਸ.ਪੀ. ਨੇ ਦੱਸਿਆ ਕਿ ਇਕ ਅਕਾਸ਼ਦੀਪ ਸਿੰਘ ਨੂੰ ਵਾਰਦਾਤ 'ਚ ਵਰਤੇ ਗਏ ਮੋਟਰਸਾਈਕਲ ਦੀ ਬਰਾਮਦਗੀ ਲਈ ਨਹਿਰ ਕੰਢੇ ਇੱਕ ਸੁੰਨਸਾਨ ਥਾਂ 'ਤੇ ਲਿਜਾਇਆ ਗਿਆ ਸੀ। ਇਸ ਦੌਰਾਨ ਮੁਲਜ਼ਮ ਨੇ ਪਹਿਲਾਂ ਤੋਂ ਲੁਕਾ ਕੇ ਰੱਖਿਆ ਪਿਸਤੌਲ ਕੱਢ ਕੇ ਪੁਲਸ 'ਤੇ ਫਾਇਰ ਕਰ ਦਿੱਤਾ। ਪੁਲਸ ਵੱਲੋਂ ਬਚਾਅ 'ਚ ਕੀਤੇ ਜਵਾਬੀ ਫਾਇਰ 'ਚ ਮੁਲਜ਼ਮ ਜ਼ਖ਼ਮੀ ਹੋ ਗਿਆ।
ਇਹ ਵੀ ਪੜ੍ਹੋ- ਅੰਮ੍ਰਿਤਸਰ: ਨਕਲੀ ਪਨੀਰ ਬਣਾਉਣ ਤੇ ਵੇਚਣ ਵਾਲਿਆਂ ਦੀ ਖੈਰ ਨਹੀਂ, ਸਿਹਤ ਵਿਭਾਗ ਦੀ ਸਖ਼ਤ ਐਡਵਾਈਜ਼ਰੀ ਜਾਰੀ
ਪੁਲਸ ਅਧਿਕਾਰੀ ਅਨੁਸਾਰ ਮੁਲਜ਼ਮ ਕੋਲੋਂ ਇੱਕ ਵਿਦੇਸ਼ੀ ਪਿਸਤੌਲ ਬਰਾਮਦ ਹੋਇਆ ਹੈ। ਮੁੱਢਲੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਇਹ ਨੌਜਵਾਨ ਵਿਦੇਸ਼ 'ਚ ਬੈਠੇ ਗੈਂਗਸਟਰਾਂ ਦੇ ਇਸ਼ਾਰੇ 'ਤੇ ਫ਼ਿਰੌਤੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ।
ਇਹ ਵੀ ਪੜ੍ਹੋ- ਪੰਜਾਬ: ਘਰ ’ਚ ਇਕੱਲੀ ਔਰਤ ਦਾ ਕਰੰਟ ਲਗਾ ਕੇ ਕਤਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
