ਅਹਿਮ ਖ਼ਬਰ : ਹੁਣ ਪੰਜਾਬ ਪੁਲਸ ਤੇ ਇੰਟੈਲੀਜੈਂਸ ਦੀ 'ਨਾਬਾਲਗਾਂ' 'ਤੇ ਟਿਕੀ ਨਜ਼ਰ, ਨਵੇਂ ਇਨਪੁੱਟਸ ਆਏ ਸਾਹਮਣੇ

Saturday, Nov 19, 2022 - 09:28 AM (IST)

ਅਹਿਮ ਖ਼ਬਰ : ਹੁਣ ਪੰਜਾਬ ਪੁਲਸ ਤੇ ਇੰਟੈਲੀਜੈਂਸ ਦੀ 'ਨਾਬਾਲਗਾਂ' 'ਤੇ ਟਿਕੀ ਨਜ਼ਰ, ਨਵੇਂ ਇਨਪੁੱਟਸ ਆਏ ਸਾਹਮਣੇ

ਜਲੰਧਰ (ਧਵਨ) : ਪੰਜਾਬ ’ਚ ਪੁਲਸ ਅਤੇ ਇੰਟੈਲੀਜੈਂਸ ਏਜੰਸੀਆਂ ਦੀ ਨਜ਼ਰ ਹੁਣ ਨਾਬਾਲਗਾਂ ’ਤੇ ਵੀ ਟਿਕੀ ਹੋਈ ਹੈ ਕਿਉਂਕਿ ਨਾਬਾਲਗ ਵੀ ਹੁਣ ਆਉਣ ਵਾਲੇ ਸਮੇਂ ’ਚ ਵੱਕਾਰੀ, ਵੀ. ਵੀ. ਆਈ. ਪੀਜ਼. ਲਈ ਖ਼ਤਰਾ ਬਣ ਸਕਦੇ ਹਨ। ਕੋਟਕਪੂਰਾ ’ਚ ਡੇਰਾ ਪ੍ਰੇਮੀ ਪਰਦੀਪ ਸਿੰਘ ਦਾ ਕਤਲ ਕਰਨ ਵਾਲੇ ਸੂਟਰਾਂ ’ਚ ਕੁੱਝ ਨਾਬਾਲਗ ਵੀ ਸ਼ਾਮਲ ਸਨ। ਇਸ ਦੇ ਮੱਦੇਨਜ਼ਰ ਪੰਜਾਬ ਪੁਲਸ ਅਤੇ ਇੰਟੈਲੀਜੈਂਸੀ ਏਜੰਸੀਆਂ ਨਾਬਾਲਗਾਂ ਨੂੰ ਲੈ ਕੇ ਸੁਚੇਤ ਹੋ ਗਈਆਂ ਹਨ ਕਿਉਂਕਿ ਗੈਂਗਸਟਰਾਂ ਅਤੇ ਪਾਕਿਸਤਾਨੀ ਏਜੰਸੀਆਂ ਅਤੇ ਅੱਤਵਾਦੀਆਂ ਵਲੋਂ ਨਾਬਾਲਗਾਂ ’ਚ ਘੁਸਪੈਠ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਲੁਧਿਆਣਾ 'ਚ ਤਸਕਰਾਂ ਦਾ ਪੁਲਸ ਨੂੰ ਖੁੱਲ੍ਹਾ ਚੈਲੰਜ, ਸਰਚ ਮੁਹਿੰਮ ਦੇ 24 ਘੰਟੇ ਮਗਰੋਂ ਨਸ਼ਾ ਵੇਚਣ ਦੀ ਵੀਡੀਓ ਵਾਇਰਲ

ਡੇਰਾ ਪ੍ਰੇਮੀ ਪਰਦੀਪ ਸਿੰਘ ਦੇ ਕਤਲ ਤੋਂ ਬਾਅਦ ਪੰਜਾਬ ਪੁਲਸ ਨੇ ਪੂਰੇ ਮਾਲਵਾ ਖੇਤਰ ’ਚ ਡੇਰੇ ਨਾਲ ਸਬੰਧਿਤ ਲੋਕਾਂ ਦੇ ਆਲੇ-ਦੁਆਲੇ ਸੁਰੱਖਿਆ ਘੇਰਾ ਮਜ਼ਬੂਤ ਕਰ ਦਿੱਤਾ ਹੈ। ਸੂਬਾ ਪੁਲਸ ਹੁਣ ਕਿਸੇ ਵੀ ਤਰ੍ਹਾਂ ਦਾ ਜ਼ੋਖ਼ਮ ਨਹੀਂ ਉਠਾਉਣਾ ਚਾਹੁੰਦੀ। ਇੰਟੈਲੀਜੈਂਸ ਅਤੇ ਹੋਰ ਅਹਿਮ ਇਨਪੁੱਟਸ ਪੰਜਾਬ ਪੁਲਸ ਨੂੰ ਭੇਜੇ ਗਏ ਹਨ, ਜਿਸ ’ਚ ਪੁਲਸ ਨੂੰ ਸੂਚਿਤ ਕੀਤਾ ਗਿਆ ਹੈ ਕਿ ਵੀ. ਵੀ. ਆਈ. ਪੀਜ਼. ਅਤੇ ਡੇਰਾ ਪ੍ਰੇਮੀਆਂ ਨੂੰ ਮਿਲਣ ਲਈ ਆਉਣ ਵਾਲੇ ਲੋਕਾਂ ’ਚ ਹੁਣ ਨਾਬਾਲਗਾਂ ’ਤੇ ਵੀ ਨਜ਼ਰ ਰੱਖੀ ਜਾਵੇ। ਪੁਲਸ ਵਲੋਂ ਜੇਲ੍ਹਾਂ ’ਚ ਬੰਦ ਗੈਂਗਸਟਰਾਂ ਸਮੇਤ ਜ਼ਮਾਨਤ ’ਤੇ ਰਿਹਾਅ ਹੋਏ ਜਾਂ ਪੁਲਸ ਦੀ ਗ੍ਰਿਫ਼ਤਾਰੀ ਤੋਂ ਬਚ ਰਹੇ ਅਪਰਾਧੀ ਲੋਕਾਂ ਦਾ ਰਿਕਾਰਡ ਇਕੱਠਾ ਕੀਤਾ ਜਾ ਰਿਹਾ ਹੈ। ਪੰਜਾਬ ਪੁਲਸ ਨੇ ਡੇਰਾ ਪ੍ਰੇਮੀ ਪਰਦੀਪ ਸਿੰਘ ਦੇ ਕਤਲ ’ਚ ਸ਼ਾਮਲ ਸਾਰੇ 6 ਸ਼ੂਟਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਇਹ ਵੀ ਪੜ੍ਹੋ : CM ਮਾਨ ਨੇ Live ਹੋ ਕੇ ਗੰਨਾ ਕਿਸਾਨਾਂ ਬਾਰੇ ਕਹੀ ਇਹ ਗੱਲ, ਜਾਣੋ ਪੰਜਾਬ ਕੈਬਨਿਟ ਦੇ ਬਾਕੀ ਵੱਡੇ ਫ਼ੈਸਲੇ

ਇਸ ਦੇ ਬਾਵਜੂਦ ਸੂਬਾ ਪੁਲਸ ਸੁਰੱਖਿਆ ਦੇ ਮਾਮਲੇ ’ਚ ਕੋਈ ਢਿੱਲ ਨਹੀਂ ਵਰਤ ਰਹੀ ਹੈ। ਪੰਜਾਬ ਪੁਲਸ ਨੇ ਗ੍ਰਿਫ਼ਤਾਰ ਕੀਤੇ ਗਏ ਸ਼ੂਟਰਾਂ ਤੋਂ ਪੁੱਛ-ਗਿੱਛ ਸ਼ੁਰੂ ਕਰ ਦਿੱਤੀ ਹੈ ਅਤੇ ਪੰਜਾਬ ਪੁਲਸ ਦਿੱਲੀ ਦੇ ਸਪੈਸ਼ਲ ਸੈੱਲ ਵੱਲੋਂ ਗ੍ਰਿਫ਼ਤਾਰ ਕੀਤੇ ਗਏ 3 ਸੂਟਰਾਂ ਤੋਂ ਵੀ ਪੁੱਛ-ਗਿੱਛ ਕਰੇਗੀ ਕਿਉਂਕਿ ਇਨ੍ਹਾਂ ’ਚੋਂ ਕੁੱਝ ਨਾਬਾਲਗ ਵੀ ਸ਼ਾਮਲ ਹਨ। ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਨਾਬਾਲਗਾਂ ਦਾ ਸਹਾਰਾ ਪੰਜਾਬ ਅਤੇ ਦੇਸ਼ ਵਿਰੋਧੀ ਅਨਸਰਾਂ ਵੱਲੋਂ ਇਸ ਲਈ ਲਿਆ ਜਾ ਰਿਹਾ ਹੈ ਕਿਉਂਕਿ ਇਕ ਤਾਂ ਇਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਬਾਲ ਸੁਧਾਰ ਘਰਾਂ ’ਚ ਰੱਖਿਆ ਜਾਂਦਾ ਹੈ। ਇਨ੍ਹਾਂ ਨੂੰ ਜੇਲ੍ਹ ਨਹੀਂ ਭੇਜਿਆ ਜਾਂਦਾ। 18 ਸਾਲ ਦੀ ਉਮਰ ਪੂਰੀ ਕਰਨ ਤੋਂ ਬਾਅਦ ਹੀ ਨਾਬਾਲਗ ਅਪਰਾਧੀਆਂ ’ਤੇ ਸੁਰੱਖਿਆ ਏਜੰਸੀਆਂ ਸਖ਼ਤੀ ਕਰ ਸਕਦੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News