ਦੇਖ ਕੇ ਦੰਗ ਰਹਿ ਜਾਓਗੇ ਪੰਜਾਬ ਪੁਲਸ ਦੇ ਇਸ ਜਵਾਨ ਦੀ ਬਾਡੀ (ਵੀਡੀਓ)
Thursday, May 03, 2018 - 07:33 PM (IST)
ਰੂਪਨਗਰ : ਲੋਹੇ ਜਿਹੀ ਹਿੰਮਤ ਤੇ ਲੋਹੇ ਜਿਹਾ ਜਜ਼ਬਾ ਰੱਖਣ ਵਾਲਾ ਇਹ ਨੌਜਵਾਨ ਕੋਈ ਫਿਲਮੀ ਅਦਾਕਾਰ ਜਾਂ ਗੀਤਾਂ 'ਚ ਮਾਡਲਿੰਗ ਕਰਨ ਵਾਲਾ ਮਾਡਲ ਨਹੀਂ ਸਗੋਂ ਪੰਜਾਬ ਪੁਲਸ ਦਾ ਉਹ ਅਧਿਕਾਰੀ ਹੈ ਜੋ ਸੂਬੇ ਦੀ ਪੁਲਸ ਦਾ ਤੇ ਪੰਜਾਬ ਦੇ ਨੌਜਵਾਨਾਂ ਲਈ ਰੋਲ ਮਾਡਲ ਬਣ ਚੁੱਕਾ ਹੈ। ਅਤੁਲ ਸੋਨੀ ਮੌਜੂਦਾ ਸਮੇਂ 'ਚ ਸੀ.ਆਈ.ਏ. ਸਟਾਫ ਰੂਪਨਗਰ 'ਚ ਤਾਇਨਾਤ ਹੈ, ਜੋ ਡਿਊਟੀ ਦੇ ਨਾਲ-ਨਾਲ ਹਰ ਰੋਜ਼ 4 ਘੰਟੇ ਆਪਣੀ ਸਰੀਰਕ ਫਿਟਨੈਸ ਲਈ ਕੱਢਦੇ ਹਨ ਜਦਕਿ ਛੁੱਟੀ ਵਾਲੇ ਦਿਨ ਅਤੁਲ 6 ਤੋਂ 7 ਘੰਟੇ ਕਸਰਤ ਕਰਦਾ ਹੈ।
ਦੱਸ ਦਈਏ ਕਿ ਅਤੁਲ ਸੋਨੀ ਇਕ ਇੰੰਟਰਨੈਸ਼ਨਲ ਖਿਡਾਰੀ ਰਹਿ ਚੁੱਕਾ ਹੈ ਜਿਸ ਨੇ ਕਾਮਨਵੈਲਥ ਖੇਡਾਂ ਵਿਚ ਸਿਲਵਰ ਮੈਡਲ ਵੀ ਪ੍ਰਾਪਤ ਕੀਤਾ ਹੈ। ਪੰਜਾਬ ਪੁਲਸ ਦੀਆਂ ਇਹ ਸ਼ਖਸੀਅਤਾਂ ਜਿਥੇ ਆਪਣੀ ਡਿਊਟੀ 'ਤੇ ਰਹਿ ਕੇ ਆਪਣਾ ਫਰਜ਼ ਨਿਭਾ ਰਹੀਆਂ ਹਨ, ਉਥੇ ਹੀ ਨੌਜਵਾਨਾਂ ਲਈ ਪ੍ਰੇਰਨਾਸਰੋਤ ਵੀ ਬਣ ਰਹੀਆਂ ਹਨ।