ਪੰਜਾਬ ਪੁਲਸ ਦੇ ਹੈੱਡ ਕਾਂਸਟੇਬਲ ਦੀ ਕੋਰੋਨਾ ਕਾਰਣ ਮੌਤ

Tuesday, Aug 25, 2020 - 06:15 PM (IST)

ਪੰਜਾਬ ਪੁਲਸ ਦੇ ਹੈੱਡ ਕਾਂਸਟੇਬਲ ਦੀ ਕੋਰੋਨਾ ਕਾਰਣ ਮੌਤ

ਲਹਿਰਾਗਾਗਾ (ਗਰਗ/ਜਿੰਦਲ ) : ਪੰਜਾਬ ਪੁਲਸ ਦੇ ਹੈੱਡ ਕਾਂਸਟੇਬਲ ਗੁਰਤੇਜ ਸਿੰਘ (40) ਪੁੱਤਰ ਮਲਕੀਤ ਸਿੰਘ ਵਾਸੀ ਬਖੋਰਾ ਖੁਰਦ ਦੀ ਕੋਰੋਨਾ ਕਾਰਣ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਹੈੱਡ ਕਾਂਸਟੇਬਲ ਗੁਰਤੇਜ ਸਿੰਘ ਅੱਜ ਕੱਲ੍ਹ ਜ਼ਿਲ੍ਹਾ ਕਪੂਰਥਲਾ 'ਚ ਡਿਊਟੀ 'ਤੇ ਤਾਇਨਾਤ ਸੀ। ਸਿਹਤ ਵਿਭਾਗ ਅਤੇ ਪੁਲਸ ਨੇ ਪਿੰਡ ਬਖੋਰਾ ਖੁਰਦ 'ਚ ਮ੍ਰਿਤਕ ਦੇ ਅੰਤਮ ਸੰਸਕਾਰ ਕਰਨ ਦੇ ਪੂਰਨ ਪ੍ਰਬੰਧ ਕਰ ਲਏ ਹਨ।

ਇਹ ਵੀ ਪੜ੍ਹੋ :  ਸੁਖਬੀਰ-ਹਰਸਿਮਰਤ ਸਣੇ ਪੁੱਤ ਤੇ ਧੀ ਦੀ ਕੋਰੋਨਾ ਰਿਪੋਰਟ ਆਈ ਸਾਹਮਣੇ

ਸਿਵਲ ਹਸਪਤਾਲ ਲਹਿਰਾਗਾਗਾ (ਸੰਗਰੂਰ) ਦੇ ਐੱਸ. ਐੱਮ. ਓ. ਡਾ. ਸੂਰਜ ਸ਼ਰਮਾ ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਮੁਲਾਜ਼ਮ ਲਹਿਰਾਗਾਗਾ ਦੇ ਵਾਰਡ 13 'ਚ ਕਿਰਾਏ 'ਤੇ ਰਹਿਣ ਲੱਗਾ ਸੀ ਅਤੇ ਡਿਊਟੀ ਦੌਰਾਨ ਕਪੂਰਥਲੇ 'ਚ ਹੀ ਬਿਮਾਰ ਹੋਣ ਮਗਰੋਂ ਉਹ ਇੱਥੇ ਪਹੁੰਚ ਕੇ ਸਿੱਧਾ ਪਟਿਆਲਾ ਦੇ ਇੱਕ ਨਿੱਜੀ ਹਸਪਤਾਲ 'ਚ ਦਾਖ਼ਲ ਹੋ ਗਿਆ। ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ 18 ਅਗਸਤ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ 'ਚ ਦਾਖਲ ਕਰਵਾ ਦਿੱਤਾ ਸੀ ਪਰ ਬੀਤੀ ਸ਼ਾਮ ਉਨ੍ਹਾਂ ਨੇ ਦਮ ਤੋੜ ਦਿੱਤਾ।

ਇਹ ਵੀ ਪੜ੍ਹੋ :  ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਦਾਦੂਵਾਲ, ਢੱਡਰੀਆਵਾਲੇ ਅਤੇ ਭਾਈ ਮੰਡ 'ਤੇ ਦਿੱਤਾ ਵੱਡਾ ਬਿਆਨ


author

Gurminder Singh

Content Editor

Related News