ਡਿਊਟੀ ’ਤੇ ਗਿਆ ਪੰਜਾਬ ਪੁਲਸ ਦਾ ਮੁਲਾਜ਼ਮ ਹੋਇਆ ਲਾਪਤਾ

Thursday, Jan 16, 2020 - 06:06 PM (IST)

ਡਿਊਟੀ ’ਤੇ ਗਿਆ ਪੰਜਾਬ ਪੁਲਸ ਦਾ ਮੁਲਾਜ਼ਮ ਹੋਇਆ ਲਾਪਤਾ

ਫਿਰੋਜ਼ਪੁਰ (ਮਲਹੋਤਰਾ) - ਡਿਊਟੀ ’ਤੇ ਗਏ ਪੰਜਾਬ ਪੁਲਸ ਦੇ ਮੁਲਾਜ਼ਮ ਦੀ ਭੇਤਭਰੇ ਹਾਲਾਤ ’ਚ ਲਾਪਤਾ ਹੋ ਜਾਣ ਦੀ ਸੂਚਨਾ ਮਿਲੀ ਹੈ। ਲਾਪਤਾ ਮੁਲਾਜ਼ਮ ਦੀ ਪਛਾਣ ਸੁਰਿੰਦਰ ਸਿੰਘ ਪੁੱਤਰ ਪਿਤਾ ਹੈੱਡ ਕਾਂਸਟੇਬਲ ਸੁਖਵੰਤ ਸਿੰਘ ਵਜੋਂ ਹੋਈ ਹੈ। ਲਾਪਤਾ ਮੁਲਾਜ਼ਮ ਦੇ ਪਿਤਾ ਸੁਖਵੰਤ ਸਿੰਘ ਨੇ ਐੱਸ.ਐੱਸ.ਪੀ. ਨੂੰ ਦਿੱਤੀ ਸੂਚਨਾ ਵਿਚ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਥਾਣਾ ਸਦਰ ਫਿਰੋਜ਼ਪੁਰ ’ਚ ਤਾਇਨਾਤ ਹੈ। ਰੋਜਾਨਾ ਦੀ ਤਰ੍ਹਾਂ ਮੰਗਲਵਾਰ ਸਵੇਰੇ 8 ਵਜੇ ਉਹ ਰੱਖੜੀ ਰੋਡ ਸਥਿਤ ਘਰ ਤੋਂ ਡਿਊਟੀ ਲਈ ਰਵਾਨਾ ਹੋਇਆ ਸੀ, ਜੋ ਵਾਪਸ ਨਹੀਂ ਆਇਆ। 

ਸੁਖਵੰਤ ਸਿੰਘ ਨੇ ਦੱਸਿਆ ਕਿ ਘਰੋਂ ਨਿਕਲਣ ਤੋਂ ਬਾਅਦ ਉਨ੍ਹਾਂ ਦਾ ਪੁੱਤਰ ਨਾ ਤਾਂ ਥਾਣੇ ਪੁੱਜਾ ਅਤੇ ਨਾ ਹੀ ਘਰ ਵਾਪਸ ਪਰਤਿਆ। ਉਨ੍ਹਾਂ ਆਪਣੇ ਸਾਰੇ ਰਿਸ਼ਤੇਦਾਰਾਂ ਅਤੇ ਸੁਰਿੰਦਰ ਸਿੰਘ ਦੇ ਦੋਸਤਾਂ ਤੋਂ ਪੁੱਛਗਿੱਛ ਕੀਤੀ ਪਰ ਉਨ੍ਹਾਂ ਦੇ ਪੁੱਤਰ ਦਾ ਕੋਈ ਪਤਾ ਨਹੀਂ ਲੱਗਾ।


author

rajwinder kaur

Content Editor

Related News