ਪੰਜਾਬ ਪੁਲਸ ਦੇ ਸਾਬਕਾ ਮੁਲਾਜ਼ਮ ''ਤੇ ਚਾਚੇ ਨੇ ਚਲਾਈਆਂ ਗੋਲੀਆਂ

Thursday, Sep 28, 2017 - 01:53 PM (IST)

ਪੰਜਾਬ ਪੁਲਸ ਦੇ ਸਾਬਕਾ ਮੁਲਾਜ਼ਮ ''ਤੇ ਚਾਚੇ ਨੇ ਚਲਾਈਆਂ ਗੋਲੀਆਂ

ਤਰਨਤਾਰਨ (ਰਮਨ) - ਥਾਣਾ ਹਰੀਕੇ ਪੱਤਨ ਦੀ ਪੁਲਸ ਨੇ ਜ਼ਮੀਨੀ ਵਿਵਾਦ ਦੇ ਚੱਲਦੇ ਪੰਜਾਬ ਪੁਲਸ ਦੇ ਸਾਬਕਾ ਮੁਲਾਜ਼ਮ 'ਤੇ ਗੋਲੀਆਂ ਚਲਾਉਣ ਦੇ ਦੋਸ਼ 'ਚ ਉਸ ਦੇ ਚਾਚੇ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਦੋਸ਼ੀ ਅਜੇ ਪੁਲਸ ਦੀ ਪਕੜ ਤੋਂ ਬਾਹਰ ਹੈ। 
ਪ੍ਰਾਪਤ ਜਾਣਕਾਰੀ ਅਨੁਸਾਰ ਸਾਬਕਾ ਪੁਲਸ ਮੁਲਾਜ਼ਮ ਰਸ਼ਪਾਲ ਸਿੰਘ ਦਾ ਆਪਣੇ ਚਾਚੇ ਅਮਰਜੀਤ ਸਿੰਘ ਨਾਲ ਜ਼ਮੀਨੀ ਵਿਵਾਦ ਚਲਦਾ ਆ ਰਿਹਾ ਹੈ। ਬੀਤੀ ਰਾਤ ਅਮਰਜੀਤ ਸਿੰਘ ਨੇ ਆਪਣੇ ਲੜਕੇ ਨਿਸ਼ਾਨ ਸਿੰਘ ਤੋਂ ਇਲਾਵਾ ਸਾਥੀ ਪਰਮਜੀਤ ਸਿੰਘ ਨਿਵਾਸੀ ਪਧਰੀ, ਜੰਟਾ ਸਿੰਘ, ਮਨਦੀਪ ਸਿੰਘ ਨਾਲ ਮਿਲ ਕੇ ਉਸ 'ਤੇ ਗੋਲੀਆਂ ਚਲਾਈਆਂ। ਰੌਲਾ ਪਾਉਣ ਕਾਰਨ ਸਾਰੇ ਦੋਸ਼ੀ ਫਰਾਰ ਹੋ ਗਏ। ਏ. ਐੱਸ. ਆਈ. ਦਿਲਬਾਗ ਸਿੰਘ ਨੇ ਦੱਸਿਆ ਕਿ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 
 


Related News