ਪੰਜਾਬ ‘ਚ ਨਵਾਂ ਬਦਲ ਦੇਣ ਦੀ ਤਿਆਰੀ ‘ਚ 'ਲੋਕ ਅਧਿਕਾਰ ਲਹਿਰ', ਜਾਣੋ ਕੀ ਹੋਵੇਗੀ ਰਣਨੀਤੀ (ਵੀਡੀਓ)

Tuesday, May 25, 2021 - 05:25 PM (IST)

ਪੰਜਾਬ ‘ਚ ਨਵਾਂ ਬਦਲ ਦੇਣ ਦੀ ਤਿਆਰੀ ‘ਚ 'ਲੋਕ ਅਧਿਕਾਰ ਲਹਿਰ', ਜਾਣੋ ਕੀ ਹੋਵੇਗੀ ਰਣਨੀਤੀ (ਵੀਡੀਓ)

ਜਲੰਧਰ (ਬਿਊਰੋ) - ਪੰਜਾਬ ਦੇ ਸਿਆਸੀ ਗਲਿਆਰਿਆਂ 'ਚ ਵਰਤਮਾਨ ਰਾਜਨੀਤਿਕ ਧਿਰਾਂ ਤੋਂ ਅਸੰਤੁਸ਼ਟ ਲੋਕਾਂ ਨੂੰ ਕਿਸੇ ਨਾ ਕਿਸੇ ਨਵੇਂ ਬਦਲ ਦੀ ਉਮੀਦ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਸਮੇਂ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੇ 2022 ਲਈ ਤਿਆਰੀਆਂ ਆਰੰਭੀਆਂ ਹੋਈਆਂ ਹਨ ਪਰ ਬਹੁਤ ਸਾਰੇ ਲੋਕ ਮੌਜੂਦਾ ਸੱਤਾਧਿਰ ਕਾਂਗਰਸ ਸਮੇਤ ਕਿਸੇ ਵੀ ਪਾਰਟੀ ਤੋਂ ਪੰਜਾਬ ਦੇ ਭਲੇ ਦੀ ਉਮੀਦ ਨਹੀਂ ਕਰਦੇ। ਅਜਿਹੇ ਵਿੱਚ ਸਿਆਸੀ ਆਗੂਆਂ ਦੇ ਨਾਲ ਨਾਲ ਲੋਕ ਵੀ ਚਾਹੁੰਦੇ ਹਨ ਕਿ ਕੋਈ ਨਵਾਂ ਸਿਆਸੀ ਬਦਲ ਹੋਵੇ ਜਿਸ 'ਤੇ ਭਰੋਸਾ ਕੀਤਾ ਜਾ ਸਕੇ। ਪੰਜਾਬ ਦੀ ਭਲਾਈ ਦੇ ਏਜੰਡੇ ਨੂੰ ਲੈ ਕੇ ਸਥਾਪਿਤ ਹੋਈ ਲੋਕ ਅਧਿਕਾਰ ਲਹਿਰ ਨੇ ਆਪਣਾ ਸਿਆਸੀ ਵਿੰਗ ਸਥਾਪਿਤ ਕਰਕੇ ਅਜਿਹਾ ਸੁਨੇਹਾ ਦਿੱਤਾ ਹੈ ਕਿ ਉਹ ਰਾਜਨੀਤੀ 'ਚ ਆਈਆਂ ਬੁਰਾਈਆਂ ਨੂੰ ਦੂਰ ਕਰਕੇ ਪੰਜਾਬ ਵਿੱਚ ਅਧਿਕਾਰਾਂ ਤੋਂ ਵੰਚਿਤ ਹੋਏ ਲੋਕਾਂ ਨੂੰ ਉਨ੍ਹਾਂ ਦੇ ਅਧਿਕਾਰ ਦਵਾਏਗੀ।' ਜਗਬਾਣੀ' ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਨਾਲ ਗੱਲਬਾਤ ਕਰਦਿਆਂ ਲੋਕ ਅਧਿਕਾਰ ਲਹਿਰ ਦੇ ਬੁਲਾਰੇ ਬਲਵਿੰਦਰ ਸਿੰਘ ਨੇ ਕਿਹਾ ਕਿ ਲੋਕ ਅਧਿਕਾਰ ਲਹਿਰ ਇਕ ਸਰਕਾਰੀ ਸੰਸਥਾ ਹੈ। ਇਸ ਸੰਸਥਾਂ ਦੇ ਸਦਕਾ ਪੰਜਾਬ ’ਚ ਨਵਾਂ ਬਦਲ ਲਿਆਉਣ ਦੀ ਜ਼ਰੂਰਤ ਹੈ, ਕਿਉਂਕਿ ਲੋਕਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਤੋਂ ਵੰਚਿਤ ਕਰ ਦਿੱਤਾ ਗਿਆ ਹੈ।

ਪੜ੍ਹੋ ਇਹ ਵੀ ਖਬਰ - ਇਸ਼ਕ ’ਚ ਅੰਨ੍ਹੀ ਮਾਂ ਨੇ ਪ੍ਰੇਮੀ ਨਾਲ ਮਿਲ ਮੌਤ ਦੇ ਘਾਟ ਉਤਾਰਿਆ ਜਵਾਨ ਪੁੱਤਰ, ਲਾਸ਼ ਸਾੜ ਕੇ ਡਰੇਨ ’ਚ ਸੁੱਟੀ

ਲੋਕ ਅਧਿਕਾਰ ਲਹਿਰ ਦੇ ਬਲਵਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਪੰਜਾਬ ’ਚ ਸਿਆਸੀ ਵਿੰਗ ਸਥਾਪਿਤ ਕਰਨ ਦੇ ਨਾਲ-ਨਾਲ ਚੰਗੀ ਸਿਆਸਤ ਬਣਾਉਣ ਦਾ ਫ਼ੈਸਲਾ ਕੀਤਾ। ਲੋਕ ਅਧਿਕਾਰ ਲਹਿਰ ਅਨੁਸਾਰ ਜਾਰੀ ਕੀਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਕ ਨੁਮਾਇੰਦੇ ਦੀ ਇਹ ਸ਼ਰਤ ਹੋਣੀ ਚਾਹੀਦੀ ਹੈ ਕਿ ਉਹ ਕਦੇ ਵੀ ਕਿਸੇ ਵੀ ਸਿਆਸੀ ਪਾਰਟੀ ਦਾ ਆਗੂ ਨਾ ਹੋਵੇ। ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹ ਕੇ ਦੂਰ ਦੀ ਗੱਲ, ਉਹ ਉਮੀਦਵਾਰ ਵੀ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਦੂਜੀ ਸ਼ਰਤ ਇਹ ਹੈ ਕਿ ਉਹ ਸ਼ਰਾਬ, ਰੇਤ-ਬੱਜਰੀ ਅਤੇ ਟਰਾਂਸਪੋਰਟ ਦਾ ਕਾਰੋਬਾਰੀ ਨਹੀਂ ਹੋਣਾ ਚਾਹੀਦਾ, ਕਿਉਂਕਿ ਅਜਿਹੇ ਸਾਰੇ ਵਿਅਕਤੀ ਮੋਟੀਆਂ ਰਕਮਾਂ ਲੈਣ ਦੇ ਬਾਵਜੂਦ ਵਿਧਾਨ ਸਭਾ ’ਚ ਬੈਠੇ ਹੋਏ ਹਨ। ਇਸੇ ਕਰਕੇ ਉਕਤ ਕਾਰੋਬਾਰ ਕਰਨ ਵਾਲੇ ਅਤੇ ਜੁੜੇ ਹੋਏ ਵਿਅਕਤੀ ਲੋਕ ਅਧਿਕਾਰ ਲਹਿਰ ਦਾ ਹਿੱਸਾ ਨਹੀਂ ਬਣ ਸਕਦੇ। 

ਪੜ੍ਹੋ ਇਹ ਵੀ ਖਬਰ - ਕੋਰੋਨਾ ਤੋਂ ਬਾਅਦ ਅੰਮ੍ਰਿਤਸਰ ’ਚ ਬਲੈਕ ਫੰਗਸ ਦਾ ਜਾਨਲੇਵਾ ਹਮਲਾ, 3 ਮਰੀਜ਼ਾਂ ਦੀ ਹੋਈ ਮੌਤ

ਆਮ ਆਦਮੀ ਪਾਰਟੀ ਦੇ ਬਾਰੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ‘ਆਪ’ ’ਚ ਬਹੁਤ ਸਾਰੇ ਘੁਲਾਟੀਏ ਹਨ, ਜਿਨ੍ਹਾਂ ’ਚ ਸਿਮਰਜੀਤ ਬੈਂਸ, ਸੁਖਪਾਲ ਸਿੰਘ ਖਹਿਰਾ, ਕਵਰ ਸੰਧੂ ਆਦਿ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਉਕਤ ਸਾਰੇ ਜਾਣੇ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦਾ ਮਰਾਸਪੂਣਾ ਕਰਦੇ ਰਹੇ। ਉਨ੍ਹਾਂ ਨੇ ਕਿਹਾ ਕਿ ਪਿਛਲੇ ਦਿਨੀਂ ਬਾਪੂ ਹਰਦੀਪ ਸਿੰਘ ਡਿੱਬਡਿਬਾ ਲੰਮੇ ਸਮੇਂ ਤੋਂ ਸਿੱਖ ਸਿਆਸਤ ਤੋਂ ਚੰਗੀ ਤਰ੍ਹਾਂ ਜਾਣੂ ਹਨ। ਹਰਦੀਪ ਸਿੰਘ, ਜਿਨ੍ਹਾਂ ਦੇ ਪੋਤੇ ਨਵਰੀਤ ਨੇ ਕਿਸਾਨ ਅੰਦੋਲਨ ’ਚ ਸ਼ਹਾਦਤ ਦਿੱਤੀ ਹੈ, ਉਹ ਪਿਛਲੇ ਕਈ ਚਿਰ ਤੋਂ ਲੋਕ ਅਧਿਕਾਰ ਲਹਿਰ ਨਾਲ ਚੱਲ ਰਹੇ ਹਨ। ਉਨ੍ਹਾਂ ਨੂੰ ਜਲੰਧਰ ਦਾ ਇੰਚਾਰਜ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਬਹੁਤ ਸਾਰੇ ਕੰਮ ਵੀ ਹਨ, ਜੋ ਪੂਰੇ ਕਰ ਦਿੱਤੇ ਗਏ ਹਨ, ਦੇ ਬਾਰੇ ਬਹੁਤ ਜਲਦ ਦੱਸ ਦਿੱਤਾ ਜਾਵੇਗਾ।

ਪੜ੍ਹੋ ਇਹ ਵੀ ਖਬਰ - 2 ਬੱਚਿਆਂ ਦੀ ਮਾਂ ਨਾਲ ਕਰਾਉਣਾ ਚਾਹੁੰਦਾ ਸੀ ਵਿਆਹ, ਇੰਝ ਕੀਤੀ ਆਪਣੀ ਜੀਵਨ ਲੀਲਾ ਖ਼ਤਮ

ਨੋਟ - ਇਸ ਖਬਰ ਦੇ ਸਬੰਧ ’ਚ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ...


author

rajwinder kaur

Content Editor

Related News