ਪੰਜਾਬ ਦਾ ਨੈਸ਼ਨਲ ਹਾਈਵੇਅ ਜਾਮ! ਟੋਲ ਪਲਾਜ਼ਾ ''ਤੇ ਲੱਗੀਆਂ ਲੰਮੀਆਂ ਲਾਈਨਾਂ
Saturday, Jan 31, 2026 - 06:14 PM (IST)
ਲੁਧਿਆਣਾ (ਅਨਿਲ): ਜਲੰਧਰ-ਲੁਧਿਆਣਾ ਨੈਸ਼ਨਲ ਹਾਈਵੇਅ 'ਤੇ ਲਾਡੋਵਾਲ ਟੋਲ ਪਲਾਜ਼ਾ 'ਤੇ ਇਸ ਵੇਲੇ ਭਾਰੀ ਟ੍ਰੈਫ਼ਿਕ ਜਾਮ ਹੋਣ ਕਾਰਨ ਵਾਹਨਾਂ ਦੀਆਂ ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਹਨ। ਇਸ ਕਾਰਨ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨੈਸ਼ਨਲ ਹਾਈਵੇਅ 'ਤੇ ਫਿਰੋਜ਼ਪੁਰ ਬਾਈਪਾਸ ਤੋਂ ਆਉਣ ਵਾਲੀ ਰੋਡ 'ਤੇ ਵਾਹਨਾਂ ਦੀਆਂ ਲੰਮੀਆਂ ਲਾਈਨਾਂ ਲੱਗਣ ਕਾਰਨ ਕਈ ਘੰਟੇ ਤਕ ਲੋਕਾਂ ਨੂੰ ਆਪਣੇ ਵਾਹਨਾਂ ਨੂੰ ਜਲੰਧਰ ਵੱਲ ਲਿਜਾਉਣ ਲਈ ਰੇਂਗ-ਰੇਂਗ ਕੇ ਅੱਗੇ ਜਾਣ ਲਈ ਮਜਬੂਰ ਹੋਣਾ ਪੈ ਰਿਹਾ ਸੀ।

ਲੋਕਾਂ ਦੀ ਬਦਕਿਸਮਤੀ ਕਿ ਇਸ ਟ੍ਰੈਫ਼ਿਕ ਜਾਮ ਨੂੰ ਖੁੱਲ੍ਹਵਾਉਣ ਵੱਲ ਕਿਸਸੇ ਵੀ ਵਿਭਾਗ ਵੱਲੋਂ ਕੋਈ ਕਾਰਵਾਈ ਕਰਨੀ ਵੀ ਜ਼ਰੂਰੀ ਨਹੀਂ ਸਮਝੀ ਗਈ, ਇਸ ਕਾਰਨ ਟੋਲ ਪਲਾਜ਼ਾ ਤੋਂ ਲੈ ਕੇ ਲਾਡੋਵਾਲ ਚੌਕ ਤਕ ਵਾਹਨਾਂ ਦਾ ਭਾਰੀ ਜਾਮ ਲੱਗਿਆ ਰਿਹਾ।
