ਪੰਜਾਬ : ਸਾਬਕਾ ਸਰਪੰਚ ਦੇ ਕਤਲ ਦਾ ਖੁੱਲ੍ਹਿਆ ਰਾਜ਼! ਨਾਜਾਇਜ਼ ਸਬੰਧਾਂ ਦੇ ਸ਼ੱਕ 'ਚ ਕੁਹਾੜੀ ਨਾਲ ਵੱਢਿਆ

Monday, Oct 05, 2026 - 05:16 PM (IST)

ਪੰਜਾਬ : ਸਾਬਕਾ ਸਰਪੰਚ ਦੇ ਕਤਲ ਦਾ ਖੁੱਲ੍ਹਿਆ ਰਾਜ਼! ਨਾਜਾਇਜ਼ ਸਬੰਧਾਂ ਦੇ ਸ਼ੱਕ 'ਚ ਕੁਹਾੜੀ ਨਾਲ ਵੱਢਿਆ

ਬਠਿੰਡਾ (ਵਿਜੈ ਵਰਮਾ) : ਇੱਥੋਂ ਦੇ ਪਿੰਡ ਜੱਸੀ ਪੌ ਵਾਲੀ ਚੌਂਕ 'ਚ ਐਤਵਾਰ ਸ਼ਾਮ ਸ਼ਰਾਬ ਦੇ ਠੇਕੇ ਸਾਹਮਣੇ ਸਾਬਕਾ ਸਰਪੰਚ ਜਗਤਾਰ ਸਿੰਘ ਦੇ ਬੇਰਹਿਮੀ ਨਾਲ ਕੀਤੇ ਕਤਲ ਦੇ ਮਾਮਲੇ 'ਚ ਪੁਲਸ ਦੀ ਮੁੱਢਲੀ ਜਾਂਚ ਦੌਰਾਨ ਸਨਸਨੀਖੇਜ਼ ਖੁਲਾਸਾ ਹੋਇਆ ਹੈ। ਪੁਲਸ ਸੂਤਰਾਂ ਮੁਤਾਬਕ ਕਤਲ ਪਿੱਛੇ ਨਾਜਾਇਜ਼ ਸਬੰਧਾਂ ਦੇ ਸ਼ੱਕ ਤੋਂ ਪੈਦਾ ਹੋਈ ਰੰਜਿਸ਼ ਨੂੰ ਅਹਿਮ ਕਾਰਨ ਮੰਨਿਆ ਜਾ ਰਿਹਾ ਹੈ। ਮੁੱਢਲੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਜਗਤਾਰ ਸਿੰਘ ਦੇ ਪਿੰਡ ਦੇ ਹੀ ਰਹਿਣ ਵਾਲੇ ਗੁਰਾਦਿੱਤਾ ਸਿੰਘ ਦੀ ਪਤਨੀ ਨਾਲ ਕਥਿਤ ਸਬੰਧ ਸਨ। ਗੁਰਾਦਿੱਤਾ ਸਿੰਘ ਨੂੰ ਇਸ ਗੱਲ ਦਾ ਸ਼ੱਕ ਸੀ ਅਤੇ ਇਸੇ ਕਾਰਨ ਉਹ ਕਥਿਤ ਤੌਰ ’ਤੇ ਜਗਤਾਰ ਸਿੰਘ ਨਾਲ ਰੰਜਿਸ਼ ਰੱਖਦਾ ਸੀ।

ਇਹ ਵੀ ਪੜ੍ਹੋ : ਪੰਜਾਬ ਦੇ ਮੁਲਾਜ਼ਮਾਂ ਦੇ DA ਮਾਮਲੇ ਨੂੰ ਲੈ ਕੇ ਨਵੀਂ ਅਪਡੇਟ, ਪੜ੍ਹੋ ਹਾਈਕੋਰਟ 'ਚ ਕੀ ਹੋਇਆ
 ਐਤਵਾਰ ਸ਼ਾਮ ਜਿਵੇਂ ਹੀ ਜਗਤਾਰ ਸਿੰਘ ਜੱਸੀ ਪੌ ਵਾਲੀ ਚੌਂਕ ਸਥਿਤ ਸ਼ਰਾਬ ਦੇ ਠੇਕੇ ’ਤੇ ਪਹੁੰਚਿਆ ਤਾਂ ਮੁਲਜ਼ਮ ਨੂੰ ਇਸ ਦੀ ਜਾਣਕਾਰੀ ਮਿਲ ਗਈ। ਪੁਲਸ ਸੂਤਰਾਂ ਅਨੁਸਾਰ ਗੁਰਾਦਿੱਤਾ ਸਿੰਘ ਕਥਿਤ ਤੌਰ ’ਤੇ ਕੁਹਾੜੀ ਲੈ ਕੇ ਉਸ ਦੇ ਪਿੱਛੇ ਠੇਕੇ ਤੱਕ ਪਹੁੰਚਿਆ। ਜਦੋਂ ਜਗਤਾਰ ਸਿੰਘ ਸ਼ਰਾਬ ਖ਼ਰੀਦਣ ਵਿੱਚ ਰੁੱਝਿਆ ਹੋਇਆ ਸੀ ਤਾਂ ਮੁਲਜ਼ਮ ਨੇ ਪਿੱਛੋਂ ਉਸ ’ਤੇ ਹਮਲਾ ਕਰ ਦਿੱਤਾ।

ਇਹ ਵੀ ਪੜ੍ਹੋ : ਪੰਜਾਬ ਦੀ ਸਿਆਸਤ 'ਚ 'ਗੁੱਡਾ-ਗੁੱਡੀ' ਵਾਲੀ ਪੋਸਟ ਨੇ ਮਚਾਈ ਹਲਚਲ! ਛਿੜੀ ਨਵੀਂ ਚਰਚਾ
ਦੋਸ਼ ਹੈ ਕਿ ਕੁਹਾੜੀ ਨਾਲ ਧੌਣ ’ਤੇ ਲਗਾਤਾਰ ਦੋ ਜ਼ੋਰਦਾਰ ਵਾਰ ਕੀਤੇ ਗਏ। ਹਮਲਾ ਇੰਨਾ ਭਿਆਨਕ ਸੀ ਕਿ ਜਗਤਾਰ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਵਾਰਦਾਤ ਤੋਂ ਬਾਅਦ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਪੁਲਸ ਹੁਣ ਕਤਲ ਪਿੱਛੇ ਰਹੇ ਰਿਸ਼ਤਿਆਂ, ਪੁਰਾਣੀ ਰੰਜਿਸ਼ ਅਤੇ ਵਾਰਦਾਤ ਤੋਂ ਪਹਿਲਾਂ ਮੁਲਜ਼ਮ ਦੀਆਂ ਗਤੀਵਿਧੀਆਂ ਦੀਆਂ ਕੜੀਆਂ ਜੋੜ ਰਹੀ ਹੈ। ਹਾਲਾਂਕਿ ਨਾਜਾਇਜ਼ ਸਬੰਧਾਂ ਵਾਲਾ ਐਂਗਲ ਇਸ ਸਮੇਂ ਪੁਲਸ ਦੀ ਮੁੱਢਲੀ ਜਾਂਚ ਦਾ ਹਿੱਸਾ ਹੈ ਅਤੇ ਇਸ ਦੀ ਅਧਿਕਾਰਤ ਪੁਸ਼ਟੀ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਸਪੱਸ਼ਟ ਹੋਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170


author

Babita

Content Editor

Related News