ਸਾਂਸਦ ਡਿੰਪਾ, ਔਜਲਾ ਤੇ ਰਵਨੀਤ ਬਿੱਟੂ ਨੇ ਪਰਿਵਾਰਾਂ ਸਮੇਤ ਜੰਤਰ ਮੰਤਰ ’ਤੇ ਮਨਾਇਆ ਨਵਾਂ ਸਾਲ

Saturday, Jan 02, 2021 - 09:07 PM (IST)

ਸਾਂਸਦ ਡਿੰਪਾ, ਔਜਲਾ ਤੇ ਰਵਨੀਤ ਬਿੱਟੂ ਨੇ ਪਰਿਵਾਰਾਂ ਸਮੇਤ ਜੰਤਰ ਮੰਤਰ ’ਤੇ ਮਨਾਇਆ ਨਵਾਂ ਸਾਲ

ਬਾਬਾ ਬਕਾਲਾ ਸਾਹਿਬ, (ਰਾਕੇਸ਼)- ਕਿਸਾਨਾਂ ਦੇ ਜਾਰੀ ਅੰਦੋਲਨ ਦੀ ਹਮਾਇਤ ਵਿਚ ਡਟੇ ਪੰਜਾਬ ਦੇ ਤਿੰਨ ਸਾਂਸਦ ਮੈਂਬਰਾ ਵੱਲੋਂ ਆਪਣੇ ਪਰਿਵਾਰਾਂ ਸਮੇਤ ਕਿਸਾਨ ਭਰਾਵਾਂ ਦੇ ਹੱਕ ਵਿਚ ਜੰਤਰ ਮੰਤਰ ਰੋਡ ’ਤੇ ਨਵੇਂ ਸਾਲ ਦੇ ਜਸ਼ਨ ਮਨਾਏ ਗਏ। ਹਾਜ਼ਰ ਸਾਂਸਦ ਮੈਂਬਰਾ ਵਿਚ ਜਸਬੀਰ ਸਿੰਘ ਡਿੰਪਾ, ਗੁਰਜੀਤ ਸਿੰਘ ਔਜਲਾ ਤੇ ਰਵਨੀਤ ਸਿੰਘ ਬਿੱਟੂ ਆਦਿ ਦੇ ਨਾਂਅ ਵਰਨਣਯੋਗ ਹਨ। ਉਨ੍ਹਾਂ ਦੇ ਨਾਲ ਵਿਧਾਇਕ ਕੁਲਬੀਰ ਸਿੰਘ ਜੀਰਾ, ਪੰਜਾਬ ਜੰਗਲਾਤ ਵਿਭਾਗ ਦੇ ਉਪ ਚੇਅਰਮੈਨ ਵਰਿੰਦਰ ਸਿੰਘ ਵਿੱਕੀ ਭਿੰਡਰ ਵੀ ਸ਼ਾਮਿਲ ਸਨ। ਇਸੇ ਦੌਰਾਨ ਹੀ ਉਨ੍ਹਾਂ ਨੂੰ ਪੰਜਾਬ ਦੇ ਸਾਬਕਾ ਪ੍ਰਦੇਸ਼ ਕਾਂਗਰਸ ਪ੍ਰਧਾਨ ਹੰਸਪਾਲ ਸਿੰਘ ਵੀ ਸ਼ਿਰਕਤ ਕਰਨ ਪੁੱਜੇ ਅਤੇ ਡਿੰਪਾ ਸਮੇਤ ਬਾਕੀ ਸਾਂਸਦ ਮੈਂਬਰਾ ਵੱਲੋਂ ਕਿਸਾਨ ਸੰਘਰਸ਼ ਦੀ ਕੀਤੀ ਜਾ ਰਹੀ ਹਮਾਇਤ ਦੀ ਪੁਰਜ਼ੋਰ ਸ਼ਬਦਾਂ ਵਿਚ ਸ਼ਲਾਘਾ ਕਰਦਿਆਂ ਕਿਹਾ ਕਿ ਪੰਜਾਬ ਦੀ ਕਿਸਾਨੀ ਜਿਸ ਨੂੰ ਕਿ ਅੰਨਦਾਤਾ ਕਿਹਾ ਜਾਂਦਾ ਹੈ, ਦੀਆਂ ਹੱਕੀ ਤੇ ਜਾਇਜ ਮੰਗਾਂ ਜਿੰਨ੍ਹਾਂ ’ਚ ਪ੍ਰਮੁੱਖ ਤੌਰ ’ਤੇ ਕਿਸਾਨ ਵਿਰੋਧੀ ਤਿੰਨ ਬਿੱਲਾਂ ਨੂੰ ਵਾਪਿਸ ਲੈਣਾ ਆਦਿ ਸ਼ਾਮਿਲ ਹੈ, ਨੂੰ ਤਰੁੰਤ ਵਾਪਿਸ ਲੈਣ ਦੀ ਕੇਂਦਰ ਸਰਕਾਰ ਨੂੰ ਪੁਰਜ਼ੋਰ ਅਪੀਲ ਕੀਤੀ। ਇਸੇ ਦੌਰਾਨ ਡਿੰਪਾ ਨੇ ਕਿਹਾ ਕਿ ਉਹ ਆਪ ਖੁਦ ਇਕ ਕਿਸਾਨ ਹਨ ਅਤੇ ਕਿਸਾਨਾਂ ਲਈ ਮਸਲਾ ਹੱਲ ਨਾ ਹੋਣ ਤੱਕ ਇਥੇ ਹੀ ਡਟੇ ਰਹਿਣ ਦਾ ਵਚਨ ਦਿਤਾ।


author

Bharat Thapa

Content Editor

Related News