ਚੋਣਾਂ ਕਾਰਨ ਮੰਤਰੀਆਂ ਦਾ ਫੇਰਬਦਲ ਫਿਲਹਾਲ ਟਲਿਆ

Friday, Nov 16, 2018 - 12:20 PM (IST)

ਚੋਣਾਂ ਕਾਰਨ ਮੰਤਰੀਆਂ ਦਾ ਫੇਰਬਦਲ ਫਿਲਹਾਲ ਟਲਿਆ

ਚੰਡੀਗੜ੍ਹ : ਤਿੰਨ ਸੂਬਿਆਂ 'ਚ ਵਿਧਾਨ ਸਭਾ ਅਤੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਕਾਰਨ ਪੰਜਾਬ ਦੇ 5 ਮੰਤਰੀਆਂ ਨੂੰ ਫਿਲਹਾਲ ਰਾਹਤ ਮਿਲ ਗਈ ਹੈ ਕਿਉਂਕਿ ਹੁਣ ਰਾਜਸਥਾਨ ਚੋਣਾਂ ਤੋਂ ਬਾਅਦ ਬੋਰਡਾਂ ਅਤੇ ਕਾਰਪੋਰੇਸ਼ਨਾਂ 'ਚ ਚੇਅਰਮੈਨਾਂ ਦੀ ਚੋਣ ਕੀਤੀ ਜਾਵੇਗੀ। ਕਾਂਗਰਸ ਇਸ ਸਮੇਂ ਪੂਰੇ ਚੁਣਾਵੀ ਮੋੜ 'ਚ ਹੈ, ਇਸ ਲਈ ਉਹ ਪੰਜਾਬ 'ਚ ਕੋਈ ਨਵਾਂ ਫਰੰਟ ਨਹੀਂ ਖੋਲ੍ਹਣਾ ਚਾਹੁੰਦੀ। ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਨਾਲ ਬੀਤੇ ਦਿਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੁਲਾਕਾਤ ਹੋਈ, ਜਿਸ ਦੌਰਾਨ ਰਾਹੁਲ ਗਾਂਧੀ ਨੇ ਮੁੱਖ ਮੰਤਰੀ ਨੂੰ ਨਿਯਮਾਂ ਮੁਤਾਬਕ ਬੋਰਡ-ਕਾਰਪੋਰੇਸ਼ਨ 'ਚ ਚੇਅਰਮੈਨ ਲਾਉਣ ਨੂੰ ਲੈ ਕੇ ਹਰੀ ਝੰਡੀ ਦੇ ਦਿੱਤੀ ਹੈ ਪਰ ਰਾਜਸਥਾਨ ਚੋਣਾਂ ਤੋਂ ਬਾਅਦ ਹੀ ਚੇਅਰਮੈਨ ਲਾਏ ਜਾ ਸਕਣਗੇ।
 


author

Babita

Content Editor

Related News