ਪੰਜਾਬ: ਪਹਿਲਾਂ ਮੈਡੀਕਲ ਸਟੋਰ ''ਤੇ ਚਲਾਈਆਂ ਗੋਲੀਆਂ, ਫਿਰ ਘਰ ''ਤੇ ਕੀਤੇ ਅੰਨ੍ਹੇਵਾਹ ਫਾਇਰ

Monday, Aug 24, 2026 - 07:20 PM (IST)

ਪੰਜਾਬ: ਪਹਿਲਾਂ ਮੈਡੀਕਲ ਸਟੋਰ ''ਤੇ ਚਲਾਈਆਂ ਗੋਲੀਆਂ, ਫਿਰ ਘਰ ''ਤੇ ਕੀਤੇ ਅੰਨ੍ਹੇਵਾਹ ਫਾਇਰ

ਬਟਾਲਾ (ਗੁਰਪ੍ਰੀਤ)- ਬਟਾਲਾ 'ਚ ਬੀਤੀ ਰਾਤ ਮੈਡੀਕਲ ਸਟੋਰ ਮਾਲਕ ਦੇ ਘਰ 'ਤੇ ਗੋਲੀ ਚਲਾਈ ਗਈ। ਗਨੀਮਤ ਰਹੀ ਕਿ ਇਸ ਘਟਨਾ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਸ ਤੋਂ ਪਹਿਲਾਂ ਬੀਤੀ ਦੁਪਹਿਰ ਗੈਂਗਸਟਰ ਦੇ ਗੁਰਗੇ ਵੱਲੋਂ ਇਸੇ ਮੈਡੀਕਲ ਸਟੋਰ ਮਾਲਕ ਸੰਦੀਪ ਕੁਮਾਰ ਨੂੰ ਦੁਕਾਨ 'ਤੇ ਆ ਕੇ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਪੁਲਸ ਵੱਲੋਂ ਦਿੱਤੇ ਗਏ ਸੁਰੱਖਿਆ ਕਰਮੀ ਦੀ ਮੁਸਤੈਦੀ ਕਾਰਨ ਫਾਇਰ ਮਿਸ ਹੋ ਗਿਆ ਸੀ।

ਇਹ ਵੀ ਪੜ੍ਹੋ-ਅੰਮ੍ਰਿਤਸਰ ਤੋਂ ਵੱਡੀ ਖਬਰ: ਤਿੰਨ ਵੱਡੇ ਨੈੱਟਵਰਕਾਂ ਦਾ ਪਰਦਾਫਾਸ਼, 9 ਪਿਸਤੌਲਾਂ ਤੇ ਨਸ਼ੇ ਦੀ ਖੇਪ ਸਣੇ 5 ਗ੍ਰਿਫਤਾਰ

ਇਸ ਤੋਂ ਬਾਅਦ ਉਨ੍ਹਾਂ ਨੇ ਸ਼ਾਮ ਵੇਲੇ ਸੰਦੀਪ ਕੁਮਾਰ ਦੇ  ਘਰ ਦੀ ਰੇਕੀ ਕੀਤੀ ਅਤੇ ਦੇਰ ਰਾਤ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਘਰ ਦੇ ਬਾਹਰ ਫਾਇਰਿੰਗ ਕਰਕੇ ਫਰਾਰ ਹੋ ਗਏ। ਪੀੜਤ ਸੰਦੀਪ ਸ਼ਰਮਾ ਨੇ ਦੱਸਿਆ ਕਿ ਪਿਛਲੇ 8 ਮਹੀਨਿਆਂ ਤੋਂ ਉਹ ਆਪਣੇ ਕਾਰੋਬਾਰ 'ਤੇ ਨਹੀਂ ਜਾ ਸਕੇ ਅਤੇ ਬੱਚੇ ਵੀ ਸਕੂਲ ਨਹੀਂ ਜਾ ਰਹੇ। ਉਨ੍ਹਾਂ ਕਿਹਾ ਕਿ ਘਰ 'ਚ ਦਹਿਸ਼ਤ ਦਾ ਮਾਹੌਲ ਹੈ। ਵਿਦੇਸ਼ੀ ਨੰਬਰ ਤੋਂ ਫੋਨ 'ਤੇ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਅਤੇ 50 ਲੱਖ ਰੁਪਏ ਦੀ ਫਿਰੌਤੀ ਮੰਗੀ ਜਾ ਰਹੀ ਹੈ।ਦੂਜੇ ਪਾਸੇ ਪੁਲਸ ਜ਼ਿਲਾ ਬਟਾਲਾ ਦੇ ਡੀਐਸਪੀ ਤੇਜਿੰਦਰਪਾਲ ਸਿੰਘ ਨੇ ਦੱਸਿਆ ਕਿ ਰਾਤ ਨੂੰ ਵਾਰਦਾਤ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਸ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ ਅਤੇ ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ।

ਇਹ ਵੀ ਪੜ੍ਹੋ-ਲੈਬ 'ਚ ਲਾਸ਼ਾਂ ਸੰਭਾਲਣ ਵਾਲਾ ਕੈਮੀਕਲ ਹੁਣ ਤੁਹਾਡੀ ਥਾਲੀ 'ਚ ! ਸਾਹਮਣੇ ਆਈ ਚਿੰਤਾਜਨਕ ਰਿਪੋਰਟ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Shivani Bassan

Content Editor

Related News