ਕੇਂਦਰ ਨੇ ਪੰਜਾਬ ਦਾ 3200 ਕਰੋੜ ਰੁਪਿਆ ਰੋਕਿਆ, ਪੰਜਾਬ ਮੰਡੀ ਬੋਰਡ ਨਹੀਂ ਮੋੜ ਸਕਿਆ ਬੈਂਕਾਂ ਦੀ ਕਿਸ਼ਤ
Thursday, Mar 02, 2023 - 12:48 PM (IST)
ਚੰਡੀਗੜ੍ਹ : ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਪੇਂਡੂ ਦਿਹਾਤੀ ਫੰਡ (ਆਰ. ਡੀ. ਐੱਫ.) ਦਾ ਪੈਸਾ ਰੋਕੇ ਜਾਣ ਮਗਰੋਂ ਪੰਜਾਬ ਮੰਡੀ ਬੋਰਡ 4 ਬੈਂਕਾਂ ਦੀ ਕਰਜ਼ੇ ਦੀ ਕਿਸ਼ਤ ਨਹੀਂ ਮੋੜ ਸਕਿਆ ਹੈ ਅਤੇ ਦਸੰਬਰ ਮਹੀਨੇ 'ਚ ਕਿਸ਼ਤ ਨਾ ਭਰਨ ਕਾਰਨ ਮੰਡੀ ਬੋਰਡ ਡਿਫ਼ਾਲਟਰ ਹੋ ਗਿਆ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਮੰਡੀ ਬੋਰਡ ਨੇ ਹੁਣ ਪੰਜਾਬ ਸਰਕਾਰ ਦਾ ਬੂਹਾ ਖੜਕਾਇਆ ਹੈ ਅਤੇ ਵਿੱਤ ਵਿਭਾਗ ਤੋਂ ਕਰਜ਼ੇ ਦੀ ਕਿਸ਼ਤ ਤਾਰਨ ਵਾਸਤੇ ਰਾਸ਼ੀ ਦੀ ਮੰਗ ਕੀਤੀ ਹੈ। ਮੰਡੀ ਬੋਰਡ ਨੇ ਇਹ ਕਰਜ਼ਾ ਦਿਹਾਤੀ ਵਿਕਾਸ ਫੰਡਾਂ ਦੀ ਆਮਦਨ 'ਤੇ ਚੁੱਕਿਆ ਸੀ। ਇਹ ਕਰਜ਼ਾ ਪਿਛਲੀ ਕਾਂਗਰਸ ਸਰਕਾਰ ਦੀ ਫ਼ਸਲ ਕਰਜ਼ਾ ਮੁਆਫ਼ੀ ਯੋਜਨਾ ਨੂੰ ਫੰਡ ਦੇਣ ਲਈ ਲਿਆ ਗਿਆ ਸੀ।
ਇਹ ਵੀ ਪੜ੍ਹੋ : ਪੰਜਾਬ 'ਚ ਹੁਣ ਸ਼ੱਕੀ ਤੇ ਖ਼ਰਾਬ ਪਿਛੋਕੜ ਵਾਲਿਆਂ ਦੀ ਖ਼ੈਰ ਨਹੀਂ, DGP ਨੇ ਜਾਰੀ ਕਰ ਦਿੱਤੇ ਹੁਕਮ
ਸੂਬਾ ਸਰਕਾਰ ਨੇ ਬੈਂਕਾਂ ਨੂੰ ਕੁੱਲ 5,500 ਕਰੋੜ ਰੁਪਏ ਵਾਪਸ ਕਰਨੇ ਹਨ। ਇਸ ਕਰਜ਼ੇ ਦੀਆਂ ਸਿਰਫ ਤਿੰਨ ਕਿਸ਼ਤਾਂ ਦੀ ਤਾਰਨੀਆਂ ਬਾਕੀ ਹਨ, ਜਿਸ ਲਈ 1615 ਕਰੋੜ ਰੁਪਏ ਦੀ ਲੋੜ ਹੈ। ਮੰਡੀ ਬੋਰਡ ਦਸੰਬਰ ਮਹੀਨੇ ਦੇ 545 ਕਰੋੜ ਦੀ ਕਿਸ਼ਤ ਇਨ੍ਹਾਂ ਚਾਰ ਬੈਂਕਾਂ ਨੂੰ ਨਹੀਂ ਤਾਰ ਸਕਿਆ ਹੈ, ਜਿਸ ਕਰਕੇ ਮੰਡੀ ਬੋਰਡ ਡਿਫ਼ਾਲਟਰ ਹੋ ਗਿਆ ਹੈ।
ਇਹ ਵੀ ਪੜ੍ਹੋ : ਚੰਗੀ ਖ਼ਬਰ : ਸਮਾਰਟ ਸਿਟੀ ਮਿਸ਼ਨ ਤਹਿਤ ਪੰਜਾਬ 'ਚ ਪਹਿਲੇ ਨੰਬਰ 'ਤੇ ਪੁੱਜਿਆ ਇਹ ਜ਼ਿਲ੍ਹਾ
ਇਸ ਸਬੰਧੀ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਜਾਣ-ਬੁੱਝ ਕੇ ਪੰਜਾਬ ਦੇ ਵਿਕਾਸ ਨੂੰ ਰੋਕਣ ਦੇ ਰਾਹ ਪਈ ਹੋਈ ਹੈ ਅਤੇ ਇਸੇ ਕੜੀ 'ਚ ਕੇਂਦਰ ਨੇ ਪੰਜਾਬ ਦੇ 3200 ਕਰੋੜ ਰੁਪਏ ਅਜੇ ਤੱਕ ਜਾਰੀ ਨਹੀਂ ਕੀਤੇ ਹਨ। ਉਨ੍ਹਾਂ ਕਿਹਾ ਕਿ ਲਿੰਕ ਸੜਕਾਂ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ। ਧਾਲੀਵਾਲ ਨੇ ਦੱਸਿਆ ਕਿ ਉਨ੍ਹਾਂ ਨੇ ਕੇਂਦਰੀ ਖ਼ੁਰਾਕ ਮੰਤਰੀ ਤੋਂ ਮੁਲਾਕਾਤ ਲਈ ਸਮਾਂ ਮੰਗਿਆ ਹੈ ਤਾਂ ਜੋ ਕੇਂਦਰ ਫੰਡ ਰਿਲੀਜ਼ ਕਰਵਾਏ ਜਾ ਸਕਣ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ