ਪੰਜਾਬ ਦੀਆਂ ਜੇਲ੍ਹਾਂ 'ਚ ਬੰਦ ਕੈਦੀਆਂ ਲਈ ਚੰਗੀ ਖ਼ਬਰ, ਪਰਿਵਾਰ ਨਾਲ ਮੁਲਾਕਾਤ ਲਈ ਜਾਰੀ ਹੋਵੇਗਾ ਨਵਾਂ ਨਿਯਮ
Tuesday, Sep 06, 2022 - 10:52 AM (IST)
ਲੁਧਿਆਣਾ (ਸਿਆਲ) : ਪੰਜਾਬ ਦੀਆਂ ਜੇਲ੍ਹਾਂ ’ਚ ਹੁਣ ਕੈਦੀਆਂ ਦੀ ਮੁਲਾਕਾਤ ਪਰਿਵਾਰਾਂ ਨਾਲ ਸਿੱਧੇ ਤੌਰ ’ਤੇ ਹੋਵੇਗੀ, ਮਤਲਬ ਇਸ ਦਰਮਿਆਨ ਕੋਈ ਜਾਲੀ ਨਹੀਂ ਲੱਗੀ ਹੋਵੇਗੀ। ਪੰਜਾਬ ਦੀਆਂ ਜੇਲ੍ਹਾਂ ’ਚ ਇਹ ਨਵਾਂ ਤਜ਼ਰਬਾ ਪਹਿਲੀ ਵਾਰ ਹੋਣ ਜਾ ਰਿਹਾ ਹੈ, ਜਿਸ ਨੂੰ ਜੇਲ੍ਹ ਪ੍ਰਸ਼ਾਸਨ ਇਕ ਵੱਡੇ ਮਾਸਟਰ ਪਲਾਨ ਵਜੋਂ ਦੇਖ ਰਿਹਾ ਹੈ। ਇਸ ਦੇ ਤਹਿਤ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਦੇ ਨਿਰਦੇਸ਼ਾਂ ’ਤੇ ਜੇਲ੍ਹ ਪ੍ਰਸ਼ਾਸਨ ਅਜਿਹੀਆਂ ਮੁਲਾਕਾਤਾਂ ਲਈ ਤਿਆਰੀਆਂ ’ਚ ਜੁੱਟ ਗਿਆ ਹੈ।
ਇਹ ਵੀ ਪੜ੍ਹੋ : ਸੁਖਬੀਰ ਬਾਦਲ ਦੀ ਅੱਜ ਚੰਡੀਗੜ੍ਹ 'ਚ ਪੇਸ਼ੀ, ਬਹਿਬਲ ਕਲਾਂ ਗੋਲੀਕਾਂਡ ਮਾਮਲੇ 'ਚ ਪੁੱਛਗਿੱਛ ਕਰੇਗੀ SIT
ਇਸ ਦੇ ਤਹਿਤ ਪੰਜਾਬ ਦੀਆਂ ਜੇਲ੍ਹਾਂ ’ਚ ਅਜਿਹੇ ਖ਼ਾਸ ਰੂਮ ਤਿਆਰ ਕੀਤੇ ਜਾਣਗੇ, ਜਿਨ੍ਹਾਂ ’ਚ ਬੈਠ ਕੇ ਕੈਦੀ ਆਪਣੇ ਪਰਿਵਾਰਾਂ ਨੂੰ ਬਿਨਾਂ ਕਿਸੇ ਰੁਕਾਵਟ ਦੇ ਮਿਲ ਸਕਣਗੇ। ਹਾਲਾਂਕਿ ਇਸ ਦੀ ਰੂਪ-ਰੇਖਾ ਕਿਸ ਤਰ੍ਹਾਂ ਦੀ ਹੋਵੇਗੀ, ਇਸ ’ਤੇ ਜੇਲ੍ਹ ਪ੍ਰਸ਼ਾਸਨ ਨੇ ਤਿਆਰੀ ਕਰਨੀ ਹੈ ਪਰ ਦੱਸਿਆ ਜਾਂਦਾ ਹੈ ਕਿ ਇਸ ਨਿਯਮ ’ਚ ਜੇਲ੍ਹ ਪ੍ਰਸ਼ਾਸਨ ਨੂੰ ਸਰਕਾਰ ਵੱਲੋਂ ਕਿਹਾ ਗਿਆ ਹੈ ਕਿ ਪਰਿਵਾਰਕ ਮਾਹੌਲ ’ਚ ਅਜਿਹੀਆਂ ਮੁਲਾਕਾਤਾਂ ਕਰਵਾਈਆਂ ਜਾਣ, ਜਿਸ ਨਾਲ ਕੈਦੀਆਂ ਨੂੰ ਆਪਣਿਆਂ ਨੂੰ ਮਿਲਣ ਦੀ ਚਾਹਤ ’ਚ ਕੋਈ ਜਾਲੀ ਵਰਗੀ ਰੁਕਾਵਟ ਨਾ ਹੋਵੇ ਅਤੇ ਉਹ ਪਰਿਵਾਰ ਨੂੰ ਗਲੇ ਲਗਾ ਸਕਣ ਅਤੇ ਹੱਥ ਮਿਲਾ ਸਕਣ।
ਇਹ ਵੀ ਪੜ੍ਹੋ : ਔਰਤਾਂ ਨਾਲ ਜਬਰ-ਜ਼ਿਨਾਹ ਦੇ ਕੇਸਾਂ ਨੂੰ ਲੈ ਕੇ NCRB ਦੀ ਰਿਪੋਰਟ 'ਚ ਹੋਇਆ ਹੈਰਾਨ ਕਰਦਾ ਖ਼ੁਲਾਸਾ
ਇਸ ਨਾਲ ਪਰਿਵਾਰ ਵੀ ਆਪਣੇ ਮੈਂਬਰ ਨੂੰ ਜ਼ੁਰਮ ਦਾ ਰਸਤਾ ਛੱਡ ਕੇ ਚੰਗੀ ਜ਼ਿੰਦਗੀ ਜਿਊਣ ਦੀ ਸਲਾਹ ਦੇ ਸਕਣ। ਇਸ ਯੋਜਨਾ ’ਚ ਪਹਿਲਾਂ ਸਿਰਫ ਕੈਦੀਆਂ ਨੂੰ ਸ਼ਾਮਲ ਕੀਤਾ ਜਾਵੇਗਾ, ਜਿਸ ਤੋਂ ਬਾਅਦ ਹਵਾਲਾਤੀਆਂ ਨੂੰ ਲਿਆਇਆ ਜਾਣਾ ਹੈ ਜਾਂ ਨਹੀਂ, ਇਸ ’ਤੇ ਜੇਲ੍ਹ ਮੰਤਰਾਲਾ ਨੇ ਫ਼ੈਸਲਾ ਲੈਣਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ