...ਤੇ ਹੁਣ ਵਿਹਲੇ ਨਹੀਂ ਬੈਠਣਗੇ ਪੰਜਾਬ ਦੀਆਂ ਜੇਲਾਂ ਅੰਦਰ ਬੰਦ ਕੈਦੀ

9/17/2019 12:39:24 PM

ਚੰਡੀਗੜ੍ਹ : ਪੰਜਾਬ ਸਰਕਾਰ ਸੂਬੇ ਦੀਆਂ ਜੇਲਾਂ ਅੰਦਰ ਬੰਦ ਕੈਦੀਆਂ ਨੂੰ ਵਿਹਲੇ ਨਹੀਂ ਬੈਠਣ ਦੇਵੇਗੀ ਕਿਉਂਕਿ ਕੈਦੀਆਂ ਨੂੰ ਕੰਮਕਾਰ 'ਚ ਲਾਉਣ ਲਈ ਜੇਲਾਂ 'ਚ ਬੰਦ ਪਈ ਸਮਾਲ ਸਕੇਲ ਇੰਡਸਟਰੀ ਨੂੰ ਦੁਬਾਰਾ ਸ਼ੁਰੂ ਕਰਨ ਦੀ ਤਿਆਰੀ ਚੱਲ ਰਹੀ ਹੈ। ਇਸ ਦੇ ਲਈ ਜੇਲ ਵਿਭਾਗ ਬਕਾਇਦਾ ਨੀਤੀ ਬਣਾਵੇਗਾ ਅਤੇ ਇਸੇ ਨੀਤੀ ਦੇ ਤਹਿਤ ਕੰਮ ਕੀਤਾ ਜਾਵੇਗਾ। ਜੇਲ ਵਿਭਾਗ ਇਹ ਵੀ ਵਿਚਾਰ ਕਰ ਰਿਹਾ ਹੈ ਕਿ ਦਿੱਲੀ ਦੀ ਤਿਹਾੜ ਜੇਲ ਦੀ ਤਰਜ਼ 'ਤੇ ਕੈਦੀਆਂ ਦੇ ਬਣਾਏ ਸਮਾਨ ਨੂੰ ਬਾਜ਼ਾਰ 'ਚ ਵੇਚਿਆ ਜਾਵੇਗਾ।

ਅਜਿਹੇ 'ਚ ਜੇਲ ਵਿਭਾਗ ਦੀ ਆਮਦਨ ਵੀ ਵਧੇਗੀ। ਇਸ ਦਾ ਦੂਜਾ ਸਭ ਤੋਂ ਵੱਡਾ ਫਾਇਦਾ ਇਹ ਹੋਵੇਗਾ ਕਿ ਜੇਲਾਂ 'ਚ ਬੰਦ ਕੈਦੀਆਂ ਕੋਲ ਜੇਲ ਦੇ ਛੋਟੇ-ਮੋਟੇ ਕੰਮ ਤੋਂ ਇਲਾਵਾ ਜ਼ਿਆਦਾ ਕੁਝ ਨਹੀਂ ਹੁੰਦਾ। ਅਕਸਰ ਜੇਲ 'ਚ ਬੰਦ ਕੈਦੀਆਂ ਦੇ ਜੇਲ 'ਚ ਕੰਮ ਕਰਨ ਤੋਂ ਇਲਾਵਾ ਜੇਲਾਂ 'ਚ ਛੋਟੇ ਉਦਯੋਗਾਂ 'ਚ ਵੀ ਕੰਮ ਕਰਾਇਆ ਜਾਂਦਾ ਹੈ ਪਰ ਪੰਜਾਬ ਦੀਆਂ ਜ਼ਿਆਦਾਤਰ ਜੇਲਾਂ 'ਚ ਇਹ ਸਮਾਲ ਸਕੇਲ ਉਦਯੋਗ ਬੰਦ ਪਏ ਹਨ।
 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Babita

Edited By Babita