ਪੰਜਾਬ ''ਚ ਵੀਰਵਾਰ ਨੂੰ ਫਿਰ ਵੱਡੀ ਗਿਣਤੀ ''ਚ ਸਾਹਮਣੇ ਆਏ ਕੋਰੋਨਾ ਦੇ ਮਾਮਲੇ, 88 ਮਰੀਜ਼ਾਂ ਦੀ ਹੋਈ ਮੌਤ
Thursday, Sep 10, 2020 - 08:59 PM (IST)
ਜਲੰਧਰ-ਪੰਜਾਬ 'ਚ ਕੋਰੋਨਾ ਲਾਗ ਦੀ ਬੀਮਾਰੀ ਨੇ ਭਿਆਨਕ ਰੂਪ ਧਾਰਨ ਕੀਤਾ ਹੋਇਆ ਅਤੇ ਰੋਜ਼ਾਨਾ ਇਸ ਕਾਰਣ ਵੱਡੀ ਗਿਣਤੀ 'ਚ ਲੋਕਾਂ ਦੀ ਮੌਤ ਹੋ ਰਹੀ ਹੈ ਅਤੇ ਹਜ਼ਾਰਾਂ ਦੀ ਗਿਣਤੀ 'ਚ ਕੋਰੋਨਾ ਮਰੀਜ਼ਾਂ ਸਾਹਮਣੇ ਆ ਰਹੇ ਹਨ। ਵੀਰਵਾਰ ਨੂੰ ਵੀ ਪੰਜਾਬ 'ਚ ਕੋਰੋਨਾ ਦੇ 2464 ਨਵੇਂ ਮਾਮਲੇ ਸਾਹਮਣੇ ਆਏ ਹਨ, ਜੋ ਕਿ ਹੈਰਾਨ ਕਰ ਦੇਣ ਵਾਲੇ ਹਨ। ਇਸ ਦੇ ਨਾਲ ਹੀ ਸੂਬੇ 'ਚ ਅੱਜ 88 ਲੋਕਾਂ ਦੀ ਕੋਰੋਨਾ ਕਾਰਣ ਮੌਤ ਵੀ ਹੋ ਗਈ ਹੈ।
ਕੋਰੋਨਾ ਦੇ ਅੱਜ ਆਏ ਨਵੇਂ ਮਾਮਲਿਆਂ ਦਾ ਵੇਰਵਾ
ਪੰਜਾਬ ਦੇ ਲੁਧਿਆਣਾ ਜ਼ਿਲ੍ਹੇ 'ਚ 120, ਜਲੰਧਰ 277, ਪਟਿਆਲਾ 144, ਅੰਮ੍ਰਿਤਸਰ 295, ਐਸ. ਏ. ਐਸ. ਨਗਰ 307, ਬਠਿੰਡਾ 202, ਗੁਰਦਾਸਪੁਰ 156, ਸੰਗਰੂਰ 50, ਹੁਸ਼ਿਆਰਪੁਰ 141, ਫਿਰੋਜ਼ਪੁਰ 62, ਪਠਾਨਕੋਟ 195, ਫਰੀਦਕੋਟ 80, ਮੋਗਾ 22, ਕਪੂਰਥਲਾ 91, ਸ੍ਰੀ ਮੁਕਤਸਰ ਸਾਹਿਬ 75, ਬਰਨਾਲਾ 27, ਫਤਿਹਗੜ੍ਹ ਸਾਹਿਬ 30, ਫਾਜ਼ਿਲਕਾ 36, ਰੋਪੜ 43, ਤਰਨਤਾਰਨ 76, ਮਾਨਸਾ 20, ਐਸ. ਬੀ. ਐਸ. 'ਚ 15 ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਇਲਾਵਾ 22 ਮਾਮਲੇ ਪੰਜਾਬ ਤੋਂ ਬਾਹਰਲੇ ਹਨ।
ਵੀਰਵਾਰ ਨੂੰ ਕਿਸ ਜ਼ਿਲ੍ਹੇ 'ਚ ਹੋਈਆਂ ਕਿੰਨੀਆਂ ਮੌਤਾਂ
ਪੰਜਾਬ 'ਚ ਕੋਰੋਨਾ ਬੀਮਾਰੀ ਕਾਰਣ ਰੋਜ਼ਾਨਾ ਕਈ ਲੋਕਾਂ ਦੀ ਮੌਤ ਹੋ ਰਹੀ ਹੈ। ਸੂਬੇ 'ਚ ਅੱਜ 88 ਲੋਕਾਂ ਦੀ ਕੋਰੋਨਾ ਕਾਰਣ ਮੌਤ ਹੋ ਗਈ। ਜਿਨ੍ਹਾਂ 'ਚ ਅੰਮ੍ਰਿਤਸਰ 'ਚ 16, ਫਰੀਦਕੋਟ 'ਚ 1, ਫਤਿਹਗੜ੍ਹ ਸਾਹਿਬ 'ਚ 3, ਫਿਰੋਜ਼ਪੁਰ 'ਚ 7, ਗੁਰਦਾਸਪੁਰ 'ਚ 3, ਹੁਸ਼ਿਆਰਪੁਰ 'ਚ 2, ਜਲੰਧਰ 'ਚ 9, ਕਪੂਰਥਲਾ 'ਚ 4, ਲੁਧਿਆਣਾ 'ਚ 11, ਮਾਨਸਾ 'ਚ 1, ਮੋਗਾ 'ਚ 4, ਐਸ. ਏ. ਐਸ. ਨਗਰ 'ਚ 14, ਸ੍ਰੀ ਮੁਕਤਸਰ ਸਾਹਿਬ 'ਚ 1, ਪਟਿਆਲਾ 'ਚ 4, ਸੰਗਰੂਰ 'ਚ 2, ਤਰਨਤਾਰਨ 'ਚ 1 ਤੇ ਰੋਪੜ 'ਚ 5 ਵਿਅਕਤੀਆਂ ਦੀ ਮੌਤ ਕੋਰੋਨਾ ਕਾਰਣ ਹੋ ਚੁਕੀ ਹੈ।