ਪੰਜਾਬ ਸਰਕਾਰ ਵੱਲੋਂ ਆਈ. ਪੀ. ਐੱਸ ਅਧਿਕਾਰੀਆਂ ਨੂੰ ਮਿਲੀ ਤਰੱਕੀ

Thursday, May 28, 2020 - 01:29 AM (IST)

ਪੰਜਾਬ ਸਰਕਾਰ ਵੱਲੋਂ ਆਈ. ਪੀ. ਐੱਸ ਅਧਿਕਾਰੀਆਂ ਨੂੰ ਮਿਲੀ ਤਰੱਕੀ

ਚੰਡੀਗੜ੍ਹ, (ਰਮਨਜੀਤ)- ਪੰਜਾਬ ਸਰਕਾਰ ਨੇ ਪੁਲਸ ਵਿਭਾਗ 'ਚ ਕੁੱਝ ਉੱਚ ਅਧਿਕਾਰੀਆਂ ਨੂੰ ਪ੍ਰੋਮੋਟ ਕਰ ਦਿੱਤਾ ਹੈ। ਪੰਜਾਬ ਦੇ ਰਾਜਪਾਲ ਦੀ ਆਗਿਆ ਤੋਂ ਬਾਅਦ ਗ੍ਰਹਿ ਸਕੱਤਰ ਵਲੋਂ ਜਾਰੀ ਹੁਕਮ 'ਚ 2002 ਬੈਚ ਦੇ ਆਈ. ਪੀ. ਐੱਸ. ਅਧਿਕਾਰੀ ਪ੍ਰਦੀਪ ਕੁਮਾਰ ਯਾਦਵ ਸੁਰਿੰਦਰ ਕੁਮਾਰ ਕਾਲੀਆ ਨੂੰ ਆਈ. ਜੀ. ਰੈਂਕ ’ਤੇ ਪ੍ਰਮੋਟ ਕੀਤਾ ਗਿਆ ਹੈ। ਇਸੇ ਤਰ੍ਹਾਂ ਆਈ. ਪੀ. ਐੱਸ. ਅਧਿਕਾਰੀਆਂ ਇੰਦਰਬੀਰ ਸਿੰਘ, ਡਾ. ਐੱਸ. ਭੂਪਤੀ ਅਤੇ ਹਰਚਰਨ ਸਿੰਘ ਭੁੱਲਰ ਨੂੰ ਸਿਲੈਕਸ਼ਨ ਗ੍ਰੇਡ ਲੈਵਲ 13 ਦੀ ਪ੍ਰਮੋਸ਼ਨ ਦਿੱਤੀ ਗਈ ਹੈ ਇਹ ਪੇ ਮੈਟ੍ਰਿਕਸ 1 ਜਨਵਰੀ, 2020 ਤੋਂ ਲਾਗੂ ਹੋਵੇਗਾ। ਇਸ ਦੇ ਨਾਲ 2005 ਬੈਚ ਦੇ ਆਈ. ਪੀ. ਐੱਸ. ਅਧਿਕਾਰੀ ਹਰਸ਼ ਕੁਮਾਰ ਬਾਂਸਲ ਨੂੰ ਡੀ. ਆਈ. ਜੀ. ਰੈਂਕ ਦੀ ਪ੍ਰੋਫਾਰਮਾ ਪ੍ਰਮੋਸ਼ਨ ਦਿੱਤੀ ਗਈ ਹੈ ਅਤੇ ਇਸ ਦੇ ਨਾਲ ਹੀ ਪੇ ਮੈਟ੍ਰਿਕਸ 13 ਤੁਰੰਤ ਪ੍ਰਭਾਵ ਤੋਂ ਦਿੱਤਾ ਗਿਆ।


author

Bharat Thapa

Content Editor

Related News