ਪੰਜਾਬ ਸਰਕਾਰ ਨੇ 13 ਤਹਿਸੀਲਦਾਰਾਂ ਅਤੇ 21 ਨਾਇਬ ਤਹਿਸੀਲਦਾਰਾਂ ਦੇ ਕੀਤੇ ਤਬਾਦਲੇ

04/07/2021 11:18:26 PM

ਜਲੰਧਰ (ਚੋਪੜਾ)–ਪੰਜਾਬ ਸਰਕਾਰ ਨੇ ਮਾਲੀਆ ਵਿਭਾਗ ਵਿਚ ਤਬਾਦਲੇ ਅਤੇ ਬਦਲੀਆਂ ਅਧੀਨ ਸੂਬੇ ਦੇ 13 ਤਹਿਸੀਲਦਾਰਾਂ ਅਤੇ 21 ਨਾਇਬ ਤਹਿਸੀਲਦਾਰਾਂ ਦੇ ਤਬਾਦਲੇ ਦੇ ਹੁਕਮ ਜਾਰੀ ਕੀਤੇ ਹਨ। ਤਹਿਸੀਲਦਾਰਾਂ ਦੀ ਸੂਚੀ ਵਿਚ ਹਰਕਰਮ ਸਿੰਘ ਨੂੰ ਫਗਵਾੜਾ, ਅਮਰਜੀਤ ਸਿੰਘ ਨੂੰ ਰਾਮਪੁਰਾ ਫੂਲ, ਚੇਤਨ ਸੰਗੜ ਨੂੰ ਚਮਕੌਰ ਸਾਹਿਬ, ਰਾਕੇਸ਼ ਕੁਮਾਰ ਨੂੰ ਸਬ-ਰਜਿਸਟਰਾਰ ਖਰੜ, ਪ੍ਰਵੀਨ ਕੁਮਾਰ ਨੂੰ ਸਬ-ਰਜਿਸਟਰਾਰ ਜਲੰਧਰ-2, ਕਰੁਣ ਗੁਪਤਾ ਨੂੰ ਸਬ-ਰਜਿਸਟਰਾਰ ਮੋਗਾ ਅਤੇ ਵਾਧੂ ਚਾਰਜ ਤਹਿਸੀਲਦਾਰ ਮੋਗਾ, ਹਰਬੰਸ ਸਿੰਘ ਨੂੰ ਮਾਨਸਾ, ਨਵਕੀਰਤ ਸਿੰਘ ਰੰਧਾਵਾ ਨੂੰ ਕਲਾਨੌਰ ਅਤੇ ਵਾਧੂ ਚਾਰਜ ਡੇਰਾ ਬਾਬਾ ਨਾਨਕ, ਗੁਰਲੀਨ ਕੌਰ ਨੂੰ ਸਮਾਣਾ, ਲਕਸ਼ਯ ਕੁਮਾਰ ਨੂੰ ਭੁਲੱਥ, ਸੁਖਪਿੰਦਰ ਕੌਰ ਨੂੰ ਲੇਬਰ ਕਮਿਸ਼ਨਰ ਪੰਜਾਬ ਚੰਡੀਗੜ੍ਹ, ਸੁਰਿੰਦਰਪਾਲ ਸਿੰਘ ਪੰਨੂ ਨੂੰ ਸਬ-ਰਜਿਸਟਰਾਰ ਲੁਧਿਆਣਾ (ਵੈਸਟ) ਅਤੇ ਵਾਧੂ ਚਾਰਜ ਤਹਿਸੀਲਦਾਰ ਲੁਧਿਆਣਾ ਸੈਂਟਰਲ, ਵਿਕਾਸ ਸ਼ਰਮਾ ਨੂੰ ਮੋਹਾਲੀ ਵਿਚ ਤਾਇਨਾਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ-ਜਲੰਧਰ ਵਿਚ ਕੋਰੋਨਾ ਕਾਰਣ 4 ਦੀ ਮੌਤ, 345 ਲੋਕਾਂ ਦੀ ਰਿਪੋਰਟ ਆਈ ਪਾਜ਼ੇਟਿਵ

ਇਸੇ ਤਰ੍ਹਾਂ ਨਾਇਬ ਤਹਿਸੀਲਦਾਰਾਂ ਦੀ ਸੂਚੀ ਵਿਚ ਜਸਕਰਨ ਸਿੰਘ ਨੂੰ ਸਾਹਨੇਵਾਲ (ਲੁਧਿਆਣਾ), ਗੁਰਦੀਪ ਸਿੰਘ ਨੂੰ ਅਹਿਮਦਗੜ੍ਹ (ਸੰਗਰੂਰ), ਅਰਚਨਾ ਸ਼ਰਮਾ ਨੂੰ ਬਟਾਲਾ (ਗੁਰਦਾਸਪੁਰ), ਕੁਲਵਿੰਦਰ ਸਿੰਘ ਨੂੰ ਗੋਬਿੰਦਗੜ੍ਹ (ਫਤਿਹਗੜ੍ਹ ਸਾਹਿਬ), ਵਿਨੋਦ ਕੁਮਾਰ ਸ਼ਰਮਾ ਨੂੰ ਵਾਧੂ ਚਾਰਜ ਤਲਵੰਡੀ ਚੌਧਰੀਆਂ (ਕਪੂਰਥਲਾ), ਸੁਖਵਿੰਦਰ ਸਿੰਘ ਨੂੰ ਵਾਧੂ ਚਾਰਜ ਕਾਦੀਆਂ (ਗੁਰਦਾਸਪੁਰ), ਸੰਦੀਪ ਕੁਮਾਰ ਨੂੰ ਮਾਹਿਲਪੁਰ (ਹੁਸ਼ਿਆਰਪੁਰ), ਗੁਰਨੇਬ ਸਿੰਘ ਨੂੰ ਖਨੌਰੀ (ਸੰਗਰੂਰ), ਗੁਰਪ੍ਰੀਤ ਕੌਰ ਨੂੰ ਅਗਰੇਰੀਅਨ ਬਰਨਾਲਾ, ਭੀਮ ਸੈਨ ਨੂੰ ਨਾਭਾ (ਪਟਿਆਲਾ), ਕਰਮਜੀਤ ਸਿੰਘ ਨੂੰ ਭਾਦਸੋਂ (ਪਟਿਆਲਾ), ਜਸਵਿੰਦਰ ਸਿੰਘ ਨੂੰ ਚੋਲਾ ਸਾਹਿਬ ਸਮੇਤ ਵਾਧੂ ਚਾਰਜ ਹਰੀਕੇ (ਤਰਨਤਾਰਨ), ਹਰਵਿੰਦਰ ਸਿੰਘ ਗਿੱਲ ਨੂੰ ਖਡੂਰ ਸਾਹਿਬ ਸਮੇਤ ਵਾਧੂ ਚਾਰਜ ਤਹਿਸੀਲਦਾਰ ਖਡੂਰ ਸਾਹਿਬ ਅਤੇ ਨਾਇਬ ਤਹਿਸੀਲਦਾਰ ਤਰਨਤਾਰਨ, ਵਿਧੀਆ ਸਿੰਗਲਾ (ਤਹਿਸੀਲਦਾਰ ਅੰਡਰ-ਟਰੇਨਿੰਗ) ਨੂੰ ਖਮਾਣੋਂ (ਫਤਿਹਗੜ੍ਹ ਸਾਹਿਬ), ਅਭਿਸ਼ੇਕ ਕੁਮਾਰ ਨੂੰ ਨਾਇਬ ਤਹਿਸੀਲਦਾਰ ਰਿਕਵਰੀ ਗੜ੍ਹਸ਼ੰਕਰ (ਹੁਸ਼ਿਆਰਪੁਰ), ਅਜੇ ਕੁਮਾਰ ਨੂੰ ਨਾਇਬ ਤਹਿਸੀਲਦਾਰ ਰਿਕਵਰੀ ਅਜਨਾਲਾ (ਅੰਮ੍ਰਿਤਸਰ), ਲਖਵਿੰਦਰ ਸਿੰਘ ਨੂੰ ਐੱਸ. ਐੱਲ. ਏ. ਸੀ. ਪੀ. ਡਬਲਯੂ. ਡੀ. ਜਲੰਧਰ, ਰੋਬਨਜੀਤ ਕੌਰ ਨੂੰ ਸਟੇਟ ਪਟਵਾਰ ਟਰਨਿੰਗ ਸਕੂਲ ਜਲੰਧਰ, ਕਰਮਜੀਤ ਨੂੰ ਪਟਿਆਲਾ, ਮਨੋਹਰ ਲਾਲ ਨੂੰ ਗੜ੍ਹਦੀਵਾਲਾ (ਹੁਸ਼ਿਆਰਪੁਰ), ਅਰਵਿੰਦਰਪਾਲ ਸਿੰਘ ਸੋਮਲ (ਤਹਿਸੀਲਦਾਰ ਅੰਡਰ-ਟਰੇਨਿੰਗ) ਨੂੰ ਬੱਸੀ ਪਠਾਣਾਂ (ਫਤਿਹਗੜ੍ਹ ਸਾਹਿਬ) ਵਿਖੇ ਤਾਇਨਾਤ ਕੀਤਾ ਗਿਆ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


Sunny Mehra

Content Editor

Related News