ਪੰਜਾਬ ਸਰਕਾਰ ਦਾ ਹੋਇਆ ''ਗੋਇੰਦਵਾਲ ਥਰਮਲ ਪਲਾਂਟ'', 11 ਤਾਰੀਖ਼ ਨੂੰ ਲੋਕਾਂ ਨੂੰ ਖ਼ੁਸ਼ ਕਰਨਗੇ CM ਮਾਨ

Wednesday, Feb 07, 2024 - 01:18 PM (IST)

ਪੰਜਾਬ ਸਰਕਾਰ ਦਾ ਹੋਇਆ ''ਗੋਇੰਦਵਾਲ ਥਰਮਲ ਪਲਾਂਟ'', 11 ਤਾਰੀਖ਼ ਨੂੰ ਲੋਕਾਂ ਨੂੰ ਖ਼ੁਸ਼ ਕਰਨਗੇ CM ਮਾਨ

ਪਟਿਆਲਾ (ਪਰਮੀਤ) : ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਨੇ ਹਾਲ ਹੀ 'ਚ ਖ਼ਰੀਦੇ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਦਾ ਕਬਜ਼ਾ ਲੈ ਲਿਆ ਹੈ। ਬੀਤੇ ਦਿਨ ਪਾਵਰਕਾਮ ਪਲਾਂਟ ਦਾ ਕਬਜ਼ਾ ਲੈਣ ਦੀ ਰਸਮ ਪੂਰੀ ਕਰ ਲਈ ਗਈ ਅਤੇ 1080 ਕਰੋੜ ਰੁਪਏ 'ਚ ਖ਼ਰੀਦੇ ਇਸ ਪਲਾਂਟ ਦਾ ਪੈਸਾ ਉਨ੍ਹਾਂ ਬੈਂਕਾਂ ਦੇ ਖ਼ਾਤੇ ਪਾ ਦਿੱਤਾ ਗਿਆ, ਜਿਨ੍ਹਾਂ ਨੇ ਇਹ ਪਲਾਂਟ ਐਕਵਾਇਰ ਕੀਤਾ ਹੋਇਆ ਸੀ।

ਇਹ ਵੀ ਪੜ੍ਹੋ : ਲੁਧਿਆਣਾ ’ਚ 31 ਕੇਂਦਰਾਂ ’ਤੇ ਹੋਵੇਗੀ CBSE 10ਵੀਂ-12ਵੀਂ ਦੀ ਪ੍ਰੀਖਿਆ, 31,000 ਪ੍ਰੀਖਿਆਰਥੀ ਹੋਣਗੇ ਅਪੀਅਰ

 ਸੂਤਰਾਂ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ 'ਆਪ' ਸਰਕਾਰ ਇਹ ਪਲਾਂਟ ਖ਼ਰੀਦਣ ਨੂੰ ਆਪਣੀ ਵੱਡੀ ਪ੍ਰਾਪਤੀ ਵਜੋਂ ਪੇਸ਼ ਕਰਨ ਵਾਸਤੇ 11 ਫਰਵਰੀ ਨੂੰ ਖਡੂਰ ਸਾਹਿਬ 'ਚ ਵੱਡੀ ਰੈਲੀ ਕਰ ਰਹੀ ਹੈ। ਇਸ 'ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਪਹੁੰਚ ਕੇ ਪਲਾਂਟ ਲੋਕਾਂ ਨੂੰ ਸਮਰਪਿਤ ਕਰਨਗੇ।

ਇਹ ਵੀ ਪੜ੍ਹੋ : ਪੰਜਾਬ 'ਚ ਠੰਡ ਨੂੰ ਲੈ ਕੇ ਫਿਰ Yellow ਅਲਰਟ ਜਾਰੀ, ਜਾਣੋ ਆਪਣੇ ਜ਼ਿਲ੍ਹੇ ਦਾ ਹਾਲ

ਦੇਸ਼ ਦੇ ਇਤਿਹਾਸ 'ਚ ਅਜਿਹਾ ਪਹਿਲੀ ਵਾਰ ਵੇਖਣ ਨੂੰ ਮਿਲਿਆ ਹੈ ਕਿ ਕਿਸੇ ਪ੍ਰਾਈਵੇਟ ਕੰਪਨੀ ਨੂੰ ਸਰਕਾਰ ਨੇ ਖ਼ਰੀਦਿਆ ਹੋਵੇ, ਨਹੀਂ ਤਾਂ ਅਕਸਰ ਸਰਕਾਰੀ ਕੰਪਨੀਆਂ ਦੇ ਦੀਵਾਲੀਆ ਹੋਣ ਮਗਰੋਂ ਪ੍ਰਾਈਵੇਟ ਫਾਈਨਾਂਸਰਾਂ ਵੱਲੋਂ ਖ਼ਰੀਦਣ ਦੇ ਮਾਮਲੇ ਤਾਂ ਆਮ ਹੀ ਵੇਖਣ ਨੂੰ ਮਿਲਦੇ ਸਨ। ਦੱਸਣਯੋਗ ਹੈ ਕਿ ਗੋਇੰਦਵਾਲ ਸਾਹਿਬ ਥਰਮਲ ਪਲਾਂਟ 270-270 ਮੈਗਾਵਾਟ ਦੇ 2 ਯੂਨਿਟਾਂ ਦਾ 540 ਮੈਗਾਵਾਟ ਦਾ ਪਲਾਂਟ ਹੈ। ਇਹ ਵੀ ਦੱਸ ਦੇਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਨਵੇਂ ਸਾਲ 'ਤੇ ਲੋਕਾਂ ਨੂੰ ਤੋਹਫ਼ਾ ਦਿੰਦੇ ਹੋਏ 1080 ਕਰੋੜ ਰੁਪਏ 'ਚ 540 ਮੈਗਾਵਾਟ ਦਾ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਖ਼ਰੀਦ ਲਿਆ ਸੀ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


author

Babita

Content Editor

Related News