ਸਰਕਾਰੀ ਸਕੂਲਾਂ ਦੀ ਦਸ਼ਾ ਸੁਧਾਰਨ ’ਚ ਲੱਗੀ ਪੰਜਾਬ ਸਰਕਾਰ
Saturday, Dec 16, 2023 - 02:26 PM (IST)
ਲੁਧਿਆਣਾ (ਵਿੱਕੀ) : ਸਰਕਾਰੀ ਸਕੂਲਾਂ ਦੀ ਦਸ਼ਾ ਸੁਧਾਰਨ ’ਚ ਲੱਗੀ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਨੂੰ ਆਖਿਰ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਦੇ ਦਫ਼ਤਰਾਂ ’ਚ ਹੋਣ ਵਾਲੇ ਵਿਕਾਸ ਕਾਰਜਾਂ ਦੀ ਯਾਦ ਵੀ ਆ ਗਈ ਹੈ। ਜੇਕਰ ਵਿਭਾਗ ਨੇ ਇਸ ਕਾਰਜ ਨੂੰ ਆਪਣੇ ਪੱਤਰ ’ਤੇ ਸਮੇਂ ਸਿਰ ਅਮਲੀਜਾਮਾ ਪਹਿਨਾਇਆ ਤਾਂ ਆਉਣ ਵਾਲੇ ਦਿਨਾਂ ’ਚ ਡੀ. ਈ. ਓਜ਼ ਦੇ ਦਫਤਰ ਵੀ ਬਦਲੇ-ਬਦਲੇ ਦਿਖਾਈ ਦੇਣਗੇ। ਜਾਣਕਾਰੀ ਮੁਤਾਬਕ ਸਿੱਖਿਆ ਵਿਭਾਗ ਨੇ ਸੂਬੇ ਦੇ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਤੋਂ ਉਨ੍ਹਾਂ ਦੇ ਦਫਤਰਾਂ ’ਚ ਹੋਣ ਵਾਲੇ ਸਿਵਲ ਵਰਕ, ਪਬਲਿਕ ਹੈਲਥ ਨਾਲ ਸਬੰਧਤ ਕੰਮਾਂ ਦੇ ਐਸਟੀਮੇਟ ਮੰਗੇ ਹਨ। ਵਿਭਾਗ ਵੱਲੋਂ ਜਾਰੀ ਪੱਤਰ ’ਚ ਕਿਹਾ ਗਿਆ ਹੈ। ਸਬੰਧਤ ਜ਼ਿਲ੍ਹਾ ਸਿੱਖਿਆ ਅਧਿਕਾਰੀ ਵੱਲੋਂ ਆਪਣੇ ਦਫਤਰ ’ਚ ਕਰਵਾਏ ਜਾਣ ਵਾਲੇ ਸਿਵਲ ਵਰਕ, ਪਬਲਿਕ ਹੈਲਥ ਨਾਲ ਸਬੰਧਤ ਕੰਮਾਂ ਦੇ ਐਸਟੀਮੇਟ ’ਤੇ ਪੀ. ਡਬਲਯੂ. ਡੀ. ਅਤੇ ਪਬਲਿਕ ਹੈਲਥ ਵਿਭਾਗ ਦੇ ਨਾਲ ਸੰਪਰਕ ਕਰਦੇ ਹੋਏ ਤਿਆਰ ਕਰਵਾਏ ਐੈਸਟੀਮੇਟ 22 ਦਸੰਬਰ ਤੱਕ ਮੁੱਖ ਦਫ਼ਤਰ ਨੂੰ ਭੇਜੇ ਜਾਣ। ਐਸਟੀਮੇਟ ਪ੍ਰਾਪਤ ਨਾ ਹੋਣ ’ਤੇ ਵਿਭਾਗ ਵੱਲੋਂ ਇਹ ਸਮਝ ਲਿਆ ਜਾਵੇਗਾ ਕਿ ਸਬੰਧਤ ਜ਼ਿਲ੍ਹਾ ਸਿੱਖਿਆ ਅਧਿਕਾਰੀ ਦੇ ਦਫਤਰ ’ਚ ਕੋਈ ਵੀ ਕੰਮ ਨਹੀਂ ਹੋਣ ਵਾਲਾ ਹੈ। ਦੱਸ ਦੇਈਏ ਕਿ ਪਿਛਲੇ ਲੰਮੇ ਸਮੇਂ ਤੋਂ ਕਿਸੇ ਸਰਕਾਰ ਨੇ ਵੀ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਦੇ ਦਫਤਰਾਂ ਦੀ ਸੁੱਧ ਤੱਕ ਨਹੀਂ ਲਈ।
ਇਹ ਵੀ ਪੜ੍ਹੋ : ਪੰਜਾਬ ਦੇ ਅਕਾਲੀ ਨੇਤਾ ਭਾਜਪਾ ਦੀ ਛਤਰੀ ’ਤੇ ਮੰਡਰਾਉਣ ਲੱਗੇ!, ਛੇਤੀ ਸ਼ਾਮਲ ਹੋਣ ਦੀਆਂ ਕਨਸੋਆਂ
ਇਹੀ ਵਜ੍ਹਾ ਹੈ ਕਿ ਇਨ੍ਹਾਂ ਅਧਿਕਾਰਆਂ ਦੇ ਦਫਤਰਾਂ ’ਚ ਕਈ ਵਾਰ ਸਿਵਲ ਅਤੇ ਪਬਲਿਕ ਹੈਲਥ ਨਾਲ ਜੁੜੇ ਕਈ ਕੰਮ ਜਾਂ ਤਾਂ ਫੰਡਾਂ ਦੀ ਘਾਟ ’ਚ ਪੈਂਡਿੰਗ ਰਹਿ ਜਾਂਦੇ ਹਨ ਜਾਂ ਫਿਰ ਕਈ ਅਧਿਕਾਰੀ ਇਨ੍ਹਾਂ ਕਾਰਜਾਂ ਨੂੰ ਕਰਵਾਉਣ ਲਈ ਆਪਣੀ ਜੇਬ ’ਤੇ ਬੋਝ ਪਾਉਂਦੇ ਹਨ। ਹਾਲਾਤ ਤਾਂ ਇਹ ਹਨ ਕਿ ਡੀ. ਈ. ਓਜ਼ ਦੇ ਦਫਤਰਾਂ ’ਚ ਆਉਣ ਵਾਲੇ ਲੋਕਾਂ ਨੂੰ ਵੱਖ-ਵੱਖ ਬ੍ਰਾਂਚਾਂ ’ਚ ਬਿਠਾਉਣ ਲਈ ਕੁਰਸੀਆਂ ਤੱਕ ਵੀ ਨਹੀਂ ਹੈ। ਜੇਕਰ ਜਿੱਥੇ ਕਿਤੇ ਹੈ ਤਾਂ ਉਹ ਵੀ ਉਕਤ ਬ੍ਰਾਂਚਾਂ ਦੇ ਸਟਾਫ ਵੱਲੋਂ ਖੁਦ ਹੀ ਬੰਦੋਬਸਤ ਕਰ ਕੇ ਮੰਗਵਾਈ ਗਈ ਹੈ ਪਰ ਸਰਕਾਰ ਵੱਲੋਂ ਉਕਤ ਕੰਮ ਲਈ ਦਿਖਾਈ ਗਈ ਗੰਭੀਰਤਾ ਨਾਲ ਦਫਤਰਾਂ ’ਚ ਵੀ ਸੁਧਾਰ ਦੀ ਉਮੀਦ ਜਾਗੀ ਹੈ। ਵਿਭਾਗ ਨੇ ਸੰਦੀਪ ਵਰਮਾ ਸਹਾਇਕ ਡਾਇਰੈਕਟਰ ਸਿਵਲ ਵਰਕਸ ਡੀ. ਜੀ. ਐੱਸ. ਈ. ਦਫ਼ਤਰ ਪੰਜਾਬ ਦੀ ਡਿਊਟੀ ਬਤੌਰ ਨੋਡਲ ਅਧਿਕਾਰੀ ਲਗਾਈ ਗਈ ਹੈ, ਜੋ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਤੋਂ ਐਸਟੀਮੇਟ ਪ੍ਰਾਪਤ ਕਰਨ ਉਪਰੰਤ ਸਕੱਤਰ ਸਕੂਲ ਸਿੱਖਿਆ ਪੰਜਾਬ ਸਰਕਾਰ ਨੂੰ ਸੌਂਪਣਗੇ।
ਇਹ ਵੀ ਪੜ੍ਹੋ : ਚੰਗਾ ਹੁੰਦਾ ਸੁਖਬੀਰ ਬਾਦਲ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਪੇਸ਼ ਹੋ ਕੇ ਮੁਆਫੀ ਮੰਗਦਾ : ਢੀਂਡਸਾ
‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8