ਮੈਡੀਕਲ ਵੇਸਟ ਦੇ ਮਾਮਲੇ ''ਚ ਪੰਜਾਬ ਸਰਕਾਰ ਨੂੰ 6 ਮਹੀਨਿਆਂ ਬਾਅਦ ਆਈ ਯਾਦ, ਹੁਣ ਕਰ ਰਹੀ ਨਿਪਟਾਰਾ

Tuesday, Nov 17, 2020 - 03:56 PM (IST)

ਮੈਡੀਕਲ ਵੇਸਟ ਦੇ ਮਾਮਲੇ ''ਚ ਪੰਜਾਬ ਸਰਕਾਰ ਨੂੰ 6 ਮਹੀਨਿਆਂ ਬਾਅਦ ਆਈ ਯਾਦ, ਹੁਣ ਕਰ ਰਹੀ ਨਿਪਟਾਰਾ

ਚੰਡੀਗੜ੍ਹ (ਸ਼ਰਮਾ) : ਸੂਬੇ 'ਚ ਕੋਰੋਨਾ ਲਾਗ ਦੀ ਬੀਮਾਰੀ (ਮਹਾਮਾਰੀ) ਦੇ ਦਸਤਕ ਦੇਣ ਤੋਂ ਲਗਭਗ 6 ਮਹੀਨਿਆਂ ਬਾਅਦ ਪੰਜਾਬ ਸਰਕਾਰ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਯਾਦ ਆਈ ਕਿ ਕੋਵਿਡ-19 ਦੇ ਇਲਾਜ ਦੌਰਾਨ ਨਿਕਲਣ ਵਾਲਾ ਮੈਡੀਕਲ ਕੂੜਾ ਆਮ ਮੈਡੀਕਲ ਕੂੜਾ ਨਹੀਂ ਹੈ। ਇਸ ਦਾ ਨਿਪਟਾਰਾ ਵੱਖ ਅਤੇ ਵਿਗਿਆਨਕ ਤਰੀਕੇ ਨਾਲ ਹੋਣਾ ਜ਼ਰੂਰੀ ਹੈ। ਇਹ ਇਨਫੈਕਸ਼ੀਅਸ ਹੈ ਅਤੇ ਇਸ ਦੇ ਇਨਫੈਕਸ਼ਨ ਨਾਲ ਮਹਾਮਾਰੀ ਫੈਲਣ ਦੀਆਂ ਸੰਭਾਵਨਾਵਾਂ ਹਨ। ਪੰਜਾਬ 'ਚ ਪਹਿਲਾ ਕੋਰੋਨਾ ਮਾਮਲਾ ਮਾਰਚ ਦੇ ਪਹਿਲੇ ਹਫ਼ਤੇ ਵਿਚ ਸਾਹਮਣੇ ਆਇਆ ਸੀ ਪਰ ਉਦੋਂ ਤੋਂ ਸਤੰਬਰ ਮਹੀਨੇ ਦੇ ਅੰਤ ਤਕ ਨਾ ਤਾਂ ਪੰਜਾਬ ਸਰਕਾਰ ਨੂੰ, ਨਾ ਹੀ ਇਸ ਦੇ ਸਿਹਤ ਮਹਿਕਮੇ ਅਤੇ ਨਾ ਹੀ ਸੂਬਾ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਇਸ ਦੇ ਕੂੜਾ ਪ੍ਰਬੰਧਨ ਦੇ ਉਚਿਤ ਨਿਪਟਾਰੇ ਦੀ ਸੁੱਧ ਆਈ। ਸਾਫ਼ ਹੈ ਕੋਰੋਨਾ ਇਲਾਜ ਦੇ ਮੈਡੀਕਲ ਵੇਸਟ ਦਾ ਸਥਾਪਿਤ ਹੋਣ ਦੇ ਬਾਵਜੂਦ ਹੋਰ ਮੈਡੀਕਲ ਕੂੜੇ ਦੇ ਰੂਪ ਵਿਚ ਨਿਪਟਾਰਾ ਕੀਤਾ ਜਾਂਦਾ ਰਿਹਾ।

ਸਤੰਬਰ 'ਚ ਇਕਾਈਆਂ ਦੀ ਮੰਗ 'ਤੇ ਚੁੱਕਿਆ ਕਦਮ
ਮਹਾਮਾਰੀ ਫੈਲਣ ਦੇ 6 ਮਹੀਨਿਆਂ ਬਾਅਦ ਮੈਡੀਕਲ ਕੂੜਾ ਪ੍ਰਬੰਧਨ ਇਕਾਈਆਂ ਦੀ ਜ਼ੁਬਾਨੀ ਮੰਗ 'ਤੇ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਨੋਟਿਸ ਲੈਣਾ ਪਿਆ ਕਿ ਕੋਵਿਡ-19 ਕੂੜਾ ਪ੍ਰਬੰਧਨ ਆਮ ਮੈਡੀਕਲ ਕੂੜਾ ਪ੍ਰਬੰਧਨ ਨਹੀਂ ਹੈ, ਸਗੋਂ ਅਤਿ ਇਨਫੈਕਸ਼ੀਅਸ ਹੋਣ ਕਾਰਨ ਉਚਿਤ ਨਿਪਟਾਰੇ ਦੀ ਜ਼ਰੂਰਤ ਹੈ ਤਾਂ ਕਿ ਮਹਾਮਾਰੀ ਦੇ ਫੈਲਾਅ 'ਤੇ ਰੋਕ ਲਾਈ ਜਾ ਸਕੇ।

ਇਹ ਵੀ ਪੜ੍ਹੋ : ਜਲੰਧਰ ਦਿਹਾਤੀ ਪੁਲਸ ਨੂੰ ਮਿਲੀ ਵੱਡੀ ਸਫ਼ਲਤਾ, 50 ਕਰੋੜ ਦੀ ਹੈਰੋਇਨ ਸਮੇਤ 4 ਤਸਕਰ ਗ੍ਰਿਫ਼ਤਾਰ

ਕੂੜਾ ਨਿਪਟਾਰੇ ਵਾਲੀਆਂ ਇਕਾਈਆਂ ਦੀ ਮੰਗ 'ਤੇ ਤੈਅ ਹੋਈਆਂ ਦਰਾਂ ਪਹਿਲੇ ਦਿਨ ਤੋਂ ਹੋਣਗੀਆਂ ਲਾਗੂ
ਕੂੜਾ ਪ੍ਰਬੰਧਨ ਇਕਾਈਆਂ ਅਤੇ ਮੈਡੀਕਲ ਵੇਸਟ ਪ੍ਰਬੰਧਨ ਨਾਲ ਵੀਡੀਓ ਕਾਨਫਰੰਸਿੰਗ ਜ਼ਰੀਏ ਸੰਪਰਕ ਕਰਨ ਅਤੇ ਚਰਚਾ ਤੋਂ ਬਾਅਦ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਕੋਰੋਨਾ ਇਲਾਜ ਨਾਲ ਸਬੰਧਤ ਸਾਰੀਆਂ ਮੈਡੀਕਲ ਇਕਾਈਆਂ ਦੇ ਕੂੜਾ ਪ੍ਰਬੰਧਨ ਨੂੰ ਲੈ ਕੇ ਦਰਾਂ ਤੈਅ ਕਰ ਦਿੱਤੀਆਂ। ਬੇਸ਼ੱਕ ਇਹ ਦਰਾਂ ਸੂਬੇ ਵਿਚ ਕੋਰੋਨਾ ਫੈਲਣ ਦੇ 6 ਮਹੀਨਿਆਂ ਤੋਂ ਬਾਅਦ ਤੈਅ ਹੋਈਆਂ ਹਨ ਪਰ ਇਹ ਦਰਾਂ ਉਦੋਂ ਤੋਂ ਲਾਗੂ ਹੋਣਗੀਆਂ, ਜਦੋਂ ਤੋਂ ਇਸ ਮੈਡੀਕਲ ਫੈਸੀਲਿਟੀਜ਼ ਵਿਚ ਮੈਡੀਕਲ ਕੂੜੇ ਦਾ ਨਿਕਲਣਾ ਸ਼ੁਰੂ ਹੋ ਗਿਆ ਸੀ।

ਸੰਸਥਾਵਾਂ ਨੂੰ ਇਕਾਈਆਂ ਨਾਲ ਕਰਨੇ ਹੋਣਗੇ ਸਮਝੌਤੇ
ਕੋਵਿਡ-19 ਵੇਸਟ ਦੀ ਮਨਜ਼ੂਰ ਵੱਧ ਤੋਂ ਵੱਧ ਮਾਤਰਾ (ਕਿੱਲੋ/ਮਹੀਨਾ) ਤੋਂ ਜ਼ਿਆਦਾ ਕੋਵਿਡ-19 ਵੇਸਟ ਲਈ ਕੂੜਾ ਨਿਪਟਾਰਾ ਇਕਾਈਆਂ ਵਾਧੂ ਤੌਰ 'ਤੇ 30 ਰੁਪਏ ਪ੍ਰਤੀ ਕਿਲੋਗ੍ਰਾਮ ਵਸੂਲ ਕਰਨ ਲਈ ਅਧਿਕਾਰਕ ਹੋਣਗੀਆਂ। ਸਰਕਾਰੀ ਸਿਹਤ ਸੰਸਥਾਵਾਂ ਤੋਂ ਜੈਨਰੇਟ ਹੋਣ ਵਾਲੇ ਕੂੜਾ ਪ੍ਰਬੰਧਨ ਲਈ ਸੰਸਥਾਵਾਂ ਦੇ ਪ੍ਰਬੰਧਨ ਨੂੰ ਕੂੜਾ ਨਿਪਟਾਰਾ ਇਕਾਈਆਂ ਨਾਲ ਜ਼ਰੂਰੀ ਸਮਝੌਤੇ 'ਤੇ ਹਸਤਾਖਰ ਕਰਨੇ ਹੋਣਗੇ। ਜੋ ਹੈਲਥਕੇਅਰ ਇਕਾਈਆਂ ਰੈਗੂਲਰ ਤੌਰ 'ਤੇ ਕੋਵਿਡ-19 ਕੂੜਾ ਜੈਨਰੇਟ ਨਹੀਂ ਕਰਦੀਆਂ ਪਰ ਜਿੱਥੇ ਕਦੇ-ਕਦੇ ਅਜਿਹਾ ਕੂੜਾ ਪੈਦਾ ਹੁੰਦਾ ਹੈ, ਨੂੰ ਨਿਪਟਾਰਾ ਇਕਾਈਆਂ ਨਾਲ ਸਮਝੌਤੇ 'ਤੇ ਹਸਤਾਖਰ ਦੀ ਜ਼ਰੂਰਤ ਨਹੀਂ ਹੈ ਪਰ ਯਕੀਨੀ ਕਰਨਾ ਹੋਵੇਗਾ ਕਿ ਜਦੋਂ ਵੀ ਉਨ੍ਹਾਂ ਦੇ ਇੱਥੇ ਇਸ ਤਰ੍ਹਾਂ ਦਾ ਕੂੜਾ ਪੈਦਾ ਹੋਵੇ ਤਾਂ ਉਹ ਉਕਤ ਇਕਾਈਆਂ ਦੇ ਜ਼ਰੀਏ ਉਸਦਾ ਨਿਪਟਾਰਾ ਯਕੀਨੀ ਬਣਾਉਣ।

ਇਹ ਵੀ ਪੜ੍ਹੋ : 29 ਨਵੰਬਰ ਨੂੰ ਦੇਸ਼ ਭਰ 'ਚ ਹੋਣਗੇ ਕੈਟ 2020 ਦੇ ਪੇਪਰ, 3 ਸ਼ਿਫਟਾਂ 'ਚ ਹੋਵੇਗੀ ਪ੍ਰੀਖਿਆ

ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਦਿਸ਼ਾ-ਨਿਰਦੇਸ਼ਾਂ ਦੇ ਹਵਾਲੇ ਨਾਲ ਜਾਰੀ ਹੋਏ ਨਵੇਂ ਨਿਰਦੇਸ਼
ਪੰਜਾਬ ਰਾਜ ਪ੍ਰਦੂਸ਼ਣ ਕੰਟੋਰੋਲ ਬੋਰਡ ਨੇ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਕੋਵਿਡ-19 ਇਲਾਜ, ਡਾਇਗਨੋਸਿਜ ਜਾਂ ਕੁਆਰੰਟਾਈਨ ਦੌਰਾਨ ਨਿਕਲੇ ਮੈਡੀਕਲ ਵੇਸਟ ਦੇ ਪ੍ਰਬੰਧਨ ਦੇ ਸਬੰਧ ਵਿਚ ਕੀਤੀ ਹੈਂਡਲਿੰਗ, ਟਰੀਟਮੈਂਟ ਅਤੇ ਡਿਸਪੋਜ਼ਲ ਦੇ ਸਬੰਧ ਵਿਚ ਜਾਰੀ ਦਿਸ਼ਾ-ਨਿਰਦੇਸ਼ਾਂ ਦਾ ਹਵਾਲਾ ਦਿੰਦੇ ਹੋਏ ਹੁਣ ਨਿਰਦੇਸ਼ ਜਾਰੀ ਕੀਤੇ ਹਨ ਕਿ ਸੂਬੇ ਦੇ ਹੈਲਥ ਕੇਅਰ ਸੈਂਟਰਾਂ, ਆਈਸੋਲੇਸ਼ਨ ਵਾਰਡਜ਼, ਕੁਆਰੰਟਾਈਨ ਸੈਂਟਰਾਂ, ਕੈਂਪਸ, ਹੋਮ ਕੁਆਰੰਟਾਈਨ, ਹੋਮ ਕੇਅਰ ਫੈਸੀਲਿਟੀਜ਼, ਕਲੈਕਸ਼ਨ ਸੈਂਟਰਾਂ ਜਾਂ ਟੈਸਟਿੰਗ ਲੈਬੋਰੇਟਰੀਜ਼ ਤੋਂ ਪੈਦਾ ਹੋਣ ਵਾਲੇ ਕੂੜੇ ਨੂੰ ਹੋਰ ਮੈਡੀਕਲ ਵੇਸਟ ਤੋਂ ਵੱਖਰੇ ਤੌਰ 'ਤੇ ਇਕੱਠਾ, ਟਰਾਂਸਪੋਰਟਿਡ, ਟ੍ਰੀਟਿਡ ਅਤੇ ਡਿਸਪੋਜ਼ਡ ਕਰਨਾ ਹੋਵੇਗਾ। ਨਿਰਦੇਸ਼ਾਂ ਵਿਚ ਇਹ ਵੀ ਕਿਹਾ ਗਿਆ ਹੈ ਕਿ ਕੋਵਿਡ-19 ਮੈਡੀਕਲ ਵੇਸਟ ਰੋਜ਼ਾਨਾ ਚੁੱਕ ਕੇ ਇਸਦਾ ਨਿਪਟਾਰਾ ਕਰਨਾ ਹੋਵੇਗਾ।

ਕੋਵਿਡ-19 ਕੂੜਾ ਪ੍ਰਬੰਧਨ ਦੀਆਂ ਦਰਾਂ

ਸ਼੍ਰੇਣੀ   ਮਹੀਨਾਵਾਰ ਦਰਾਂ (ਰੁ.)  ਵੇਸਟ ਦੀ ਮਨਜ਼ੂਰ ਦੌਰੇ ਦਾ ਮਾਤਰਾ (ਕਿੱਲੋ/ਮਹੀਨਾ)  ਫੀਸ (ਰੁ.)
ਸੈਂਪਲ ਕਲੈਕਸ਼ਨ/ਲੈਬਜ਼ 7500 150 300
10 ਬਿਸਤਰਿਆਂ ਤੋਂ ਘੱਟ 10000 200 500
11 ਤੋਂ 30 ਬਿਸਤਰੇ   15000 450 750
31 ਤੋਂ 50 ਬਿਸਤਰੇ 20000 600 100
51 ਤੋਂ 100 ਬਿਸਤਰੇ   30000 1000 1500

100 ਬਿਸਤਰੇ ਤੋਂ ਜ਼ਿਆਦਾ
45000 2000 1500

ਇਹ ਵੀ ਪੜ੍ਹੋ : 20 ਨਵੰਬਰ ਨੂੰ ਗੁਰੂ ਦਾ ਰਾਸ਼ੀ ਪਰਿਵਰਤਨ, ਦੇਸ਼ ਤੇ ਮੌਸਮ ਦੀ ਦਿਸ਼ਾ ਤੇ ਦਸ਼ਾ ਬਦਲੇਗੀ


author

Anuradha

Content Editor

Related News