ਪੀ. ਐੱਸ. ਐੱਮ. ਯੂ. ਵੱਲੋਂ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ
Thursday, Jun 28, 2018 - 03:20 AM (IST)
ਅੰਮ੍ਰਿਤਸਰ, (ਵਾਲੀਆ)- ਪੰਜਾਬ ਸਰਕਾਰ ਵੱਲੋਂ 19 ਅਪ੍ਰੈਲ ਨੂੰ ਜਾਰੀ ਨੋੋਟੀਫਿਕੇਸ਼ਨ ਰਾਹੀਂ ਜੂਨ ਮਹੀਨੇ ਦੀ ਤਨਖਾਹ ਦੇ ਨਾਲ ਆਮਦਨ ਕਰ ਦੇਣ ਵਾਲੇ ਹਰ ਮੁਲਾਜ਼ਮ ਨੂੰ 200 ਰੁਪਏ ਡਿਵੈਲਪਮੈਂਟ ਟੈਕਸ ਲਾਉਣ ਅਤੇ ਪਿਛਲੇ 23 ਮਹੀਨਿਅਾਂ ਤੋਂ ਡੀ. ਏ. ਬਕਾਇਆ ਤੇ 6ਵਾਂ ਪੇ-ਕਮਿਸ਼ਨ ਲਾਗੂ ਨਾ ਕਰਨ ਦੇ ਵਿਰੋੋਧ ਵਿਚ ਪੀ. ਐੱਸ. ਐੱਮ. ਯੂ. ਸੂਬਾ ਜਥੇਬੰਦੀ ਵੱਲੋਂ ਅੰਮ੍ਰਿਤਸਰ ਇਕਾਈ ਨੇ ਪੰਜਾਬ ਸਰਕਾਰ ਦੇ ਨੋੋਟੀਫਿਕੇਸ਼ਨ ਨੂੰ ਅਗਨ ਭੇਟ ਤੇ ਰੋਸ ਪ੍ਰਦਰਸ਼ਨ ਕੀਤਾ।
ਇਸ ਮੌਕੇ ਜ਼ਿਲਾ ਪ੍ਰਧਾਨ ਦਲਬੀਰ ਸਿੰਘ ਬਾਜਵਾ, ਜਨਰਲ ਸਕੱਤਰ ਜਗਦੀਸ਼ ਠਾਕੁਰ, ਗੁਰਿੰਦਰ ਸਿੰਘ ਸੋੋਢੀ ਸੂਬਾ ਵਿੱਤ ਸਕੱਤਰ, ਅਮਨ ਅਬਦਾਲ ਸੀਨੀਅਰ ਮੀਤ ਪ੍ਰਧਾਨ, ਨਹਿਰੀ ਵਿਭਾਗ ਤੋਂ ਨਿਰਮਲ ਸਿੰਘ ਆਨੰਦ, ਸ਼ਸ਼ਪਾਲ ਠਾਕੁਰ, ਖਜ਼ਾਨਾ ਵਿਭਾਗ ਤੋਂ ਮਨਜਿੰਦਰ ਸਿੰਘ ਸੰਧੂ, ਸਕੱਤਰ ਸਿੰਘ ਗਿੱਲ, ਸਿਹਤ ਵਿਭਾਗ ਤੋਂ ਤਜਿੰਦਰ ਸਿੰਘ ਢਿੱਲੋਂ, ਅਤੁਲ ਸ਼ਰਮਾ, ਡਿਪਟੀ ਕਮਿਸ਼ਨਰ ਦਫਤਰ ਤੋਂ ਅਰਵਿੰਦਰ ਸਿੰਘ ਸੰਧੂ, ਦੀਪਕ ਅਰੋੋਡ਼ਾ, ਪਰਮਜੀਤ ਸਿੰਘ, ਜਗਦੀਪ ਸਿੰਘ, ਵੀਨਾ ਕੁਮਾਰੀ ਸੁਪਰਡੈਂਟ, ਫੂਡ ਸਪਲਾਈ ਵਿਭਾਗ ਤੋਂ ਲਖਵਿੰਦਰ ਸਿੰਘ, ਹਰਪਾਲ ਸਿੰਘ, ਵਾਟਰ ਸਪਲਾਈ ਵਿਭਾਗ ਤੋਂ ਰਬਿੰਦਰ ਸ਼ਰਮਾ, ਐਕਸਾਈਜ਼ ਵਿਭਾਗ ਤੋਂ ਰਮੇਸ਼ ਗਿੱਲ, ਅਮਰਜੀਤ ਕੌਰ ਰੂਬੀ, ਸਿੱਖਿਆ ਵਿਭਾਗ ਦੇ ਜਿੰਮੀ ਬਧਵਾਰ, ਯੋਗੇਸ਼ ਭਾਟੀਆ ਤੇ ਵਿਭਾਗ ਦੇ ਬਹੁਤ ਸਾਰੇ ਸੀਨੀਅਰ ਕਰਮਚਾਰੀ ਹਾਜ਼ਰ ਸਨ।
