ਪੰਜਾਬ ਸਰਕਾਰ ਦੀ ਪਹਿਲਕਦਮੀ, ਅਧਿਆਪਕਾਂ ਨੂੰ ਮਿਲ ਰਹੀ ਕੌਮਾਂਤਰੀ ਪੱਧਰ ਦੀ ਟ੍ਰੇਨਿੰਗ

Tuesday, Nov 26, 2024 - 03:21 PM (IST)

ਜਲੰਧਰ: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਵਿਚ ਕਈ ਮਾਅਰਕੇ ਮਾਰੇ ਜਾ ਰਹੇ ਹਨ। ਸਰਕਾਰ ਵੱਲੋਂ ਇਸ ਖੇਤਰ ਵੱਲ ਸ਼ੁਰੂ ਤੋਂ ਹੀ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਇਸੇ ਤਹਿਤ ਸਰਕਾਰ ਵੱਲੋਂ ਅਧਿਆਪਕਾਂ ਨੂੰ ਵਿਦੇਸ਼ ਭੇਜ ਕੇ ਕੌਮਾਂਤਰੀ ਪੱਧਰੀ ਦੀ ਸਿਖਲਾਈ ਦੁਆਈ ਜਾ ਰਹੀ ਹੈ। ਪੰਜਾਬ ਸਰਕਾਰ ਦੀ ਇਸ ਨਿਵੇਕਲੀ ਪਹਿਲਕਦਮੀ ਤਹਿਤ ਹੁਣ ਤਕ 426 ਤੋਂ ਵੀ ਵੱਧ ਅਧਿਆਪਕਾਂ ਨੂੰ ਵਿਦੇਸ਼ ਤੇ ਹੋਰ ਸੂਬਿਆਂ ਤੋਂ ਟ੍ਰੇਨਿੰਗ ਦੁਆ ਚੁੱਕੀ ਹੈ। 

ਪੰਜਾਬ ਸਰਕਾਰ ਵੱਲੋਂ 202 ਪ੍ਰਿੰਸੀਪਲਾਂ ਤੇ ਸਿੱਖਿਆ ਅਧਿਕਾਰੀਆਂ ਨੂੰ ਟ੍ਰੇਨਿੰਗ ਲਈ ਸਿੰਗਾਪੁਰ ਭੇਜਿਆ ਗਿਆ ਸੀ। ਇਸੇ ਤਰ੍ਹਾਂ 72 ਪ੍ਰਾਇਮਰੀ ਅਧਿਆਪਕਾਂ ਨੂੰ ਸਿਖਲਾਈ ਲਈ ਫਿਨਲੈਂਡ ਦਾ ਦੌਰਾ ਕਰਵਾਇਆ ਗਿਆ। ਇਸ ਤੋਂ ਇਲਾਵਾ 152 ਹੈੱਡ ਮਾਸਟਰਾਂ ਨੂੰ IIM ਅਹਿਮਦਾਬਾਦ ਤੋਂ ਸਿਖਲਾਈ ਦਵਾਈ ਗਈ। ਪੰਜਾਬ ਸਰਕਾਰ ਵੱਲੋਂ ਸਿੰਗਾਪੁਰ ਭੇਜੇ ਗਏ ਪ੍ਰਿੰਸੀਪਲ ਉੱਥੋਂ ਸਿੱਖਿਆ ਨਾਲ ਜੁੜੀਆਂ ਕਈ ਬਾਰੀਕੀਆਂ ਬਾਰੇ ਸਿਖਲਾਈ ਲੈ ਕੇ ਆਏ ਹਨ। ਇਹ ਟ੍ਰੇਨਿੰਗ ਪ੍ਰੋਗਰਾਮ PAI ਸਿੰਗਾਪੁਰ, ਅਤੇ NIEI ਸਿੰਗਾਪੁਰ ਵਰਗੇ ਵੱਕਾਰੀ ਸੰਸਥਾਨਾਂ ਦੇ ਸਹਿਯੋਗ ਨਾਲ ਆਯੋਜਿਤ ਕੀਤੇ ਗਏ ਸਨ। ਪਾਠਕ੍ਰਮ ਸਮਕਾਲੀ ਪ੍ਰਸ਼ਾਸਨਿਕ ਅਤੇ ਸਿੱਖਿਆ ਕੋਸ਼ਲ 'ਤੇ ਕੇਂਦ੍ਰਿਤ ਹੈ, ਜਿਸ 'ਚ ਨਵੀਆਂ ਸਿੱਖਿਆ ਤਕਨੀਕਾਂ, ਮਸ਼ਵਰੇ ਆਦਿ ਸ਼ਾਮਲ ਹਨ। ਪੰਜਾਬ ਸਰਕਾਰ ਵੱਲੋਂ 36 ਪ੍ਰਿੰਸੀਪਲਾਂ ਦਾ ਪਹਿਲਾ ਬੈਚ 5 ਫਰਵਰੀ 2023 ਨੂੰ ਸਿੰਗਾਪੁਰ 'ਚ ਟ੍ਰੇਨਿੰਗ ਲਈ ਭੇਜਿਆ ਗਿਆ ਸੀ। ਦੂਜਾ ਬੈਚ 5 ਮਾਰਚ 2023 ਨੂੰ ਗਿਆ, ਜਿਸ 'ਚ 30 ਪ੍ਰਿੰਸੀਪਲ ਤੇ ਸਿੱਖਿਆ ਅਧਿਕਾਰੀ ਸ਼ਾਮਲ ਸਨ। ਇਸ ਤੋਂ ਬਾਅਦ 72 ਪ੍ਰਿੰਸੀਪਲਾਂ ਦੇ ਤੀਜੇ ਤੇ ਚੌਥੇ ਬੈਚ ਨੂੰ 24 ਜੁਲਾਈ 2023 ਨੂੰ ਸਿੰਗਾਪੁਰ ਭੇਜਿਆ ਗਿਆ। ਇਸ ਤੋਂ ਬਾਅਦ 23 ਸਤੰਬਰ 2021 ਨੂੰ ਅਧਿਆਪਕਾਂ ਦਾ ਪੰਜਵਾਂ ਤੇ ਛੇਵਾਂ ਬੈਚ ਸਿੰਗਾਪੁਰ ਭੇਜਿਆ ਗਿਆ। ਇਸ ਬੈਚ 'ਚ 72 ਪ੍ਰਿੰਸੀਪਲ ਸ਼ਾਮਲ ਸਨ। 

ਪ੍ਰਿੰਸੀਪਲਾਂ ਦੇ ਨਾਲ ਮੁੱਖ ਅਧਿਆਪਕਾਂ ਨੂੰ ਵੀ ਟ੍ਰੇਨਿੰਗ ਲਈ ਆਈ. ਆਈ. ਐੱਮ. ਅਹਿਮਦਾਬਾਦ ਭੇਜਿਆ ਗਿਆ। 30 ਹੈੱਡਮਾਸਟਰਾਂ ਦਾ ਪਹਿਲਾ ਬੈਚ 31 ਜੁਲਾਈ 2003 ਤੋਂ 4 ਅਗਸਤ 2023 ਤਕ ਟ੍ਰੇਨਿੰਗ ਲਈ ਅਹਿਮਦਾਬਾਦ ਭੇਜਿਆ ਗਿਆ। ਦੂਜਾ ਬੈਚ 28 ਅਗਸਤ ਨੂੰ ਟ੍ਰੇਨਿੰਗ ਲਈ ਭੇਜਿਆ ਗਿਆ ਸੀ। ਅਜਿਹੇ ਉਪਰਾਲਿਆਂ ਸਦਕਾ ਅਧਿਆਪਕ ਕੌਮਾਂਤਰੀ ਪੱਧਰ ਦੀ ਸਿਖਲਾਈ ਲੈ ਕੇ ਬੱਚਿਆਂ ਨੂੰ ਪੜ੍ਹਾਉਣ ਦੀਆਂ ਨਵੀਆਂ ਤਕਨੀਕਾਂ ਸਿਖ ਕੇ ਵਿਦਿਆਰਥੀਆਂ ਨੇ ਅਜੋਕੇ ਦੌਰ ਲਈ ਤਿਆਰ ਕਰਨ ਦੇ ਯੋਗ ਬਣ ਰਹੇ ਹਨ। 


Anmol Tagra

Content Editor

Related News